Punjab Weather Update: ਪੰਜਾਬੀਓ ਹੋ ਜਾਓ ਤਿਆਰ, ਮੁੜ ਬਦਲੇਗਾ ਮੌਸਮ, ਮੀਂਹ ਦਾ ਅਲਰਟ ਜਾਰੀ

Punjab Weather Update
Punjab Weather Update: ਪੰਜਾਬੀਓ ਹੋ ਜਾਓ ਤਿਆਰ, ਮੁੜ ਬਦਲੇਗਾ ਮੌਸਮ, ਮੀਂਹ ਦਾ ਅਲਰਟ ਜਾਰੀ

Punjab Weather Update: ਲੁਧਿਆਣਾ। ਮੌਸਮ ਵਿਭਾਗ ਸਮੇਂ ਸਮੇਂ ’ਤੇ ਮੌਸਮੀ ਕਾਰਵਾਈਆਂ ਲਈ ਅਲਰਟ ਕਰਦਾ ਰਹਿੰਦਾ ਹੈ। ਇਸ ਦੌਰਾਨ ਪੰਜਾਬ ਦੇ ਮੌਸਮ ਲਈ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ’ਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ 8 ਅਤੇ 9 ਅਕਤੂਬਰ ਨੂੰ ਪੰਜਾਬ-ਹਰਿਆਣਾ ’ਚ ਕੁਝ ਥਾਵਾਂ ’ਤੇ ਮੀਂਹ ਦਾ ਅਲਰਟ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਰਾਤ ਤੋਂ ਫ਼ਿਰ ਮੌਸਮ ਬਦਲੇਗਾ। ਨਾਲ ਹੀ ਆਉਣ ਵਾਲੇ 2 ਦਿਨ ਕੁਝ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। Weather Alert

Read Also : Tata Punch CAMO Edition: ਟਾਟਾ ਪੰਚ ਦਾ ਸਪੈਸ਼ਲ ਕੈਮੋ ਐਡੀਸ਼ਨ ਹੋਇਆ ਲਾਂਚ, ਜਾਣੋ ਕੀਮਤ

ਦੂਜੇ ਪਾਸੇ ਸ਼ਨੀਵਾਰ ਰਾਤ ਐਕਟਿ ਹੋਈ ਵੈਸਟਰਨ ਡਿਸਟਰਬੈਂਸ ਸਰਕੁਲੇਸ਼ਨ ਕਾਰਨ ਕਈ ਇਲਾਕਿਆਂ ਵਿਚ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਮੌਸਮ ਠੰਡਾ ਹੋਇਆ ਹੈ। 24 ਘੰਟੇ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿਚ (35.6 ਡਿਗਰੀ) ਦਰਜ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

Punjab Weather Update

ਦੱਸ ਦਈਏ ਕਿ ਮਾਨਸੂਨ ਨੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਮਾਨਸੂਨ ਖ਼ਤਮ ਹੋਣ ਤੋਂ ਬਾਅਦ ਅਕਤੂਬਰ ’ਚ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਅਕਤੂਬਰ ਦਾ ਮਹੀਨਾ ਹੋਣ ਦੇ ਬਾਵਜੂਦ ਪੰਜਾਬ ਦੇ ਲੋਕ ਗਰਮੀ ਦਾ ਮੌਸਮ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਬੀਤੀ ਰਾਤ ਤੇਜ਼ ਹਨੇਰੀ ਅਤੇ ਹਲਕੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉੱਥੇ ਹੀ ਤੇਜ਼ ਹਨੇਰੀ ਅਤੇ ਝੱਖੜ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਤੂਫ਼ਾਨ ਕਾਰਨ ਪੱਕੇ ਹੋਏ ਝੋਨੇ ਦੀ ਫ਼ਸਲ ਖੇਤਾਂ ਵਿਚ ਬੁਰੀ ਤਰ੍ਹਾਂ ਡਿੱਗ ਗਈ, ਜਿਸ ਕਾਰਨ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਵੇਗਾ।