ਚੇਅਰਮੈਨ ਬਣਾਉਣ ਦੀਆਂ ਤਿਆਰੀਆਂ ਲਗਭਗ ਮੁਕੰਮਲ | Punjab Waqf Board
Punjab Waqf Board: ਮਲੇਰਕੋਟਲਾ (ਗੁਰਤੇਜ ਜੋਸ਼ੀ)- ਪੰਜਾਬ ਸਰਕਾਰ ਨੇ 16 ਮਾਰਚ 2024 ਨੂੰ ਗਠਿਤ ਪੰਜਾਬ ਵਕਫ ਬੋਰਡ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਅੱਜ 10 ਮੈਂਬਰੀ ਨਵੇਂ ਵਕਫ ਬੋਰਡ ਦੇ ਗਠਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਪੁਰਾਣੇ ਵਕਫ ਬੋਰਡ ਵਿਚ ਸ਼ਾਮਿਲ ਤਿੰਨ ਮੈਂਬਰਾਂ ਨੂੰ ਬਦਲ ਕੇ ਤਿੰਨ ਨਵੇਂ ਮੈਂਬਰ ਸ਼ਾਮਿਲ ਕੀਤੇ ਹਨ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਵਲੋਂ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਨਵੇਂ ਪੰਜਾਬ ਵਕਫ਼ ਬੋਰਡ ਵਿਚ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਐਡਵੋਕੇਟ ਅਬਦੁਲ ਕਾਦਰ ਪੁੱਤਰ ਮੁਹੰਮਦ ਸੋਨੂੰ ਵਾਸੀ ਨਿਊ ਸ਼ਿਵਾ ਜੀ ਨਗਰ ਲੁਧਿਆਣਾ ਤੇ ਐਡਵੋਕੇਟ ਸ਼ਮਸ਼ਾਦ ਅਲੀ ਪੁੱਤਰ ਮੁਹੰਮਦ ਯਾਸੀਨ ਵਾਸੀ ਨਿਊ ਅਬਾਦੀ, ਇਫਤਿਖਾਰਗੰਜ ਮਲੇਰਕੋਟਲਾ (ਦੋਵੇਂ ਬਾਰ ਕੌਂਸਲ ਵਰਗ), ਸਟਾਰ ਇੰਪੈਕਟ ਕੰਪਨੀ ਮਲੇਰਕੋਟਲਾ ਦੇ ਮਾਲਕ ਮੁਹੰਮਦ ਉਵੈਸ ਪੁੱਤਰ ਮੁਹੰਮਦ ਅਬਦੁਲ ਰਾਊਫ (ਪ੍ਰੋਫੈਸ਼ਨਲ ਵਰਗ), ਸ੍ਰੀਮਤੀ ਯਾਸਮੀਨ ਪਰਵੀਨ ਪਤਨੀ ਮੁਹੰਮਦ ਗੁਲਜ਼ਾਰ ਵਾਸੀ ਅਲਫਲਾਹ ਕਾਲੋਨੀ ਮਲੇਰਕੋਟਲ ਅਤੇ ਸੋਬੀਆ ਇਕਬਾਲ ਪਤਨੀ ਮੀਸਾਮ ਅੱਬਾਸ ਮੁਹੱਲਾ ਛੱਤਾ, ਸਦਰ ਬਾਜ਼ਾਰ ਮਲੇਰਕੋਟਲਾ, ਸ੍ਰੀ ਸ਼ੌਕਤ ਅਹਿਮਦ ਪਰੇ ਆਈ.ਏ.ਐਸ. (ਸਰਕਾਰੀ ਅਧਿਕਾਰੀ ਵਰਗ), ਡਾ.ਅਨਵਰ ਖਾਨ ਪੁੱਤਰ ਮੁਸਤਾਕ ਖਾਨ ਪਿੰਡ ਭਸੌੜ ਧੂਰੀ, ਬਹਾਦਰ ਸ਼ਾਹ ਪੁੱਤਰ ਗਫੂਰ ਖਾਨ ਪਿੰਡ ਨਨਹੇੜਾ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਅਤੇ ਮੁਹੰਮਦ ਸਹਿਬਾਜ਼ ਰਾਣਾ ਪੁੱਤਰ ਮੁਹੰਮਦ ਅਸ਼ਫਾਕ, ਮੁਹੱਲਾ ਚੋਰ ਮਾਰਾਂ ਮਲੇਰਕੋਟਲਾ ਨੂੰ ਮੈਂਬਰ ਬਣਾਇਆ ਗਿਆ ਹੈ। Punjab Waqf Board
Read Also : Punjab Railway News: ਪੰਜਾਬ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ!