Punjab Waqf Board: ਕਈ ਅਹਿਮ ਮੁੱਦਿਆਂ ’ਤੇ ਕੀਤੀ ਗਈ ਬਹਿਸ : ਚੇਅਰਮੈਨ ਮੁਹੰਮਦ ਓਵੈਸ
Punjab Waqf Board: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਪੰਜਾਬ ਵਕਫ਼ ਬੋਰਡ ਅਧੀਨ ਚੱਲ ਰਹੇ ਅਦਾਰਿਆਂ ਦੇ ਕੰਮ ਸੰਚਾਰੂ ਢੰਗ ਨਾਲ ਚਲਾਉਣ ਲਈ ਇੱਕ ਅਹਿਮ ਮੀਟਿੰਗ ਅੱਜ ਬੋਰਡ ਦੇ ਚੇਅਰਮੈਨ ਹਾਜੀ ਮੁਹੰਮਦ ਓਵੈਸ ਦੀ ਅਗਵਾਈ ਵਿਚ ਹੋਈ। ਜਿਸ ਵਿਚ ਬੋਰਡ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਉਪਰੰਤ ਚੇਅਰਮੈਨ ਉਵੈਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਪਹਿਲੀ ਮੀਟਿੰਗ ਦੇ ਬਕਾਇਆ ਪਏ ਕਈ ਮੁੱਦਿਆਂ ’ਤੇ ਬਹਿਸ ਕੀਤੀ ਗਈ।
ਇਹ ਵੀ ਪੜ੍ਹੋ: Moga News: ਮੋਗਾ ਦੇ ਸਾਬਕਾ ਐੱਸਐੱਸਪੀ ,ਐੱਸਪੀ ਸਮੇਤ ਚਾਰ ਅਫਸਰਾ ਨੂੰ ਪੰਜ-ਪੰੰਜ ਸਾਲ ਦੀ ਸਜ਼ਾ

ਦਫਤਰ ਦੇ ਕੁਝ ਅਧੂਰੇ ਪਏ ਕੰਮਾਂ ਨੂੰ ਨਿਪਟਾਉਣ ਬਾਰੇ ਫੈਸਲਾ ਕੀਤਾ ਗਿਆ। ਉਹਨਾਂ ਹੋਰ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸਾਰੇ ਮੈਂਬਰ ਹਾਜ਼ਰ ਰਹੇ ਅਤੇ ਸਾਰੇ ਮੈਂਬਰ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵਕਫ਼ ਬੋਰਡ ਦੇ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਦੱਸਿਆ ਕਿ ਕੱਲ ਭਾਵ 8 ਅਪ੍ਰੈਲ ਨੂੰ ਵਕਫ਼ ਬੋਰਡ ਦੇ ਸਾਰੇ ਇਮਾਮਾਂ ਅਤੇ ਮਸਜਿਦਾਂ ਦੀਆਂ ਪਰਬੰਧਕੀ ਕਮੇਟੀਆਂ ਦੀ ਮੀਟਿੰਗ ਸੱਦੀ ਗਈ ਹੈ ਤਾਂ ਕਿ ਇਸਲਾਮ ਦੇ ਪ੍ਰਚਾਰ ਨੂੰ ਮਸਜਿਦਾਂ ਤੋਂ ਬਿਹਤਰ ਤਰੀਕੇ ਨਾਲ ਅੰਜ਼ਾਮ ਦਿੱਤਾ ਜਾ ਸਕੇ। ਉਹਨਾਂ ਹੋਰ ਦੱਸਿਆ ਕਿ 12 ਅਪ੍ਰੈਲ ਨੂੰ ਇੱਕ ਅਹਿਮ ਮੀਟਿੰਗ ਵਕਫ਼ ਬੋਰਡ ਦੇ ਸਾਰੇ ਸਟੇਟ ਅਫਸਰਾਂ ਅਤੇ ਹੋਰ ਮੁੱਖ ਅਫਸਰਾਂ ਨਾਲ ਕੀਤੀ ਜਾ ਰਹੀ ਹੈ ਜਿਸ ਵਿੱਚ ਵਕਫ਼ ਬੋਰਡ ਦੇ ਕੰਮਾਂ ਨੂੰ ਬਿਹਤਰ ਤਰੀਕੇ ਨਾਲ ਕਰਨ ਲਈ ਉਹਨਾਂ ਦੇ ਮਸ਼ਵਰੇ ਲਏ ਜਾਣਗੇ ਅਤੇ ਇਹਨਾਂ ਅਫਸਰਾਂ ਨੂੰ ਫੀਲਡ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵੀ ਜਾਣਣ ਦੀ ਕੋਸ਼ਿਸ਼ ਕੀਤੀ ਜਾਵੇਗੀ। Punjab Waqf Board