ਤਿੰਨ ਕਮੇਟੀਆਂ ਦਾ ਕੀਤਾ ਗਠਨ | Punjab Waqf Board
Punjab Waqf Board: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੰਜਾਬ ਵਕਫ ਬੋਰਡ ਦੀ ਅਹਿਮ ਮੀਟਿੰਗ ਮਾਲੇਰਕੋਟਲਾ ਦੇ ਇਸਲਾਮੀਆ ਗਰਲਜ਼ ਕਾਲਜ ਵਿਖੇ ਹੋਈ। ਇਸ ਮੀਟਿੰਗ ਦੌਰਾਨ 10 ਮੈਂਬਰੀ ਟੀਮ ਵਿੱਚੋਂ ਚਾਰ ਮੈਂਬਰ ਸੌਕਤ ਅਹਿਮਦ ਪਰੇ, ਵਿਧਾਇਕ ਡਾ. ਜਮੀਲ ਉਰ ਰਹਿਮਾਨ, ਡਾ. ਅਨਵਰ ਭਸੋੜ ਅਤੇ ਯਾਸਮੀਨ ਗੈਰ ਹਾਜ਼ਰ ਰਹੇ। ਮੀਟਿੰਗ ਦੀ ਕਾਰਵਾਈ ਦੱਸਦੇ ਹੋਏ ਚੇਅਰਮੈਨ ਹਾਜੀ ਮੁਹੰਮਦ ਉਵੈਸ ਨੇ ਕਿਹਾ ਕਿ ਅੱਜ ਦੀ ਮੀਟਿੰਗ ’ਚ ਮੈਂਬਰਾਂ ਦੇ ਈ-ਰੇਂਡਿੰਗ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਕੁਝ ਫੰਡ ਅਗਲੀ ਮੀਟਿੰਗ ਤੱਕ ਰੋਕੇ ਗਏ ਹਨ।
ਇਹ ਵੀ ਪੜ੍ਹੋ:Punjab Budget 2025: ਪੰਜਾਬ ਬਜ਼ਟ ਨੇ ਇਸ ਵਰਗ ਨੂੰ ਦਿੱਤਾ ਸਭ ਤੋਂ ਵੱਡਾ ਲਾਭ
ਉਨ੍ਹਾਂ ਦੱਸਿਆਂ ਕਿ ਤਿੰਨ ਕਮੇਟੀਆਂ ਜਾਇਦਾਦਾਂ, ਫੰਡ (ਪੈਨਸ਼ਨਾਂ ਅਤੇ ਇਮਾਮਾਂ ਦੀ ਤਨਖਾਹ) ਅਤੇ ਸਿੱਖਿਆ ਸਬੰਧੀ ਬਣਾਈਆਂ ਗਈਆਂ ਹਨ ਜਿਨ੍ਹਾਂ ’ਚ ਮੈਂਬਰ ਐਡਵੋਕੇਟ ਸਮਸਾਦ ਅਲੀ, ਐਡਵੋਕੇਟ ਕਾਦਰ ਲੁਧਿਆਣਾ ਅਤੇ ਡਾ. ਅਨਵਰ ਭਸੋੜ ਨੂੰ ਜਾਇਦਾਦਾਂ ਵਾਲੀ ਕਮੇਟੀ ਦਾ ਇੰਚਾਰਜ ਅਤੇ ਸਿੱਖਿਆ ਕਮੇਟੀ ਉਨ੍ਹਾਂ ਆਪਣੇ ਕੋਲ ਰੱਖੀ ਹੈ ਚੇਅਰਮੈਨ ਓਵੇਸ ਨੇ ਹੋਰ ਕਿਹਾ ਕਿ ਉਹਨਾਂ ਸਾਰੀਆਂ ਪੈਨਸ਼ਨਾਂ ਰਿਲੀਜ਼ ਕਰਵਾ ਦਿੱਤੀਆਂ ਹਨ। ਵਕਫ ਜਾਇਦਾਦਾਂ ਤੋਂ ਨਜਾਇਜ਼ ਕਬਜ਼ੇ ਛਡਵਾਉਣ ਸਬੰਧੀ ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਖਾਸ ਕਰਕੇ ਇਸੇ ਮੁੱਦੇ ਨੂੰ ਲੈਕੇ ਰੱਖਣੀ ਹੈ। ਪੈਨਸ਼ਨਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਰਕਮ ਵਧਾਉਣ ਸਬੰਧੀ ਉਨ੍ਹਾਂ ਕਿਹਾ ਕਿ ਅਜੇ ਉਹ ਚੰਗੀ ਤਰ੍ਹਾਂ ਵਕਫ ਬੋਰਡ ਦੇ ਸਿਸਟਮ ਨੂੰ ਸਮਝ ਲੈਣ ਉਸ ਤੋਂ ਬਾਅਦ ਪੈਨਸ਼ਨਾਂ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ। Punjab Waqf Board