Punjab Vidhan Sabha Live: ਵਿਧਾਨ ਸਭਾ ’ਚ ਗੂੰਜਿਆ ਤੰਗ ਪੁਲਾਂ ਦਾ ਮੁੱਦਾ, ਪੁਲਾਂ ਤੋਂ ਡਿੱਗੀਆਂ ਬੱਸਾਂ ਕਰਵਾਈਆਂ ਯਾਦ

Punjab Vidhan Sabha Live
Punjab Vidhan Sabha Live: ਵਿਧਾਨ ਸਭਾ ’ਚ ਗੂੰਜਿਆ ਤੰਗ ਪੁਲਾਂ ਦਾ ਮੁੱਦਾ, ਪੁਲਾਂ ਤੋਂ ਡਿੱਗੀਆਂ ਬੱਸਾਂ ਕਰਵਾਈਆਂ ਯਾਦ

Punjab Vidhan Sabha Live: ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਬਜਟ ਇਲਜਾਸ ਦਾ ਅੱਜ ਦੂਜਾ ਦਿਨ ਹੈ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਪ੍ਰਸ਼ਨਕਾਲ ਚੱਲ ਰਿਹਾ ਹੈ। ਅੱਜ ਵੀ ਵਿਧਾਨ ਸਭਾ ਸੈਸ਼ਨ ਵਿਚ ਵਿਰੋਧੀ ਧਿਰ ਵੱਲੋਂ ਹੰਗਾਮੇ ਦੇ ਆਸਾਰ ਲੱਗ ਰਹੇ ਹਨ। ਦੂਜੇ ਦਿਨ ਦੀ ਕਾਰਵਾਈ ਦੌਰਾਨ ਪੰਜਾਬ ਵਿਚ ਪੁਲਾਂ ਨੂੰ ਚੌੜ੍ਹਾ ਕਰਨ ਦਾ ਮਾਮਲਾ ਗੂੰਜਿਆ, ਜਿਸ ਦਾ ਜਵਾਬ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦਿੱਤਾ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਫਰੀਦਕੋਟ-ਕੋਟਕਪੂਰਾ ਵਿਖੇ ਪੁਲਾਂ ਨੂੰ ਚੋੜਾ ਕਰਨ ਨੂੰ ਲੈ ਕੇ ਕਿਹਾ ਕਿ ਪਿਛਲੇ ਦਿਨੀਂ ਇਥੇ ਪੁਲ ਤੰਗ ਹੋਣ ਕਰਕੇ ਇੱਕ ਬੱਸ ਡਿੱਗੀ ਸੀ। ਸਾਦਿਕ ਰੋਡ ’ਤੇ ਜਿੱਥੇ ਫਰੀਦਕੋਟ ਦੀ ਛਾਉਣੀ ਹੈ, ਉਥੋਂ ਆਰਮੀ ਦੇ ਬਹੁਤ ਵੱਡੇ ਟੈਂਕ ਲੰਘਦੇ ਹਨ, ਉਥੇ ਵੀ ਪੁਲ ਤੰਗ ਹਨ ਅਤੇ 50-60 ਸਾਲ ਪੁਰਾਣੇ ਬਣੇ ਹੋਏ ਹਨ।

Punjab Vidhan Sabha Live

ਉਨ੍ਹਾਂ ਵੱਲੋਂ ਸ਼ਹਿਰ ਦੇ ਨੇੜੇ ਬਣੇ ਪੁਲਾਂ ਨੂੰ ਚੌੜ੍ਹੇ ਕਰਨ ਦੀ ਮੰਗ ਕੀਤੀ ਗਈ। ਗੁਰਦਿੱਤ ਸਿੰਘ ਸੇਖੋਂ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਜਿਹੜੇ ਪੁਲਾਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਕੁਲ੍ਹ ਗਿਣਤੀ 12 ਹੈ। ਉਨ੍ਹਾਂ ਕਿਹਾ ਕਿ ਜੋ ਪੁਲ਼ਦੇ ਢਾਂਚੇ ਹਨ, ਉਹ ਆਵਾਜਾਈ ਵਾਸਤੇ ਅਜੇ ਸੁਰੱਖਿਅਤ ਹਨ ਪਰ ਚੌੜੇ ਘੱਟ ਹੋਣ ਕਰਕੇ ਤੰਗ ਜ਼ਰੂਰ ਹਨ। ਅਸੀਂ ਇਸ ਦੇ ਲਈ ਪੀਸੀਯੂ (ਪੈਸੈਂਜਰ ਕਾਰ ਯੂਨਿਟੀ) ਜੋ ਹੁੰਦੀ ਹੈ, ਉਹ ਅਸੀਂ ਆਪਣੇ ਅਧਿਕਾਰੀ ਲਾਏ ਹਨ ਅਤੇ ਪੁਲਾਂ ਦੀ ਫਿਜ਼ੀਬਿਲਟੀ ਨੂੰ ਚੈੱਕ ਕਰਵਾਇਆ ਜਾ ਰਿਹਾ ਹੈ। ਜੋ ਵੀ ਰਿਪੋਰਟ ਆਵੇਗੀ, ਉਸ ਦੇ ਮੁਤਾਬਕ ਪੁਲਾਂ ਨੂੰ ਚੌੜੇ ਕਰ ਦਿੱਤਾ ਜਾਵੇਗਾ।

Read Also : Budget Session Punjab: ਪੰਜਾਬ ਬਜਟ ਸੈਸ਼ਨ ਦਾ ਦੂਜਾ ਦਿਨ ਸ਼ੁਰੂ, ਦੇਖੋ Live…

ਵਿਧਾਇਕ ਸੇਖੋਂ ਨੇ ਕਿਹਾ ਕਿ ਮੰਤਰੀ ਸਾਹਬ ਕਹਿੰਦੇ ਹਨ ਕਿ ਸੜਕਾਂ ਦੇ ਬਰਾਬਰ ਪੁਲ ਹਨ ਪਰ ਜਿਹੜਾ ਕੋਟਕਪੂਰਾ ਰੋਡ ’ਤੇ ਪੁਲ ਬਣਿਆ ਹੈ, ਉਹ 7 ਮੀਟਰ ਹੈ ਅਤੇ ਸੜਕ 10 ਮੀਟਰ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਦੀ ਵੀ ਸੜਕ ਜ਼ਿਆਦਾ ਚੌੜ੍ਹੀ ਹੈ ਜਦਕਿ ਪੁਲ਼ ਘੱਟ ਚੌੜ੍ਹਾ ਹੈ। ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਚੈੱਕਿੰਗ ਮਗਰੋਂ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।