Budget Session : ਰਾਜਪਾਲ ਦੇ ਭਾਸ਼ਣ ’ਤੇ ਹੰਗਾਮਾ ਸ਼ੁਰੂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਇਆ। ਇਸ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਹੈ। ਜਿਵੇਂ ਹੀ ਰਾਜਪਾਲ ਵੀਪੀ ਸਿੰਘ ਬਦਨੌਰ ਅਸੈਂਬਲੀ ਨੇ ਅੰਗਰੇਜ਼ੀ ਵਿੱਚ ਆਪਣਾ ਸੰਬੋਧਨ ਸ਼ੁਰੂ ਕੀਤਾ, ਅਕਾਲੀ ਦਲ ਦੇ ਵਿਧਾਇਕਾਂ ਨੇ ਵੈਲ ਵਿੱਚ ‘ਗੋ ਬੈਕ ਗਵਰਨਰ’ ਦੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰਾਜਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੇ ਰਾਜ ਵਿਚ ਇਕ ਅਜੀਬ ਸਥਿਤੀ ਪੈਦਾ ਕੀਤੀ ਹੈ। ਅਕਾਲੀ ਦਲ ਦੇ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਸੈਕਟਰ 25, ਚੰਡੀਗੜ੍ਹ ਤੋਂ ਰੈਲੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਹ ਵਿਧਾਇਕ ਵਿਧਾਨ ਸਭਾ ਪਹੁੰਚੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਣੇ ਵਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਸਾਈਕਲ ਰੈਲੀ ਕੱਢੀ ਅਤੇ ਉਹ ਸਾਈਕਲ ’ਤੇ ਵਿਧਾਨ ਸਭਾ ਪਹੁੰਚੇ।
ਵਿਧਾਨ ਸਭਾ ਤੋਂ LIVE
- ਨਵਜੋਤ ਸਿੱਧੂ ਵਿਧਾਨ ਸਭਾ ਚ ਪੁੱਜੇ
- ਆਮ ਆਦਮੀ ਪਾਰਟੀ ਸਾਈਕਲ ਰੈਲੀ ਕਢਦੇ ਹੋਏ ਆਏ ਵਿਧਾਨ ਸਭਾ
- ਨਵਜੋਤ ਸਿੱਧੂ ਵਿਧਾਨ ਸਭਾ ਚ ਪੁੱਜੇ
- ਅਕਾਲੀ ਦਲ ਵਲੋਂ ਗੋ ਬੇਕ ਗਵਰਨਰ ਗੋ ਬੇਕ ਨੇ ਨਾਅਰੇ
- ਰਾਜਪਾਲ ਵਲੋਂ ਇੰਗਲਿਸ਼ ਚ ਭਾਸ਼ਣ ਪੜ੍ਹਨਾ ਸ਼ੁਰੂ
- ਅਕਾਲੀ ਦਲ ਦੇ ਵਿਧਾਇਕ ਵੇਲ ਚ ਪੁੱਜੇ
- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਨਵੇਂ ਖੇਤੀ ਕਾਨੂੰਨ ਵਿਰੁੱਧ ਅੰਦੋਲਨ ਨੇ ਰਾਜ ਚ ਅਜੀਬ ਜਿਹੀ ਸਥਿਤੀ ਪੈਦਾ ਕੀਤੀ : ਰਾਜਪਾਲ
- ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਵੇਲ ਚ ਪੁੱਜੇ
- ਬੈਂਚ ਪਰ ਚੜ੍ਹੇ ਕੁਲਤਾਰ ਸੰਧਵਾ, ਲਗਾਤਾਰ ਨਾਅਰੇਬਾਜ਼ੀ ਜਾਰੀ
- ਬੈਂਸ ਭਰਾਵਾਂ ਵਲੋਂ ਰਾਜਪਾਲ ਮੂਰਦਾਬਾਦ ਦੇ ਨਾਅਰੇ ਅਤੇ ਵਾਕ ਆਊਟ
- ਕਿਸਾਨ ਅਤੇ ਪੰਜਾਬ ਵਿਰੋਧੀ ਰਾਜਪਾਲ ਮੂਰਦਾਬਾਦ ਦੇ ਪੋਸਟਰ
- 18 ਮਿੰਟ ਚ ਰਾਜਪਾਲ ਭਾਸ਼ਣ ਖਤਮ
- ਰਾਜਪਾਲ ਅਕਾਲੀ ਦਲ ਵ ਆਮ ਆਦਮੀ ਪਾਰਟੀ ਦੇ ਘਿਰਾਓ ਨੂੰ ਦੇਖਦੇ ਹੋਏ ਦੁਜੇ ਰਸਤੇ ਦੀ ਗਏ
- ਰਾਜਪਾਲ ਦੇ ਰਸਤੇ ਚ ਖੜੇ ਸਨ ਆਮ ਆਦਮੀ ਅਤੇ ਅਕਾਲੀ ਦਲ ਦੇ ਵਿਧਾਇਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.