Punjab Flood: ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸਲਾਂ ਦੀ ਤਬਾਹੀ ਤੇ ਉਹਨਾਂ ਦੇ ਮੌਜੂਦਾ ਹਾਲਾਤ ਜੱਗ-ਜਾਹਿਰ ਹਨ। ਦਰਿਆਵਾਂ ਵਿੱਚ ਪਾਣੀ ਦੇ ਵਧਣ ਨਾਲ ਜਾਨੀ-ਮਾਲੀ ਬਹੁਤ ਨੁਕਸਾਨ ਹੋਇਆ ਹੈ। ਉਸ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਹੈ ਪਰ ਪੰਜਾਬ ਦੇ ਨੌਜਵਾਨ ਉਹਨਾਂ ਬੇਸਹਾਰਾ ਲੋਕਾਂ ਦਾ ਦਰਦ ਵੰਡਾਉਣ ਲਈ ਅੱਗੇ ਆਏ ਜਿਸ ਕੋਲੋਂ ਜਿੰਨਾ ਹੋ ਸਕਦਾ ਸੀ ਉਸ ਨੇ ਆਪਣੇ ਹਿਸਾਬ ਨਾਲ ਪੂਰਾ ਸਹਿਯੋਗ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : Nepal Interim Government: ਨੇਪਾਲ ਦੀ ਅੰਤਰਿਮ ਸਰਕਾਰ: ਉਮੀਦਾਂ ਤੇ ਚੁਣੌਤੀਆਂ
ਚਾਹੇ ਉਹ ਪਸ਼ੂਆਂ ਦਾ ਚਾਰਾ ਹੋਵੇ ਜਾਂ ਕਿਸੇ ਬੇਸਹਾਰਾ ਦਾ ਸਹਾਰਾ ਚਾਹੇ ਰਾਸ਼ਨ, ਪਾਣੀ ਦਵਾਈਆਂ, ਲੋੜ ਅਨੁਸਾਰ ਜੋ ਚਾਹੀਦਾ ਸੀ, ਇੱਕਜੁਟ ਹੋ ਕੇ ਆਪਣਾ ਯੋਗਦਾਨ ਪਾਇਆ ਸਾਨੂੰ ਮਾਣ ਹੈ ਪੰਜਾਬ ਦੇ ਪੁੱਤ-ਭਰਾਵਾਂ ਉੱਤੇ ਜਿਨ੍ਹਾਂ ਨੂੰ ਹਮੇਸ਼ਾ ਸਮੇਂ-ਸਮੇਂ ’ਤੇ ਬਦਨਾਮ ਕੀਤਾ ਜਾਂਦਾ ਹੈ ਕੁੱਝ ਗ਼ਲਤ ਅਨਸਰਾਂ ਵੱਲੋਂ ਪਰ ਇਨ੍ਹਾਂ ਸ਼ਾਬਤ ਕਰ ਦਿੱਤਾ ਕਿ ਤੁਸੀਂ ਚਾਹੇ ਜੋ ਮਰਜ਼ੀ ਕਹੋ ਅਸੀਂ ਆਪਣੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੜੇ੍ਹ ਹਾਂ। ਇਸ ਆਫ਼ਤ ਵਿੱਚ ਸਾਡੇ ਪੰਜਾਬ ਦੇ ਕਈ ਸਿਤਾਰੇ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਹਰ ਮੁਮਕਿਨ ਸਹਾਇਤਾ ਕੀਤੀ ਤੇ ਜੀ-ਜਾਨ ਨਾਲ ਲੱਗੇ ਹੋਏ ਹਨ। Punjab Flood
ਆਪਣੇ ਭੈਣ-ਭਰਾਵਾਂ ਨਾਲ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਜਮੀਨੀ ਪੱਧਰ ’ਤੇ ਉੱਤਰ ਕੇ ਕੰਮ ਕਰ ਰਹੇ ਹਨ ਤੇ ਲੋਕਾਂ ਦਾ ਦੁੱਖ-ਦਰਦ ਵੰਡਾ ਰਹੇ ਹਨ। ਧੰਨਵਾਦ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਜਿਨ੍ਹਾਂ ਪੂਰਾ ਜ਼ੋਰ ਲਾਇਆ ਹੋਇਆ ਹੈ, ਫੇਰ ਤੋਂ ਉਨ੍ਹਾਂ ਪਿੰਡਾਂ-ਸ਼ਹਿਰਾਂ ਨੂੰ ਖੁਸ਼ਹਾਲ ਬਣਾਉਣ ਲਈ ਜਿਨ੍ਹਾਂ ਦਾ ਇਸ ਆਫ਼ਤਾਂ ਨਾਲ ਨੁਕਸਾਨ ਹੋਇਆ ਹੈ। ਨਾਮੀ ਕਲਾਕਾਰਾਂ ਨੇ ਇਸ ਆਫ਼ਤ ਵਿੱਚ ਅੱਗੇ ਆ ਕੇ ਪੰਜਾਬ ਪ੍ਰਤੀ ਆਪਣਾ ਮੋਹ ਜਤਾਇਆ ਹੈ। ਸਾਰੇ ਕਲਾਕਾਰ, ਫਿਲਮੀ ਸਿਤਾਰਿਆਂ, ਨੌਜਵਾਨਾਂ, ਮਾਈ, ਭਾਈ ਸਭ ਦਾ ਫੇਰ ਤੋਂ ਧੰਨਵਾਦ ਜਿਨ੍ਹਾਂ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦਾ ਸਾਥ ਦਿੱਤਾ ਹੈ। Punjab Flood
ਖਿੱਚੀਆਂ, ਗੁਰਦਾਸਪੁਰ
ਮੋ. 62393-31711