ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Mohali News: ...

    Mohali News: ਮੋਹਾਲੀ ’ਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫਤਰ, ਲਾਲਜੀਤ ਸਿੰਘ ਭੁੱਲਰ ਨੇ ਰੱਖਿਆ ਇਮਾਰਤ ਦਾ ਨੀਂਹ ਪੱਥਰ

    Mohali News
    ਮੋਹਾਲੀ: ਜੇਲ ਵਿਭਾਗ ਦੇ ਮੁੱਖ ਦਫਤਰ ਦੀ ਨੀਂਹ ਰੱਖਦੇ ਹੋਏ ਲਾਲਜੀਤ ਭੁੱਲਰ।

    35 ਕਰੋੜ ਦੀ ਲਾਗਤ ਨਾਲ ਦੋ ਸਾਲ ’ਚ ਮੁਕੰਮਲ ਹੋਵੇਗੀ ਇਮਾਰਤ : ਮੰਤਰੀ ਲਾਲਜੀਤ ਭੁੱਲਰ | Mohali News

    Mohali News: ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੂੰ ਹੁਣ ਆਪਣੀ ਸੁਤੰਤਰ ਅਤੇ ਆਧੁਨਿਕ ਇਮਾਰਤ ਮਿਲਣ ਜਾ ਰਹੀ ਹੈ। ਹੁਣ ਤੱਕ ਜੇਲ੍ਹ ਡਾਇਰੈਕਟੋਰੇਟ ਲਈ ਕੋਈ ਸਥਾਈ ਇਮਾਰਤ ਨਹੀਂ ਸੀ, ਪਰ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ, ਮੋਹਾਲੀ ਦੇ ਸੈਕਟਰ-68 ਵਿੱਚ ਡਾਇਰੈਕਟੋਰੇਟ ਜੇਲ੍ਹ ਦੀ ਪੰਜ ਮੰਜ਼ਿਲਾ ਇਮਾਰਤ ਬਣਾਈ ਜਾਵੇਗੀ। ਇਸ ਇਮਾਰਤ ਦਾ ਨੀਂਹ ਪੱਥਰ ਅੱਜ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰੱਖਿਆ। ਇਹ ਇਮਾਰਤ ਪੰਜਾਬ ਵਿਜੀਲੈਂਸ ਬਿਊਰੋ ਦੀ ਇਮਾਰਤ ਦੇ ਨੇੜੇ ਸਥਿਤ ਹੋਵੇਗੀ।

    ਇਹ ਵੀ ਪੜ੍ਹੋ: Haryana News: ਅਨਿਲ ਵਿੱਜ ਨੇ ਰਾਹੁਲ ਗਾਂਧੀ ਨੂੰ ਦਿੱਤੀ ਇਹ ਸਲਾਹ, ਜਾਣੋ

    ਉਹਨਾਂ ਕਿਹਾ ਕਿ ਇਸ ਨਵੀਂ ਇਮਾਰਤ ਦੇ ਨਿਰਮਾਣ ਨਾਲ ਜੇਲ੍ਹ ਵਿਭਾਗ ਦੇ ਪ੍ਰਸ਼ਾਸਕੀ ਕੰਮ ਨੂੰ ਸੁਚਾਰੂ ਬਣਾਉਣ ਵਿੱਚ ਮੱਦਦ ਮਿਲੇਗੀ। ਵਿਭਾਗ ਲਈ ਕੇਂਦਰੀਕ੍ਰਿਤ ਸਥਾਨ ਪ੍ਰਾਪਤ ਕਰਨ ਨਾਲ ਨਾ ਸਿਰਫ਼ ਇਸਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਆਵੇਗੀ ਸਗੋਂ ਰਾਜ ਭਰ ਦੀਆਂ ਜੇਲ੍ਹਾਂ ਨਾਲ ਸਬੰਧਤ ਯੋਜਨਾਬੰਦੀ, ਨਿਗਰਾਨੀ ਅਤੇ ਸੁਧਾਰ ਯਤਨਾਂ ਲਈ ਇੱਕ ਮਜ਼ਬੂਤ ਨੀਂਹ ਵੀ ਪ੍ਰਦਾਨ ਹੋਵੇਗੀ।

    Mohali News
    ਮੋਹਾਲੀ: ਜੇਲ ਵਿਭਾਗ ਦੇ ਮੁੱਖ ਦਫਤਰ ਦੀ ਨੀਂਹ ਰੱਖਦੇ ਹੋਏ ਲਾਲਜੀਤ ਭੁੱਲਰ।

    ਇਹ ਵੀ ਪੜ੍ਹੋ: Mudki News: ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੁੱਦਕੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ

    ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਇਮਾਰਤ ਭਵਿੱਖ ਵਿੱਚ ਪੰਜਾਬ ਸਰਕਾਰ ਦੇ ਸੁਧਾਰ ਏਜੰਡੇ ਦਾ ਇੱਕ ਮਹੱਤਵਪੂਰਨ ਹਿੱਸਾ ਬਣੇਗੀ ਅਤੇ ਜੇਲ੍ਹ ਪ੍ਰਣਾਲੀ ਨੂੰ ਆਧੁਨਿਕ ਅਤੇ ਜਵਾਬਦੇਹ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਉਹਨਾ ਦੱਸਿਆ ਕਿ ਮੋਹਾਲੀ ਵਿੱਚ 1 ਏਕੜ ਜ਼ਮੀਨ ’ਤੇ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਮੰਜ਼ਿਲਾ ਹਾਈ-ਟੈਕ ਇਮਾਰਤ ਬਣਾਈ ਜਾਵੇਗੀ। ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਭੁੱਲਰ ਨੇ ਕਿਹਾ ਕਿ ਇਹ ਇਮਾਰਤ ਨਾ ਸਿਰਫ਼ ਪ੍ਰਸ਼ਾਸਕੀ ਕੰਮਕਾਜ ਵਿੱਚ ਸੁਧਾਰ ਕਰੇਗੀ ਸਗੋਂ ਪੰਜਾਬ ਵਿੱਚ ਜੇਲ੍ਹ ਸੁਧਾਰਾਂ ਨੂੰ ਇੱਕ ਨਵੀਂ ਦਿਸ਼ਾ ਵੀ ਦੇਵੇਗੀ। Mohali News