ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਧਾਇਕ ਦੀ ਕੋਠੀ ਦਾ ਘਿਰਾਓ

Punjab Student Union
ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਧਾਇਕ ਦੀ ਕੋਠੀ ਦਾ ਘਿਰਾਓ

ਬੀਐਸਸੀ ਖੇਤੀਬਾੜੀ ਦੇ ਕੋਰਸ ਨੂੰ ਸਰਕਾਰੀ ਕਰਾਉਣ ਲਈ ਦਿੱਤਾ ਧਰਨਾ Faridkot News

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਚੱਲ ਰਹੇ ਬੀਐਸਸੀ ਖੇਤੀਬਾੜੀ ਦੇ ਕੋਰਸ ਨੂੰ ਸਰਕਾਰੀ ਕਰਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫ਼ਰੀਦਕੋਟ ਦੇ ਐਮਐਲਏ ਗੁਰਦਿੱਤ ਸੇਖੋਂ ਦੇ ਘਰ ਅੱਗੇ ਸੰਕੇਤਕ ਧਰਨਾ ਲਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਸਿੱਖਿਆ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਸੀ ਉਹ ਆਪਣੀਆਂ ਕਰਤੂਤਾਂ ਦੇ ਨਾਲ ਸਿੱਖਿਆ ਦਾ ਭੱਠਾ ਬਿਠਾਉਣ ’ਤੇ ਲੱਗੀ ਹੋਈ ਹੈ। Faridkot News

ਇਹ ਵੀ ਪੜ੍ਹੋ: NEET ਪ੍ਰੀਖਿਆ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ

ਜਦੋਂ ਤੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ ਉਦੋਂ ਤੋਂ ਹੀ ਅਧਿਆਪਕ ਤੇ ਵਿਦਿਆਰਥੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰਾਂ ਅੱਗੇ ਧਰਨੇ ਲਾ ਕੇ ਮੰਗਾਂ ਮਨਾਉਣ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਸੰਕਟ ਲਗਾਤਾਰ ਵਧ ਰਿਹਾ ਹੈ ਪ੍ਰੰਤੂ ਕਿਸੇ ਵੀ ਸਰਕਾਰ ਦਾ ਇਸਦੇ ਹੱਲ ’ਤੇ ਕੋਈ ਵੀ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਪੰਜਾਬ ਵਿੱਚ ਸਿਹਤ ਦਾ ਸੰਕਟ ਹੈ। ਖੇਤੀਬਾੜੀ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ ਉਸ ਸਮੇਂ ਸਰਕਾਰ ਸਿੱਖਿਆ ਵਿੱਚੋਂ ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਵਾਲੇ ਕੋਰਸ ਖਤਮ ਰਹੀ ਹੈ।

ਤਿੰਨ ਘੰਟੇ ਚੱਲੇ ਧਰਨੇ ਤੋਂ ਬਾਅਦ ਗੁਰਦਿੱਤ ਸੇਖੋਂ ਨੇ ਯੂਨੀਅਨ ਨੂੰ ਦਿੱਤਾ ਭਰੋਸਾ

Punjab Student Union

ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਨੀਤ ਨੇ ਕਿਹਾ ਕਿ ਬ੍ਰਿਜਿੰਦਰਾ ਵਿੱਚ ਚੱਲਦੇ ਖੇਤੀਬਾੜੀ ਦੇ ਕੋਰਸ ਨੂੰ ਸਰਕਾਰੀ ਕਰਾਉਣ ਅਤੇ ਖੇਤੀਬਾੜੀ ਵਿਭਾਗ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅੰਡਰ ਕਰਾਉਣ ਲਈ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਬੀਐੱਸਸੀ ਐਗਰੀਕਲਚਰ ਦੇ ਕੋਰਸ ਨੂੰ ਚਲਾਉਣ ਲਈ ਲੋੜੀਂਦੀਆਂ ਸਹੂਲਤਾਂ ਪੰਜਾਬ ਸਰਕਾਰ ਮੁਹੱਈਆ ਕਰਵਾਏ। ਤਿੰਨ ਘੰਟੇ ਚੱਲੇ ਧਰਨੇ ਤੋਂ ਬਾਅਦ ਗੁਰਦਿੱਤ ਸੇਖੋਂ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਉਹ ਦੋ ਦਿਨ ਤੱਕ ਮਸਲੇ ਦਾ ਹੱਲ ਕਰਵਾ ਦੇਣਗੇ।

ਯੂਨੀਅਨ ਆਗੂਆਂ ਨੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਮਸਲੇ ਦਾ ਹੱਲ 2 ਦਿਨ ਤੱਕ ਨਹੀਂ ਕਰਦੇ ਤਾਂ 31 ਜੁਲਾਈ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਪੱਕੇ ਧਰਨੇ ਤੇ ਬੈਠਣ ਲਈ ਮਜਬੂਰ ਹੋਵੇਗੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਸ਼ਦੀਪ ਸਿੰਘ, ਹਰਮਨਦੀਪ ਕੌਰ, ਤਨੀਸ਼ਾ, ਪ੍ਰਿਤਪਾਲ ਮਣਕੂ, ਗੁਰਵੀਰ ਸਿੰਘ, ਸਹਿਜਬੀਰ ਸਿੰਘ, ਆਦਿ ਸ਼ਾਮਲ ਸਨ। Faridkot News