Punjab Bank Foundation Day: ਭਾਦਸੋਂ ਵਿਖੇ ਪੰਜਾਬ ਐਂਡ ਸਿੱਧ ਬੈਂਕ ਵੱਲੋਂ 118ਵਾਂ ਫਾਊਂਡੇਸ਼ਨ ਡੇ ਬੂਟਾ ਲਗਾ ਕੇ ਮਨਾਇਆ

Punjab Bank Foundation Day
ਭਾਦਸੋਂ 118ਵਾ ਫਾਉਂਡੇਸ਼ਨ ਡੇ ਮੌਕੇ ਬੂਟਾ ਲਗਾਉਂਦੇ ਹੋਏ ਮੈਨੇਜਰ ਸੰਜੀਤ ਸਿੰਘ ਸ਼ੇਰਗਿੱਲ, ਸਮਾਜ਼ ਸੇਵੀ ਅਮਰੀਕ ਸਿੰਘ ਭੰਗੂ,ਸਮੂਹ ਬੈਂਕ ਸਟਾਫ ਅਤੇ ਹੋਰ। ਤਸਵੀਰ ਸੁਸ਼ੀਲ ਕੁਮਾਰ

Punjab Bank Foundation Day: (ਸੁਸ਼ੀਲ ਕੁਮਾਰ) ਭਾਦਸੋਂ । ਭਾਦਸੋਂ ਵਿਖੇ ਪੰਜਾਬ ਐਂਡ ਸਿੱਧ ਬੈਂਕ ਦੀ ਬਰਾਂਚ ਵਿਖੇ ਮੈਨੇਜਰ ਸੰਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਬੈਂਕ ਸਟਾਫ ਵੱਲੋਂ 118ਵਾ ਫਾਉਂਡੇਸ਼ਨ ਡੇ ਮੌਕੇ ਵਾਤਾਵਰਨ ਅਤੇ ਹਵਾ ਪਾਣੀ ਦੀ ਸ਼ੁੱਧਤਾ ਲਈ ਬੂਟਾ ਲਗਾ ਕੇ ਮਨਾਇਆ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹਰ ਇੱਕ ਵਿਅਕਤੀ ਧਰਤੀ ਨੂੰ ਹਰੀ ਭਰੀ ਰੱਖਣ ਲਈ ਇੱਕ ਜਾ ਇੱਕ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਧਰਤੀ ਨੂੰ ਹਰੀ ਭਰੀ ਵੇਖ ਸਕਣ।

ਇਹ ਵੀ ਪੜ੍ਹੋ: Finance Minister Punjab: ਵਿੱਤ ਮੰਤਰੀ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ

ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਕਸੀਜਨ ਬੂਟਿਆਂ ਤੋਂ ਹੀ ਮਿਲ ਸਕਦੀ ਹੈ ਹੋਰ ਕਿਤੋਂ ਨਹੀਂ। ਜੇਕਰ ਇਹ ਗੱਲ ਸਾਨੂੰ ਜਲਦੀ ਸਮਝ ਨਾ ਆਈ ਤਾਂ ਹਰ ਇਕ ਵਿਅਕਤੀ ਇਨ੍ਹਾਂ ਭਿਆਨਕ ਬਿਮਾਰੀਆਂ ਦੀ ਜਕੜ ਦੇ ਵਿੱਚ ਆ ਜਾਵਾਂਗਾ। ਇਸ ਮੌਕੇ ਨਵਦੀਪ ਕੌਰ,ਸੌਰਵ ਜਲਹੋਤਰਾ, ਤਰੁਨ ਕੁਮਾਰ ਤਿਆਗੀ, ਅਵਤਾਰ ਸਿੰਘ, ਜਸਵੰਤ ਸਿੰਘ ਡਕੌਂਦਾ,ਮਨੋਜ ਗਰਗ,ਮਨਮੋਹਨ ਸਿੰਘ ਅਤੇ ਹੋਰ ਹਾਜ਼ਰ ਸਨ।