School Holiday: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਵਧਣ ਸਬੰਧੀ ਆਈ ਨਵੀਂ ਅਪਡੇਟ, ਜਾਣੋ

School Holiday
School Holiday: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਵਧਣ ਸਬੰਧੀ ਆਈ ਨਵੀਂ ਅਪਡੇਟ, ਜਾਣੋ

School Holiday: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਲਗਾਤਾਰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਸਥਿਤੀ ਨੂੰ ਬਹੁਤ ਗੰਭੀਰ ਬਣਾ ਦਿੱਤਾ ਹੈ। ਇਸ ਕਾਰਨ ਸੂਬੇ ਦੇ ਸਾਰੇ ਸਕੂਲਾਂ ਤੇ ਕਾਲਜਾਂ ’ਚ 7 ​​ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਹੁਕਮਾਂ ਮੁਤਾਬਕ ਸੂਬੇ ਦੇ ਸਕੂਲ 8 ਸਤੰਬਰ ਨੂੰ ਖੁੱਲ੍ਹਣੇ ਹਨ, ਪਰ ਪੰਜਾਬ ’ਚ ਹੋਈ ਤਬਾਹੀ ਨੂੰ ਵੇਖਦੇ ਹੋਏ ਛੁੱਟੀਆਂ ਦੁਬਾਰਾ ਵਧਾਈਆਂ ਜਾ ਸਕਦੀਆਂ ਹਨ। ਕਿਉਂਕਿ ਹੜ੍ਹਾਂ ਤੋਂ ਪ੍ਰਭਾਵਿਤ ਸਕੂਲ ਅਜੇ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਹਨ ਤੇ ਜਿੱਥੇ ਪਾਣੀ ਘੱਟ ਗਿਆ ਹੈ, ਉੱਥੇ ਚਿੱਕੜ ਜਮ੍ਹਾਂ ਹੈ। School Holiday

ਇਹ ਖਬਰ ਵੀ ਪੜ੍ਹੋ : Pong Dam News: ਵੱਡੀ ਖਬਰ, ਪੌਂਗ ਡੈਮ ਨੇ ਫਿਰ ਵਧਾਈ ਚਿੰਤਾ, ਪੜ੍ਹੋ ਤਾਜਾ ਅਪਡੇਟ

ਇਸ ਦੌਰਾਨ ਇਹ ਵੀ ਚਰਚਾ ਹੈ ਕਿ ਜਿਨ੍ਹਾਂ ਇਲਾਕਿਆਂ ’ਚ ਹੜ੍ਹ ਆਇਆ ਹੈ। ਉਨ੍ਹਾਂ ਇਲਾਕਿਆਂ ਦੇ ਸਕੂਲਾਂ ’ਚ ਛੁੱਟੀਆਂ ਹੋਰ ਵਧਾਈਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ’ਚ ਭਾਖੜਾ ਡੈਮ ਤੇ ਹੋਰ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੌਂਗ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਚਲਾ ਗਿਆ ਹੈ। ਇਸ ਖ਼ਤਰੇ ਦੇ ਵਿਚਕਾਰ, ਪੰਜਾਬ ਦੇ ਕਈ ਇਲਾਕਿਆਂ ’ਚ ਦੁਬਾਰਾ ਪਾਣੀ ਭਰਨ ਦੀ ਸੰਭਾਵਨਾ ਹੈ। ਨਾਲ ਹੀ, ਮੌਸਮ ਵਿਭਾਗ ਨੇ ਸੂਬੇ ’ਚ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ, ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਲੈ ਸਕਦੀ ਹੈ। School Holiday