ਲੜਕੀਆਂ ਦਾ ਪਾਸ ਫੀਸਦੀ 99.80 ਰਿਹਾ
ਕੁਲਵੰਤ ਕੋਟਲੀ, ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 5ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜੇ ਦਾ ਐਲਾਨ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ 5ਵੀਂ ਕਲਾਸ ਦੀ 4 ਵਿਸ਼ਿਆਂ ਦੀ ਹੋਈ ਪ੍ਰੀਖਿਆ ਦੇ ਆਧਾਰ ਉਤੇ ਨਤੀਜਾ ਤਿਆਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ 5ਵੀਂ ਕਲਾਸ ਦੇ ਕੁੱਲ 3,14,472 ਪ੍ਰੀਖਿਆਰਥੀਆਂ ਵਿੱਚੋਂ 3,13,712 ਪ੍ਰੀਖਿਆਰਥੀ ਪਾਸ ਹੋਏ ਅਤੇ ਪਾਸ ਫੀਸਦੀ 99.76 ਰਹੀ।ਲੜਕੀਆਂ ਦਾ ਪਾਸ ਫੀਸਦੀ 99.80 ਰਿਹਾ ਜਦਕਿ ਲੜਕਿਆਂ ਦਾ ਪਾਸ ਫੀਸਦੀ 99.73 ਰਿਹਾ।
ਉਨ੍ਹਾਂ ਦੱਸਿਆ ਕਿ ਐਫੀਲੀਏਟਡ ਸਕੂਲਾਂ ਦੇ ਕੁੱਲ 77,427 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 77,330 ਪ੍ਰੀਖਿਆਰਥੀ ਪਾਸ ਹੋਏ ਤੇ ਪਾਸ ਫੀਸਦੀ 99.87 ਰਹੀ, ਇਸੇ ਤਰ੍ਹਾਂ ਐਸੋਸੀਏਟਿਡ ਸਕੂਲਾਂ ਦੇ 25,373 ਪ੍ਰੀਖਿਆਰਥੀਆਂ ਵਿੱਚੋਂ 25,335 ਪਾਸ ਹੋਏ ਤੇ ਪਾਸ ਫੀਸਦੀ 99.85 ਰਹੀ, ਸਰਕਾਰੀ ਸਕੂਲਾਂ 2,00,527 ਦੇ ਪ੍ਰੀਖਿਆਰਥੀਆਂ ਵਿਚੋਂ 2,00,010 ਪ੍ਰੀਖਿਆਰਥੀ ਪਾਸ ਹੋਏ ਤੇ ਪਾਸ ਫੀਸਦੀ 99.74 ਰਹੀ ਜਦਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ 11145 ਪ੍ਰੀਖਿਆਰਥੀਆਂ ਵਿਚੋਂ 11,037 ਪਾਸ ਹੋਏ ਤੇ ਪਾਸ ਫੀਸਦੀ 99.03 ਰਿਹਾ। ਉਨ੍ਹਾਂ ਦੱਸਿਆ ਕਿ 12,702 ਸਰਕਾਰੀ ਸਕੂਲਾਂ ਦੇ, 5351 ਪ੍ਰਾਈਵੇਟ ਸਕੂਲਾਂ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾ ਵਿੱਚੋਂ 12,355 ਸਰਕਾਰੀ ਸਕੂਲਾਂ ਤੇ 5156 ਪ੍ਰਾਈਵੇਟ ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ।
ਉਨ੍ਹਾਂ ਦੱਸਿਆ ਕਿ 5ਵੀਂ ਸ੍ਰੇਣੀ ਦੇ ਪ੍ਰੀਖਿਆਰਥੀ ਲਈ ਨਤੀਜਾ ਬੋਰਡ ਦੀ ਵੈਬਸਾਈਟ ’ਤੇ 25 ਮਈ ਨੂੰ 9 ਵਜੇ ਤੋਂ ਉਪਲੱਬਧ ਹੋਵੇਗਾ। ਜਿਹੜੇ ਪ੍ਰੀਖਿਆਰਥੀਆਂ ਦਾ ਨਤੀਜਾ ਨਾਨ ਪਰਮੋਟਡ ਘੋਸਿਤ ਹੋਇਆ ਹੈ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਆਮ ਹਾਲਤਾਂ ਵਿੱਚ ਦੋ ਮਹੀਨੇ ਦੇ ਸਮੇਂ ਵਿੱਚ ਹੋ ਸਕਦੀ ਹੈ, ਸਪਲੀਮੈਂਟਰੀ ਪ੍ਰੀਖਿਆਰਥੀਆਂ ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਆਉਣ ਤੱਕ ਪ੍ਰੀਖਿਆਰਥੀਆਂ ਨੂੰ ਛੇਵੀਂ ਸ੍ਰੇਣੀ ਵਿਚ ਆਰਜੀ ਦਾਖਲ ਕਰ ਲਿਆ ਜਾਵੇ।
ਤਰਨਤਾਰਨ ਜ਼ਿਲ੍ਹੇ ਦੀ ਪਾਸ ਫੀਸਦੀ ਸਭ ਤੋਂ ਜ਼ਿਆਦਾ ਰਹੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ’ਚ ਜਿਲ੍ਹੇ ਵਾਰ ਤਰਨਤਾਰਨ ਦੀ ਪ੍ਰਤੀਸਸਤਾ 99.95 ਰਹੀ ਜੋ ਸੂਬੇ ਵਿੱਚ ਸਭ ਤੋਂ ਵੱਧ ਹੈ। ਐੱਸ.ਬੀ.ਐੱਸ. ਨਗਰ 99.94, ਪਠਾਨਕੋਟ 99.92, ਬਰਨਾਲਾ 99.86, ਫਤਿਹਗੜ ਸਾਹਿਬ 99.85, ਅੰਮਿ੍ਰਤਸਰ, ਗੁਰਦਾਸਪੁਰ ਮਾਨਸਾ ਤੇ ਰੂਪ ਨਗਰ 99.83, ਫਿਰੋਜਪੁਰ 99.82, ਬਠਿੰਡਾ 99.80, ਫਾਜਿਲਕਾ 99.78, ਸੰਗਰੂਰ 99.77, ਫਰੀਦਕੋਟ, ਮੋਗਾ ਤੇ ਐੱਸ. ਏ. ਐੱਸ. ਨਗਰ 99.75, ਸ੍ਰੀ ਮੁਕਤਸਰ ਸਾਹਿਬ 99.74, ਕਪੂਰਥਲਾ 99.72, ਪਟਿਆਲਾ 99.68, ਜਲੰਧਰ 99.66, ਲੁਧਿਆਣਾ 99.65, ਹੁਸ਼ਿਆਰਪੁਰ 99.65 ਫੀਸਦੀ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।