8ਵੀਂ ਜਮਾਤ ਦਾ 98.31 ਫੀਸਦੀ ਤੇ 12ਵੀਂ ਜਮਾਤ ਦਾ 93.04 ਫੀਸਦੀ ਰਿਹਾ ਨਤੀਜਾ | PSEB Result
- ਬਾਰਵੀਂ ’ਚ ਪਹਿਲੇ ਤਿੰਨ ਸਥਾਨਾਂ ਤੇ ਮੁੰਡਿਆਂ ਨੇ ਮਾਰੀ ਬਾਜੀ | result of 12th class 2024
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ ਅੱਠਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ (result of 12th class 2024) ਜਾਰੀ ਕਰ ਦਿੱਤੇ ਹਨ। ਸੈਸ਼ਨ 2023-24 ਵਿੱਚ ਪੰਜਾਬ ਬੋਰਡ ਦੀਆਂ 8ਵੀਂ (result 8th class 2024) ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀ ਹੁਣ ਆਪਣੇ ਨਤੀਜੇ ਦੇਖ ਸਕਣਗੇ। ਸਬੰਧਤ ਵਿਦਿਆਰਥੀ ਬੁੱਧਵਾਰ ਤੋਂ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ 30 ਮਾਰਚ, 2024 ਤੱਕ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਕਰਵਾਈਆਂ ਗਈਆਂ ਸਨ। (PSEB Result)
ਇਹ ਵੀ ਪੜ੍ਹੋ : ਵਿਦਿਆਰਥੀ ਲਈ ਜ਼ਰੂਰੀ ਖਬਰ, ਇਹ ਸੂਬੇ ’ਚ 12ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ, ਵੇਖੋ
ਬੋਰਡ ਨੇ ਆਰਟਸ, ਕਾਮਰਸ ਤੇ ਸਾਇੰਸ ਸਟਰੀਮ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪੰਜਾਬ ਬੋਰਡ ਨੇ ਸਭ ਤੋਂ ਪਹਿਲਾਂ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਪੰਜਾਬ ਬੋਰਡ 12ਵੀਂ ਜਮਾਤ ਵਿੱਚ 93.04 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ ਵਿੱਚ ਲੜਕਿਆਂ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਇਸ ਪ੍ਰੀਖਿਆ ਵਿੱਚ ਏਕਮਪ੍ਰੀਤ ਸਿੰਘ ਪਹਿਲੇ, ਰਵਿਉਦੈ ਸਿੰਘ ਦੂਜੇ ਸਥਾਨ ’ਤੇ ਰਿਹਾ। ਇਸ ਦੇ ਨਾਲ ਹੀ ਅਸ਼ਵਨੀ ਨੇ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਦੱਸ ਦਈਏ ਕਿ ਇਸ ਸਾਲ 98.31 ਫੀਸਦੀ ਵਿਦਿਆਰਥੀ ਅੱਠਵੀਂ ਜਮਾਤ ਵਿੱਚ ਪਾਸ ਹੋਏ ਹਨ। (PSEB Result)