ਜਖ਼ਮੀਆਂ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ | Road Accident
ਮੋਗਾ (ਵਿੱਕੀ ਕੁਮਾਰ)। ਅੱਜ ਦੁਪਹਿਰ ਸਮੇਂ ਮੋਗਾ ਦੇ ਕਸਬਾ ਬਾਘਾਪੁਰਾਣਾ ਵਿਖੇ ਪੰਜਾਬ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ (Road Accident) ਜਿਸ ਕਾਰਨ ਬੱਸ ਵਿਚ ਬੈਠੀਆਂ 50-60 ਸਵਾਰੀਆਂ ਵਿਚੋਂ ਕੁਝ ਸਵਾਰੀਆਂ ਜਖਮੀ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ ਸਮੇਂ ਮੀਂਹ ਪੈ ਰਿਹਾ ਸੀ । ਇਸ ਘਟਨਾ ਵਿਚ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਰੀਆਂ ਦੇ ਸੱਟਾਂ ਲੱਗੀਆਂ ਕਰਕੇ ਉਹ ਬੇਹੱਦ ਘਬਰਾਈਆਂ ਹੋਈਆਂ ਸਨ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁਲਿਸ ਵੀ ਪਹੁੰਚੀ ਅਤੇ ਬਾਘਾਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਵੀ ਪਹੁੰਚੇ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਦਾ ਵਾਇਆ ਮੋਗਾ ਤੋਂ ਬਾਘਾਪੁਰਾਣਾ ਹੁੰਦੀ ਹੋਈ ਜਾ ਰਹੀ ਸੀ ’ਤੇ ਅਚਾਨਕ ਹੀ ਬਾਘਾਪੁਰਾਣਾ ਦਾਖਲ ਹੁੰਦਿਆਂ ਪਲਟ ਜਾਣ ਕਰਕੇ ਸਵਾਰੀਆਂ ‘ਚ ਹਾਹਾਕਾਰ ਮੱਚ ਗਈ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਬਵਾਰੀਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਿਹਨਾਂ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ ਜਿਹਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਇਲਾਵਾ ਹੋਰ ਹਸਪਤਾਲਾਂ ਵਿੱਚ ਪਹੁੰਚਾ ਦਿੱਤਾ ਗਿਆ ਹੈ। (Road Accident)
ਇਹ ਵੀ ਪੜ੍ਹੋ : ਤੀਹਰੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ’ਚ ਲੁਧਿਆਣਾ ਪੁਲਿਸ 5ਵੇਂ ਦਿਨ ਵੀ ਨਾਕਾਮ
ਬੱਸ ਚਾਲਕ ਮੁਤਾਬਕ ਮੀਂਹ ਪੈਣ ਕਰਕੇ ਬੱਸ ਦੀ ਬਰੇਕ ਜਾਮ ਹੋਣ ਕਰਕੇ ਇਹ ਘਟਨਾ ਵਾਪਰੀ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਬੱਸ ਦੇ ਅਚਾਨਕ ਪਲਟ ਜਾਣ ਕਾਰਨ ਦੁਕਾਨ ਦੇ ਬਾਹਰ ਖੜ੍ਹੀਆਂ ਦੋ ਦੁਪਹੀਆ ਵਾਹਨ ਅਤੇ ਇਕ ਬਿਜਲੀ ਦਾ ਖੰਬਾ ਨੁਕਸਾਨਿਆ ਗਿਆ ਹੈ ਪਰ ਕਿਸੇ ਤਰਾਂ ਦੇ ਜਾਨੀ ਨੁਕਸਾਨ ਤੋਂ ਬੱਚਤ ਰਹੀ ਹੈ।