Punjab Result LIVE: ਰੁਝਾਨਾਂ ‘ਚ ਆਮ ਆਦਮੀ ਪਾਰਟੀ ਅੱਗੇ, ਆਪ 90 ਸੀਟਾਂ ’ਤੇ , ਕਾਂਗਰਸ 18 ਸੀਟਾਂ ’ਤੇ ਅਤੇ ਅਕਾਲੀ ਦਲ+ 6 ਸੀਟਾਂ ’ਤੇ ਅੱਗੇ
- ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਲੱਗਭਗ ਤੈਅ
- ਕੈਪਟਨ ਅਮਰਿੰਦਰ ਸਿੰਘ 13 ਹਜ਼ਾਰ ਵੋਟਾਂ ਨਾਲ ਅਤੇ ਸੁਖਬੀਰ ਸਿੰਘ ਬਾਦਲ 12 ਹਜ਼ਾਰ ਵੋਟਾਂ ਨਾਲ ਹਾਰੇ
- ਪੰਜਾਬ ਦੀ ਸਿਆਸਤ ਦੇ ਮੁੱਖ ਚਿਹਰਿਆਂ ਨੂੰ ਲੋਕਾਂ ਨੇ ਨਕਾਰਿਆ
-ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੇ ਹਲਕਾ ਭਦੌੜ ਤੋਂ ਬਹੁਤ ਪਿੱਛੇ ਚੱਲ ਰਹੇ ਨੇ।
– ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਮ ਆਦਮੀ ਪਾਰਟੀ ਦੇ ਆਗੂ ਖੁੱਡੀਆਂ ਤੋਂ ਪਿੱਛੇ
– ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੱਛੜੇ
-ਜਲਾਲਾਬਾਦ ਵਿੱਚ ਸੁਖਬੀਰ ਸਿੰਘ ਬਾਦਲ ਆਪ ਉਮੀਦਵਾਰ ਜਗਦੀਪ ਕੰਬੋਜ ਤੋਂ ਪੰਜ ਹਜ਼ਾਰ ਵੋਟਾਂ ਦੇ ਫਰਕ ਨਾਲ ਪੱਛੜੇ
ਪੰਜਾਬ ਚੋਣਾਂ ਦੇ ਨਤੀਜੇ
ਆਪ 90
ਕਾਂਗਰਸ 18
ਸ਼੍ਰੋਮਣੀ ਅਕਾਲੀ ਦਲ+ 6
ਭਾਜਪਾ + 3
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਅੱਗੇ ਹੈ। ਦੂਜੇ ਨੰਬਰ ਲਈ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਟੱਕਰ ਹੈ। ਹਾਲਾਂਕਿ, ਇਹ ਸਿਰਫ ਰੁਝਾਨ ਹਨ ਅਤੇ ਨਤੀਜਿਆਂ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ। ‘ਆਪ’ ਪੰਜਾਬ ‘ਚ ਨਾ ਸਿਰਫ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਸਗੋਂ ਬਹੁਮਤ ਦੇ ਅੰਕੜੇ ਤੋਂ ਵੀ ਕਾਫੀ ਅੱਗੇ ਨਿਕਲ ਗਈ ਹੈ। ਹੁਣ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨਾ ਲਗਭਗ ਤੈਅ ਹੈ। ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 13 ਹਜ਼ਾਰ ਵੋਟਾਂ ਨਾਲ ਅਤੇ ਸੁਖਬੀਰ ਸਿੰਘ ਬਾਦਲ 12 ਹਜ਼ਾਰ ਵੋਟਾਂ ਨਾਲ ਚੋਣ ਹਾਰ ਗਏ ਸਨ। ਮੌਜੂਦਾ ਸੀਐਮ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਖਾਸ ਕਮਾਲ ਨਹੀਂ ਦਿਖਾ ਸਕੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਤੋਂ ਪਿੱਛੇ ਚੱਲ ਰਹੇ ਹਨ। ਉਸ ਦੇ ਸਾਰੇ ਮੰਤਰੀ ਵੀ ਪਛੜਦੇ ਨਜ਼ਰ ਆ ਰਹੇ ਹਨ।
ਪੰਜਾਬ ’ਚ ਆਪ 90 ਸੀਟਾਂ ’ਤੇ , ਕਾਂਗਰਸ 18 ਸੀਟਾਂ ’ਤੇ ਅਤੇ ਅਕਾਲੀ ਦਲ+6 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ।
‘ਆਪ’ 89 ਸੀਟਾਂ ‘ਤੇ ਅੱਗੇ, ਦਫਤਰਾਂ ‘ਚ ਜਸ਼ਨ ਸ਼ੁਰੂ
ਚੋਣ ਕਮਿਸ਼ਨ ਅਨੁਸਾਰ ਆਮ ਆਦਮੀ ਪਾਰਟੀ 89 ਸੀਟਾਂ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ 7, ਕਾਂਗਰਸ 13 ਅਤੇ ਹੋਰ 8 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਹਲਕਾ ਭਦੌੜ ਤੀਜਾ ਰਾਊਂਡ
ਲਾਭ ਸਿੰਘ ਉੱਘੋਕੇ – ਆਮ ਆਦਮੀ ਪਾਰਟੀ – 14229
ਚਰਨਜੀਤ ਸਿੰਘ ਚੰਨੀ – ਕਾਂਗਰਸ – 7895
ਸਤਨਾਮ ਸਿੰਘ ਰਾਹੀ – ਸ੍ਰੋਮਣੀ ਅਕਾਲੀ ਦਲ – 4272
ਹਲਕਾ ਜਲਾਲਾਬਾਦ:
ਸੁਖਬੀਰ ਬਾਦਲ ਦੂਜੇ ਨੰਬਰ ‘ਤੇ ਚੱਲ ਰਹੇ ਹਨ
ਜਗਦੀਪ ਕੰਬੋਜ – ਆਮ ਆਦਮੀ ਪਾਰਟੀ – 18230 ਵੋਟਾਂ
ਸੁਖਬੀਰ ਸਿੰਘ ਬਾਦਲ – ਸ਼੍ਰੋਮਣੀ ਅਕਾਲੀ ਦਲ -13213 ਵੋਟਾਂ
ਮਜੀਠਾ ਹਲਕਾ
-ਆਪਣਾ ਹਲਕਾ ਛੱਡ ਕੇ ਆਏ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਨੇ ਮਜੀਠਾ ਹਲਕੇ ਵਿੱਚ ਬਣਾਈ ਬੜਤ
-ਹੁਣ ਤੱਕ 6 ਰਾਊਂਡ ਦੀ ਗਿਣਤੀ ਵਿੱਚ 23620 ਵੋਟਾਂ ਲੈ ਕੇ ਸਭ ਤੋਂ ਅੱਗੇ
-ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ 11826 ਵੋਟਾਂ ਨਾਲ ਦੂਜੇ ਨੰਬਰ ਉਤੇ
-ਕਾਂਗਰਸ ਉਮੀਦਵਾਰ ਜਗਵਿੰਦਰ ਪਾਲ ਸਿੰਘ 10810 ਵੋਟਾ ਲੈ ਕੇ ਤੀਜੇ ਨੰਬਰ ਉਤੇ
ਧੂਰੀ ਸੀਟ
‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਇਸ ਸਮੇਂ ਕਰੀਬ 21 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਧੂਰੀ ਸੀਟ ਤੋਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਦੂਜੇ ਨੰਬਰ ‘ਤੇ ਹਨ।
ਹਲਕਾ ਮੋਗਾ ਵਿੱਚ ਵੀ ਆਮ ਆਦਮੀ ਪਾਰਟੀ ਨੇ ਦਿੱਗਜ ਪੱਛਾੜੇ
-ਆਪ ਦੀ ਡਾਕਟਰ ਅਮਨਦੀਪ ਕੌਰ ਅਰੋੜਾ 11259 ਵੋਟਾਂ ਲੈ ਕੇ ਅੱਗੇ
-ਭਾਜਪਾ ਦੇ ਹਰਜੋਤ ਕਮਲ ਨੂੰ ਲੋਕਾਂ ਨੇ ਨਕਾਰਿਆ, ਸਿਰਫ 889 ਵੋਟਾਂ ਮਿਲੀਆਂ
-ਮਸ਼ਹੂਰ ਅਦਾਕਾਰ ਸੋਨੂੰ ਸੂਦ ਦੀ ਭੈਣ ਤੇ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ 7015 ਵੋਟਾਂ ਲੈ ਕੇ ਦੂਜੇ ਨੰਬਰ ਉਤੇ
-ਸ੍ਰੋਮਣੀ ਅਕਾਲੀ ਦੇ ਉਮੀਦਵਾਰ ਬਰਜਿੰਦਰ ਸਿੰਘ 6559 ਵੋਟਾਂ ਨਾਲ ਤੀਜੇ ਨੰਬਰ ਉਤੇ
ਹਲਕਾ ਜੀਰਾ:
ਨਰੇਸ਼ ਕਟਾਰੀਆ-ਆਮ ਆਦਮੀ ਪਾਰਟੀ-17211
ਕੁਲਬੀਰ ਸਿੰਘ ਜੀਰਾ-ਕਾਂਗਰਸ-9636
ਜਨਮੇਜਾ ਸਿੰਘ ਸੇਖੋਂ-ਸ਼੍ਰੋਮਣੀ ਅਕਾਲੀ ਦਲ-8017
ਹਲਕਾ ਸੁਨਾਮ:
ਅਮਨ ਅਰੋੜਾ-ਆਮ ਆਦਮੀ ਪਾਰਟੀ-42116
ਜਸਵਿੰਦਰ ਸਿੰਘ ਧੀਮਾਨ-ਕਾਂਗਰਸ 10425
ਬਲਦੇਵ ਸਿੰਘ ਮਾਨ-ਸ਼੍ਰੋਮਣੀ ਅਕਾਲੀ ਦਲ-6824
ਹਲਕਾ ਫਰੀਦਕੋਟ:
ਗੁਰਦਿੱਤ ਸਿੰਘ ਸੇਖੋਂ-ਆਮ ਆਦਮੀ ਪਾਰਟੀ-11684
ਪਰਮਬੰਸ ਸਿੰਘ ‘ਬੰਟੀ ਰੋਮਾਣਾ’ ਸ਼੍ਰੋਮਣੀ ਅਕਾਲੀ ਦਲ-10166
ਕੁਸ਼ਲਦੀਪ ਸਿੰਘ ਢਿੱਲੋਂ- ਕਾਂਗਰਸ-9031
ਚਮਕੌਰ ਸਾਹਿਬ:
ਚਰਨਜੀਤ ਸਿੰਘ – ਆਮ ਆਦਮੀ ਪਾਰਟੀ – 20945
ਚਰਨਜੀਤ ਸਿੰਘ ਚੰਨੀ- ਕਾਂਗਰਸ-19507
ਪਟਿਆਲਾ
ਪਟਿਆਲਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ 26633 ਵੋਟਾਂ ਨਾਲ ਪਹਿਲੇ ਪਹਿਲੇ ਸਥਾਨ ‘ਤੇ
ਹਲਕਾ ਲੰਬੀ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੀਜੇ ਰਾਊਂਡ ਵਿਚ 4385 ਵੋਟਾਂ ਨਾਲ ਪਿੱਛੇ
ਹਲਕਾ ਲੰਬੀ
ਗੁਰਮੀਤ ਸਿੰਘ ਖੁੱਡੀਆਂ – ਆਮ ਆਦਮੀ ਪਾਰਟੀ – ਤੀਜੇ ਗੇੜ ’ਚ ਅੱਗੇ : 14678
ਪ੍ਰਕਾਸ਼ ਸਿੰਘ ਬਾਦਲ – ਸ਼ੋ੍ਰੋਮਣੀ ਅਕਾਲੀ ਦਲ – 10293
ਜਗਪਾਲ ਸਿੰਘ ਅਬੁਲਖੁਰਾਣਾ – ਕਾਂਗਰਸ – 2654
ਹਲਕਾ ਦਾਖਾ:
ਸੱਤਵੇਂ ਗੇੜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 2897 ਵੋਟਾਂ ਨਾਲ ਅੱਗੇ
ਹਲਕਾ ਤਲਵੰਡੀ ਸਾਬੋ:
ਖੁਸ਼ਬਾਜ਼ ਸਿੰਘ ਜਟਾਣਾ- INC 4479
ਜੀਤਮਹਿੰਦਰ ਸਿੰਘ ਸਿੱਧੂ-ਸ਼੍ਰੋਮਣੀ ਅਕਾਲੀ ਦਲ-5118
ਪ੍ਰੋ. ਬਲਜਿੰਦਰ ਕੌਰ – ਆਮ ਆਦਮੀ ਪਾਰਟੀ – 8050
ਹਰਮਿੰਦਰ ਸਿੰਘ ਜੱਸੀ – ਆਜ਼ਾਦ – 2724
ਵਿਧਾਨ ਸਭਾ 2022 (ਜ਼ਿਲ੍ਹਾ ਮਾਨਸਾ ) ਚੌਥਾਂ ਗੇੜ
ਹਲਕਾ ਮਾਨਸਾ
Cong 8450
Sad 7190
Aap 27948
ਹਲਕਾ ਬੁਢਲਾਡਾ
Cong 4807
Sad 9149
App 25016
ਹਲਕਾ ਸਰਦੂਲਗੜ੍ਹ
Cong 7814
Sad 8266
Aap 22179
ਤਿੰਨੇ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਲੀਡ ਬਾਰਕਰਾਰ
ਹਲਕਾ ਕਾਦੀਆਂ ਕਾਂਗਰਸ-ਅਕਾਲੀ ਦਲ ਵਿਚਾਲੇ ਸਖ਼ਤ ਟੱਕਰ
ਗੁਰਇਕਬਾਲ ਸਿੰਘ ਸ਼੍ਰੋਮਣੀ ਅਕਾਲੀ ਦਲ-11898
ਪ੍ਰਤਾਪ ਸਿੰਘ ਬਾਜਵਾ-ਕਾਂਗਰਸ 11757
ਜਗਰੂਪ ਸਿੰਘ ਸੇਖਵਾਂ-ਆਮ ਆਦਮੀ ਪਾਰਟੀ 8920
ਬਠਿੰਡਾ ਸ਼ਹਿਰੀ ਵਿੱਚ ਆਪ ਨੇ ਪਛਾੜਿਆ ਖਜ਼ਾਨਾ ਮੰਤਰੀ
ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਨੁੰ 23008 ਵੋਟਾਂ ਪੈ ਚੁੱਕੀਆਂ
ਕਾਂਗਰਸ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 5572 ਵੋਟਾਂ
ਹੁਣ ਤੱਕ ਚਾਰ ਰਾਊਂਡ ਦੀ ਕਾਊਟਿੰਗ ਵਿੱਚ ਆਪ ਬਹੁਤ ਜਿ਼ਆਦਾ ਮਾਰਜਨ ਨਾਲ ਅੱਗੇ
ਚੰਨੀ ਜਲਦੀ ਹੀ ਅਸਤੀਫਾ ਦੇ ਸਕਦੇ ਹਨ
ਵੋਟਾਂ ਦੀ ਗਿਣਤੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਪਹੁੰਚ ਗਏ ਹਨ। ਚੰਨੀ ਜਲਦ ਹੀ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਸਕਦੇ ਹਨ
ਹਲਕਾ ਡੇਰਾ ਬਾਬਾ ਨਾਨਕ:
ਸੁਖਜਿੰਦਰ ਸਿੰਘ ਰੰਧਾਵਾ-ਕਾਂਗਰਸ-15539
ਗੁਰਦੀਪ ਸਿੰਘ-ਆਮ ਆਦਮੀ ਪਾਰਟੀ-10608
ਰਵੀਕਰਨ ਸਿੰਘ ਕਾਹਲੋਂ – ਸ਼੍ਰੋਮਣੀ ਅਕਾਲੀ ਦਲ 14238
ਹਲਕਾ ਰਾਮਪੁਰਾ ਫੁੱਲ:
ਬਲਕਾਰ ਸਿੰਘ ਸਿੱਧੂ-ਆਮ ਆਦਮੀ ਪਾਰਟੀ-7309
ਸਿਕੰਦਰ ਸਿੰਘ ਮਲੂਕਾ-ਸ਼੍ਰੋਮਣੀ ਅਕਾਲੀ ਦਲ-6500
ਗੁਰਪ੍ਰੀਤ ਸਿੰਘ ਕਾਂਗੜ-ਕਾਂਗਰਸ-4735
ਹਲਕਾ ਰਾਜਪੁਰਾ:
ਨੀਨਾ ਮਿੱਤਲ – ਆਮ ਆਦਮੀ ਪਾਰਟੀ – 26740
ਜਗਦੀਸ਼ ਕੁਮਾਰ ਜੱਗਾ- ਭਾਜਪਾ- 25858
ਹਰਦਿਆਲ ਕੰਬੋਜ-ਕਾਂਗਰਸ-14516
ਚਰਨਜੀਤ ਸਿੰਘ ਬਰਾੜ- ਸ਼੍ਰੋਮਣੀ ਅਕਾਲੀ ਦਲ- 5649
ਮੋਗਾ:
ਡਾ: ਅਮਨਦੀਪ ਕੌਰ ਅਰੋੜਾ – ਆਮ ਆਦਮੀ ਪਾਰਟੀ – 6788
ਬਰਜਿੰਦਰ ਸਿੰਘ ਮੱਖਣ ਬਰਾੜ- ਸ਼੍ਰੋਮਣੀ ਅਕਾਲੀ ਦਲ-4775
ਮਾਲਵਿਕਾ ਸੂਦ- ਕਾਂਗਰਸ- 4490
ਹਲਕਾ ਮਜੀਠਾ
ਚੌਥੇ ਰਾਊਂਡ ’ਚ ਸ਼ੋ੍ਮਣੀ ਅਕਾਲੀ ਦਲ ਦੇ ਗਿਨੀਵ ਕੌਰ ਮਜ਼ੀਠਾ ਅੱਗੇ : 15943
ਕਾਂਗਰਸ ਦੇ ਜਗਵਿੰਦਰਪਾਲ ਸਿੰਘ : 8399
ਆਮ ਆਦਮੀ ਪਾਰਟੀ ਦੇ ਸੁਖਜਿੰਦਰ ਰਾਜ ਸਿੰਘ ਲਾਲੀ : 7304
ਭਾਜਪਾ ਦੇ ਪ੍ਰਦੀਪ ਸਿੰਘ : 616
ਦਿੜਬਾ:
ਅਜਾਇਬ ਸਿੰਘ ਰਟੋਲਾ – ਕਾਂਗਰਸ – 3707 ਵੋਟਾਂ
ਹਰਪਾਲ ਸਿੰਘ ਚੀਮਾ – ਆਮ ਆਦਮੀ ਪਾਰਟੀ – 21117 ਵੋਟਾਂ
ਗੁਲਜ਼ਾਰ ਸਿੰਘ ਮੂਨਕ-ਸ਼੍ਰੋਮਣੀ ਅਕਾਲੀ ਦਲ-6675 ਵੋਟਾਂ
ਅੰਮ੍ਰਿਤਸਰ ਪੂਰਬੀ
ਆਮ ਆਦਮੀ ਪਾਰਟੀ ਦੀ ਜੀਵਨ ਜੋਤ ਨੂੰ ਪਹਿਲੇ ਗੇੜ ਵਿੱਚ 1500 ਵੋਟਾਂ, ਬਿਕਰਮ ਸਿੰਘ ਮਜੀਠੀਆ ਨੂੰ 1067, ਨਵਜੋਤ ਸਿੰਘ ਸਿੱਧੂ ਨੂੰ 949 ਵੋਟਾਂ ਮਿਲੀਆਂ।
ਖੰਨਾ ਵਿੱਚ ਹੁਣ ਤੱਕ ਦਾ ਰੁਝਾਨ
ਆਪ 1735
ਕਾਂਗਰਸ 900
ਅਕਾਲੀ ਦਲ 902
ਭਾਜਪਾ 79
ਹਲਕਾ ਫਤਹਿਗੜ੍ਹ ਸਾਹਿਬ
ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਆਮ ਆਦਮੀ ਪਾਰਟੀ ਦੇ ਲਖਵੀਰ ਸਿੰਘ ਰਾਏ ਤੋਂ 3584 ਵੋਟਾਂ ਨਾਲ ਪਿੱਛੇ ਹਨ।
ਕੋਟਕਪੂਰਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ 4 ਰਾਊਂਡ ਚ 4420 ਵੋਟਾਂ ਨਾਲ ਅੱਗੇ
ਮਹਿਲ ਕਲਾਂ ਤੋ ਤੀਜਾ ਰਾਊਂਡ ਚ
* ਆਪ ਕੁਲਵੰਤ ਪੰਡੋਰੀ 12762 ਨਾਲ ਪਹਿਲੇ ਨੰਬਰ ਤੇ
* ਸ੍ਰੋਮਣੀ ਅਕਾਲੀ ਦਲ ਅ ਗੁਰਜੰਟ ਸਿੰਘ ਕੱਟੂ 5905 ਨਾਲ ਦੂਜੇ ਸਥਾਨ ਤੇ
* ਕਾਂਗਰਸ ਦੇ ਹਰਚੰਦ ਕੌਰ 4632 ਤੀਜੇ ਸਥਾਨ ਤੇ
* ਬਸਪਾ ਦੇ ਚਮਕੌਰ ਸਿੰਘ 1822 ਨਾਲ ਚੋਥੇ ਸਥਾਨ
ਹਲਕਾ ਘਨੌਰ
ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਲਾਲ ਘਨੌਰ 6 ਹਜ਼ਾਰ ਵੋਟਾਂ ਨਾਲੋਂ ਅੱਗੇ , ਮਦਨ ਲਾਲ ਜਲਾਲਪੁਰ ਦੂਜੇ ਅਤੇ ਚੰਦੂਮਾਜਰਾ ਤੀਜੇ ਸਥਾਨ ਤੇ
ਹਲਕਾ ਸਰਦੂਲਗੜ੍ਹ
ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਣਾਂਵਾਲੀ ਅੱਗੇ : 5643
ਸ੍ਰੋਮਣੀ ਅਕਾਲੀ ਦਲ ਦੇ ਦਿਲਰਾਜ ਸਿੰਘ ਭੂੰਦੜ: 1880
ਕਾਂਗਰਸ ਦੇ ਬਿਕਰਮ ਸਿੰਘ ਮੋਫ਼ਰ : 1577
ਅੰਮ੍ਰਿਤਸਰ ਪੂਰਬੀ
ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਭਗ 1000 ਵੋਟਾ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਜੋਤ ਕੌਰ ਤੋਂ ਪਿੱਛੇ
ਤੀਸਰੇ ਰਊੰਡ ਚ ਮਾਲੇਰਕੋਟਲਾ 105 ਤੋਂ ਆਪ ਦੇ ਜਮੀਲ ਉਲ ਰਹਿਮਾਨ ਕਾਗਰਸ ਦੀ ਰਜ਼ੀਆ ਸੁਲਤਾਨਾ ਤੋਂ 8601 ਵੋਟਾਂ ਨਾਲ ਅੱਗੇ ਚੱਲ ਰਹੇ ਹਨ , ਅਕਾਲੀ ਦਲ ਦੇ ਨੁਸਰਤ ਬੱਗਾ ਜੀ 3096 ਅਤੇ ਪੰਜਾਬ ਲੋਕ ਕਾਂਗਰਸ ਦੇ ਫਰਜ਼ਾਨਾ ਆਲਮ 456 ਵੋਟਾਂ ਪ੍ਰਾਪਤ ਕਰ ਸਕੇ ਹਨ।
ਇਸ ਵਾਰ ਕੈਪਟਨ ਭਾਜਪਾ ਨਾਲ ਮਿਲ ਕੇ ਲੜ ਰਹੇ ਹਨ ਚੋਣ
ਸੱਤਾਧਾਰੀ ਕਾਂਗਰਸ ਤੋਂ ਇਲਾਵਾ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ (ਐਸਐਸਐਮ) ਨੇ ਸਾਰੀਆਂ 117 ਸੀਟਾਂ ‘ਤੇ ਚੋਣ ਲੜੀ ਹੈ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਨੇ 97 ਅਤੇ ਉਸ ਦੀ ਗਠਜੋੜ ਸਹਿਯੋਗੀ 20, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 68 ਅਤੇ ਇਸ ਦੀ ਗਠਜੋੜ ਸਹਿਯੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਨੇ 34 ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 15 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਸਨ। ਇਸ ਵਾਰ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ ਬਸਪਾ ਨਾਲ ਗਠਜੋੜ ਕੀਤਾ ਹੈ।
ਸਟਰਾਂਗ ਰੂਮ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਚੋਣਾਂ ਵਿੱਚ ਕੁੱਲ 2,14,99,804 ਰਜਿਸਟਰਡ ਵੋਟਰਾਂ ਵਿੱਚੋਂ 71.95 ਫੀਸਦੀ ਭਾਵ 15469618 ਵੋਟਰਾਂ ਨੇ 24740 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਰਾਂ ਵਿੱਚ 8133930 ਪੁਰਸ਼, 7335406 ਔਰਤਾਂ ਅਤੇ 282 ਟਰਾਂਸਜੈਂਡਰ ਹਨ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਗਿੱਦੜਬਾਹਾ ਵਿੱਚ ਸਭ ਤੋਂ ਵੱਧ 84.93 ਫੀਸਦੀ ਮਤਦਾਨ ਹੋਇਆ। ਘੱਟ ਮਤਦਾਨ ਵਾਲੇ ਹਲਕਿਆਂ ਵਿੱਚ ਅੰਮ੍ਰਿਤਸਰ ਪੱਛਮੀ ਵਿੱਚ 55.40 ਪ੍ਰਤੀਸ਼ਤ, ਲੁਧਿਆਣਾ ਦੱਖਣੀ ਵਿੱਚ 59.04 ਪ੍ਰਤੀਸ਼ਤ ਅਤੇ ਅੰਮ੍ਰਿਤਸਰ ਕੇਂਦਰੀ ਵਿੱਚ 59.19 ਪ੍ਰਤੀਸ਼ਤ ਮਤਦਾਨ ਹੋਇਆ। ਵੋਟਿੰਗ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਟਰਾਂਗ ਰੂਮ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ