ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home ਸੂਬੇ ਪੰਜਾਬ ਖਾਧ ਪਦਾਰਥਾਂ ਦ...

    ਖਾਧ ਪਦਾਰਥਾਂ ਦੇ ਸੈਂਪਲ ਫੇਲ੍ਹ ਹੋਣ ਦੇ ਮਾਮਲੇ ‘ਚ ਪੰਜਾਬ ਦਾ ਦੂਸਰਾ ਨੰਬਰ

    Punjab Ranks Second, Case Food, Samples Failure

    ਮਿਲਾਵਟਖੋਰਾਂ ‘ਤੇ ਸਿਕੰਜਾ ਕਸਣ ‘ਚ ਤਾਮਿਲਨਾਡੂ ਅੱਵਲ

    ਕੇਦਰੀ ਖਾਧ ਮੰਤਰਾਲੇ  ਦੇ ਇਹ ਤੱਥ ਲੰਘੇ ਮਾਲੀ ਵਰ੍ਹੇ ਸਾਲ 2018-19 ਦੇ ਹਨ

    ਅਸ਼ੋਕ ਵਰਮਾ, ਬਠਿੰਡਾ

    ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਫੇਲ੍ਹ ਹੋਣ ਦੇ ਮਾਮਲੇ ‘ਚ ਪੰਜਾਬ ਦਾ ਦੂਸਰਾ ਨੰਬਰ ਹੈ ਇਸ ਮਾਮਲੇ ‘ਚ ਉੱਤਰ ਪ੍ਰਦੇਸ਼ ਪਹਿਲੇ ਸਥਾਨ ‘ਤੇ ਹੈ, ਜਿਸ ਦੀ ਅਬਾਦੀ ਤੇ ਖੇਤਰਫਲ ਦੋਵੇਂ ਪੰਜਾਬ ਨਾਲੋਂ ਜਿਆਦਾ ਹਨ ਮਿਲਵਾਟਖੋਰਾਂ ਖਿਲਾਫ ਸਿਕੰਜਾ ਕਸਣ ਦੇ ਮਾਮਲੇ ‘ਚ ਤਾਮਿਲਨਾਡੂ ਦਾ ਮੁਲਕ ਭਰ ‘ਚ ਅੱਵਲ ਨੰਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ‘ਚ ਸਥਿਤੀ ਕਾਫੀ ਸੁਖਾਵੀਂ ਹੈ ਜਿੱਥੇ ਸੈਂਪਲ ਫੇਲ੍ਹ ਹੋਣ ਦੀ ਦਰ ਕਾਫੀ ਨੀਵੀਂ ਹੈ ਪਰ ਜ਼ੁਰਮਾਨਿਆ ਦੀ ਦਰ ਪੰਜਾਬ ਨਾਲੋਂ ਉੱਚੀ ਹੈ ਕੇਦਰੀ ਖਾਧ ਮੰਤਰਾਲੇ  ਦੇ ਇਹ ਤੱਥ ਲੰਘੇ ਮਾਲੀ ਵਰ੍ਹੇ ਸਾਲ 2018-19 ਦੇ ਹਨ ਬਿਹਾਰ, ਰਾਜਸਥਾਨ ਤੇ ਪੱਛਮੀ ਬੰਗਾਲ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਮਿਜੋਰਮ ਨੂੰ ਛੱਡ ਕੇ ਬਾਕੀ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਰਾਜਾਂ ‘ਚ 92,288 ਸੈਂਪਲਾਂ ਦੀ ਜਾਂਚ ਕੀਤੀ ਗਈ ਜਿੰਨ੍ਹਾਂ ਚੋਂ 26,077 ਗੈਰਮਿਆਰੀ ਜਾਂ ਫੇਲ੍ਹ ਪਾਏ ਗਏ ਹਨ ਕੇਂਦਰੀ ਫੂਡ ਪ੍ਰਸੈਸਿੰਗ ਮੰਤਰੀ ਸ੍ਰੀ ਰਮੇਸ਼ਵਰ ਤੇਲੀ  ਨੇ ਇੱਕ ਲਿਖਤੀ ਪ੍ਰਸ਼ਨ ਦੇ ਉੱਤਰ ‘ਚ 30 ਸੂਬਿਆਂ ਅਤੇ ਕੇਂਦਰੀ ਪ੍ਰਬੰਧਾਂ ਵਾਲੇ ਰਾਜਾਂ ਨਾਲ ਸਬੰਧਤ ਇਹ ਅੰਕੜੇ ਰਾਜ ਸਭਾ ‘ਚ ਪੇਸ਼ ਕੀਤੇ ਹਨ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਅਜਿਹਾ ਰਾਜ ਹੈ

    ਜਿੱਥੇ ਇਸ ਵਰ੍ਹੇ ਕੋਈ ਸੈਂਪਲ ਹੀ ਨਹੀਂ ਭਰਿਆ ਗਿਆ ਸਾਲ 2018-19 ਦੌਰਾਨ ਪੰਜਾਬ ‘ਚ 11920 ਸੈਂਪਲ ਭਰੇ ਗਏ, ਜਿੰਨ੍ਹਾਂ ਚੋ 3403 ਦੀ ਰਿਪੋਰਟ ਨਾਂਹ ਪੱਖੀ ਰਹੀ ਹੈ ਇਸ ਸਬੰਧਿਤ ‘ਚ 46 ਅਪਰਾਧਿਕ ਕੇਸ ਦਰਜ ਹੋਏ ਜਦੋਂਕਿ ਅਦਾਲਤਾਂ ‘ਚ ਲਿਜਾਏ ਗਏ ਮਾਮਲਿਆਂ ਦੀ ਗਿਣਤੀ 1861 ਰਹੀ ਤਿੰਨ ਕੇਸਾਂ ‘ਚ ਸਜਾ ਹੋਈ ਅਤੇ 1 ਕਰੋੜ 47 ਲੱਖ 65 ਹਜਾਰ 200 ਰੁਪਏ ਜੁਰਮਾਨਾ ਵਸੂਲਿਆ ਗਿਆ ਇਸ ਦਿਸ਼ਾ ‘ਚ ਹਰਿਆਣਾ ਪੰਜਾਬ ਨਾਲੋਂ ਅੱਗੇ ਹੈ ਜਿੱਥੇ ਸੈਂਪਲਾਂ ਦੀ ਗਿਣਤੀ 2929 ਹੈ ਅਤੇ 569 ਸੈਂਪਲ ਫੇਲ੍ਹ ਹੋਏ ਹਨ 47 ਕੇਸਾਂ ‘ਚ ਅਪਰਾਧਿਕ ਮੁਕੱਦਮੇ ਦਰਜ ਹੋਏ,488 ਮਾਮਲੇ ਅਦਾਲਤਾਂ ‘ਚ ਗਏ ਅਤੇ ਪੰਜ ‘ਚ ਸਜਾਵਾਂ ਹੋਈਆਂ ਹਰਿਆਣਾ ‘ਚ 51 ਲੱਖ16 ਹਜਾਰ 860 ਰੁਪਏ ਜੁਰਮਾਨਾ ਵਸੂਲਿਆ ਗਿਆ ਦੇਸ਼ ਭਰ ਚੋਂ ਮਿਲਾਵਟ ਕਰਨ ਵਾਲਿਆਂ ਖਿਲਾਫ ਸਭ ਤੋਂ ਵੱਧ ਸਖਤੀ ਵਾਲਾ ਵਰਤਾਰਾ ਤਾਮਿਲਨਾਡੂ ‘ਚ ਦੇਖਣ ਨੂੰ ਮਿਲਿਆ ਜਿੱਥੇ5 ਕਰੋੜ 1ਲੱਖ 11 ਹਜਾਰ 950 ਰੁਪਏ ਦੇ ਜੁਰਮਾਨੇ ਠੋਕੇ ਗਏ ਹਨ  ਇਸ ਸੂਬੇ ‘ਚ 5730 ਸੈਂਪਲਾਂ ਚੋਂ 2601 ਫੇਲ੍ਹ ਹੋਏ ਹਨ 666 ਮਾਮਲਿਆਂ ‘ਚ ਅਪਰਾਧਿਕ ਕੇਸ ਦਰਜ ਕੀਤੇ ਅਤੇ 1718 ਨੂੰ ਅਦਾਲਤਾਂ ‘ਚ ਲਿਜਾਇਆ ਗਿਆ 306 ਮਿਲਾਵਟਖੋਰਾਂ ਨੂੰ ਸਜਾ ਸੁਣਾਈ ਗਈ ਹੈ

    ਪ੍ਰਧਾਨ ਮੰਤਰੀ ਦੇ ਸੂਬੇ ਗੁਜਰਾਤ ‘ਚ 9884 ਸੈਂਪਲ ਪ੍ਰਾਪਤ ਕੀਤੇ ਗਏ ਜਿੰਨ੍ਹਾਂ ਚੋਂ 822 ਫੇਲ੍ਹ ਰਹੇ ਗੁਜਰਾਤ ‘ਚ 22 ਅਪਰਾਧਿਕ ਕੇਸ ਦਰਜ ਹੋਏ ਹਨ ਅਤੇ 353 ਖਿਲਾਫ ਅਦਾਲਤੀ ਪ੍ਰਕਿਰਿਆ ਅਪਣਾਈ ਗਈ ਸੂਬੇ ‘ਚ 22 ਕੇਸਾਂ ‘ਚ ਸਜਾ ਹੋਈ ਅਤੇ 1 ਕਰੋੜ 95 ਲੱਖ89ਹਜਾਰ4 ਰੁਪਏ ਮੁਰਮਾਨਾ ਲਾਇਆ ਗਿਆ ਉੱਤਰ ਪ੍ਰਦੇਸ਼ ਇੱਕ ਅਜਿਹੇ ਸੂਬੇ ਵਜੋਂ ਸਾਹਮਣੇ ਆਇਆ ਹੈ ਜਿੱਥੇ ਸਭ ਤੋਂ ਵੱਧ 22,583 ਸੈਂਪਲ ਭਰੇ ਗਏ ਹਨ ਜਿੰਨ੍ਹਾਂ ਚੋਂ ਅੱਧਿਓਂ ਵੱਘ11,817 ਫੇਲ ਜਾਂ ਗੈਰਮਿਆਰੀ ਸਨ ਅਦਾਲਤਾਂ ‘ਚ 8524 ਮਾਮਲਿਆਂ ਨੂੰ ਲਿਜਾਇਆ ਗਿਆ ਅਤੇ 451 ਅਪਰਾਧਿਕ ਮੁਕੱਦਮੇ ਦਰਜ ਕੀਤੇ ਗਏ ਯੂਪੀ ‘ਚ 73 ਮਾਮਲਿਆਂ ‘ਚ ਸਜਾਵਾਂ ਹੋਈਆਂ ਅਤੇ 15 ਕਰੋੜ89 ਲੱਖ 81 ਹਜਾਰ3 ਰੁਪਏ ਜੁਰਮਾਨਾ ਵਸੂਲਿਆ ਗਿਆ ਮਹਾਂਰਾਸ਼ਟਰ ‘ਚ 4142 ਚੋਂ 1089 ਸੈਂਪਲ ਫੇਲ ਰਹੇ ,957 ਖਿਲਾਫ ਕੇਸ ਦਰਜ ਹੋਏ ,18 ਨੂੰ ਸਜਾਵਾਂ ਹੋਈਆਂ ਅਤੇ 1,19,96,269 ਰੁਪਏ ਜੁਰਮਾਨਾ ਲਾਇਆ ਗਿਆ  ਮੱਧ ਪ੍ਰਦੇਸ਼ ‘ਚ ਵੀ ਮਿਲਵਾਟਖੋਰਾਂ ਖਿਲਾਫ ਸਖਤੀ ਰਹੀ ਜਿੱਥੇ 7063 ਚੋਂ1352 ਸੈਂਪਲ ਗੈਰਮਿਆਰੀ ਸਨ ਇਸ ਸੂਬੇ ‘ਚ 3 ਕਰੋੜ 61ਲੱਖ 4 ਹਜਾਰ 200 ਰੁਪਏ ਜੁਰਮਾਨਾ ਕੀਤਾ ਗਿਆ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here