Punjab Railway News: ਚੰਡੀਗੜ੍ਹ। ਭਲਕੇ 30 ਦਸੰਬਰ 2024 ਨੂੰ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਭਲਕੇ ਰੇਲ ਗੱਡੀਆਂ ਦੀ ਆਵਾਜਾਈ ਪੰਜਾਬ ਵਿਚ ਬੰਦ ਰਹੇਗੀ। ਦਰਅਸਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਉੱਤਰੀ ਰੇਲਵੇ ਨੇ ਸੋਮਵਾਰ ਨੂੰ ਪੰਜਾਬ ਵਿੱਚ 106 ਮੇਲ, ਐਕਸਪ੍ਰੈਸ ਜਾਂ ਸੁਪਰਫਾਸਟ ਟਰੇਨਾਂ ਦੇ ਸੰਚਾਲਨ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਐਤਵਾਰ ਸ਼ਾਮ ਨੂੰ ਦੱਸਿਆ ਕਿ ਇਸ ਸਬੰਧੀ ਫੈਸਲਾ ਅੱਜ ਬਾਅਦ ਦੁਪਹਿਰ ਲਿਆ ਗਿਆ ਅਤੇ ਪੰਜਾਬ ਦੇ ਸਾਰੇ ਸਬੰਧਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Read Also : Snake News: ਇੱਕ ਸੱਪ ਨੇ ਕਾਰ ਦੀ ਕੀਤੀ ਅਜਿਹੀ ਹਾਲਤ, ਤੁਸੀਂ ਵੀ ਦੇਖ ਕੇ ਰਹਿ ਜਾਓਗੇ ਹੈਰਾਨ
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਟਰੇਨਾਂ ਸੋਮਵਾਰ ਨੂੰ ਅੰਬਾਲਾ ਅਤੇ ਦਿੱਲੀ ਜਾਂ ਸਹਾਰਨਪੁਰ ਵੱਲ ਹੀ ਚੱਲਣਗੀਆਂ। ਇਸ ਦੌਰਾਨ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕ ਅਤੇ ਰੇਲ ਆਵਾਜਾਈ ਬੰਦ ਰਹੇਗੀ ਕਿਉਂਕਿ ਇਸ ਦੌਰਾਨ ਪੀਆਰਟੀਸੀ ਅਤੇ ਟੈਕਸੀਆਂ ਸਮੇਤ ਬੱਸ ਆਪਰੇਟਰ ਵੀ ਨਹੀਂ ਚੱਲਣਗੇ। ਸਬਜ਼ੀ ਮੰਡੀਆਂ, ਅਨਾਜ ਮੰਡੀਆਂ ਅਤੇ ਹੋਰ ਵਪਾਰਕ ਦੁਕਾਨਾਂ ਵੀ ਨੌਂ ਘੰਟੇ ਲਈ ਬੰਦ ਰਹਿਣਗੀਆਂ। Punjab Railway News
ਬਾਰ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਕਰਨਜੋਤ ਸਿੰਘ ਝਿੱਕਾ ਅਤੇ ਸੀਨੀਅਰ ਐਡਵੋਕੇਟ ਲਲਿਤ ਚੋਪੜਾ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਪੂਰਨ ਹਮਾਇਤ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਮਨੁੱਖੀ ਜਾਨਾਂ ਬਚਾਉਣ ਲਈ ਜਲਦੀ ਪਹਿਲਕਦਮੀ ਕੀਤੀ ਜਾਵੇ। Punjab Railway News
ਮਾਲ ਪਟਵਾਰ ਯੂਨੀਅਨ ਪੰਜਾਬ ਨੇ ਪਹਿਲਾਂ ਹੀ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਲੋਕਾਂ ਨੂੰ ਸੋਮਵਾਰ ਦੇ ਪੰਜਾਬ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।