Punjab Railway News: ਪੰਜਾਬ ’ਚ ਰੇਲ ਯਾਤਰੀਆਂ ਨੂੰ ਵੱਡਾ ਝਟਕਾ, 15 ਨਵੰਬਰ ਤੋਂ 14 ਟਰੇਨਾਂ ਰੱਦ, ਜਾਣੋ ਕਾਰਨ

Punjab railway news
Punjab Railway News: ਪੰਜਾਬ ’ਚ ਰੇਲ ਯਾਤਰੀਆਂ ਨੂੰ ਵੱਡਾ ਝਟਕਾ, 15 ਨਵੰਬਰ ਤੋਂ 14 ਟਰੇਨਾਂ ਰੱਦ, ਜਾਣੋ ਕਾਰਨ

Punjab Railway News: ਲੁਧਿਆਣਾ (ਜਸਵੀਰ ਗਹਿਲ)। ਰੇਲ ਯਾਤਰੀਆਂ ਲਈ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 15 ਨਵੰਬਰ ਤੋਂ ਹੁਣ ਤੱਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਵਾਲੀਆਂ 14 ਦੇ ਕਰੀਬ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ 14 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਲੇਟਫਾਰਮ ਨੰਬਰ 6 ਅਤੇ 7 ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਉਕਤ ਪਲੇਟਫਾਰਮ ਕਰੀਬ 47 ਦਿਨਾਂ ਤੱਕ ਬੰਦ ਰਹਿਣਗੇ ਅਤੇ ਇਨ੍ਹਾਂ ਦੋਵਾਂ ਪਲੇਟਫਾਰਮਾਂ ’ਤੇ ਕੋਈ ਵੀ ਰੇਲਗੱਡੀ ਨਹੀਂ ਆਵੇਗੀ ਅਤੇ ਜਿਵੇਂ ਹੀ ਉਸਾਰੀ ਦਾ ਕੰਮ ਪੂਰਾ ਹੋਵੇਗਾ 14 ਟਰੇਨਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। Punjab Railway News

Read Also : Punjab Weather News: ਪੰਜਾਬ ’ਚ ਧੁੰਦ ਦਾ ਅਲਰਟ, ਵਧੇਗੀ ਠੰਢ, ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ

ਰੇਲਵੇ ਨੇ ਜਾਣਕਾਰੀ ਦਿੰਦਿਆਂ ਰੇਲਵੇ ਨੇ ਦੱਸਿਆ ਕਿ ਲੁਧਿਆਣਾ-ਫ਼ਿਰੋਜ਼ਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਚੰਡੀਗੜ੍ਹ-ਫ਼ਿਰੋਜ਼ਪੁਰ, ਹਿਸਾਰ-ਲੁਧਿਆਣਾ, ਜਾਖਲ-ਲੁਧਿਆਣਾ, ਹਿਸਾਰ-ਲੁਧਿਆਣਾ, ਚੁਰੂ-ਲੁਧਿਆਣਾ ਅਤੇ ਲੁਧਿਆਣਾ-ਹਿਸਾਰ 47 ਦਿਨਾਂ ਲਈ ਰੱਦ ਹਨ।