Punjab Railway News: ਫ਼ਿਰੋਜ਼ਪੁਰ ਡਵੀਜ਼ਨ ਦੇ ਸਟੇਸ਼ਨਾਂ ਵਿਚਾਲੇ ਨਾਈਟ ਟਰੈਕ ਗਸ਼ਤ ਸ਼ੁਰੂ ਕਰਵਾਈ
Punjab Railway News: ਫਿਰੋਜ਼ਪੁਰ (ਜਗਦੀਪ ਸਿੰਘ)। ਰੇਲਵੇ ਫ਼ਿਰੋਜ਼ਪੁਰ ਡਿਵੀਜ਼ਨ ਵੱਲੋਂ ਧੁੰਦ ਦੌਰਾਨ ਰੇਲ ਗੱਡੀਆਂ ਦੀ ਸਮੇਂ ਸਿਰ ਆਵਾਜਾਈ ਲਈ ਕਈ ਕਦਮ ਚੁੱਕੇ ਗਏ ਹਨ, ਜਿਸ ਤਹਿਤ ਰੇਲ ਗੱਡੀਆਂ ਦੇ ਸੰਚਾਲਨ ਲਈ ਸੁਰੱਖਿਆ ਦੇ ਪੱਧਰ ਨੂੰ ਵਧਾਉਣ ਲਈ ਲੋਕੋ ਪਾਇਲਟਾਂ ਨੂੰ ਰੇਲਵੇ ਇੰਜਣ ਵਿੱਚ ਭਰੋਸੇਯੋਗ ਸੁਰੱਖਿਆ ਯੰਤਰ (ਫੌਗ ਸੇਫਟੀ ਯੰਤਰ) ਦਿੱਤੇ ਗਏ ਤਾਂ ਜੋ ਫੋਗ ਸੇਫਟੀ ਯੰਤਰ ਦੇ ਜ਼ਰੀਏ ਲੋਕੋ ਪਾਇਲਟ ਨੂੰ ਆਉਣ ਵਾਲੇ ਸਿਗਨਲਾਂ ਦੀ ਸਥਿਤੀ ਦਾ ਪਤਾ ਲੱਗ ਜਾਂਦਾ ਹੈ, ਜਿਸ ਨਾਲ ਟਰੇਨਾਂ ਦੀ ਰਫਤਾਰ ਨੂੰ ਕੰਟਰੋਲ ਕੀਤਾ ਜਾਂਦਾ ਹੈ।
ਹੋਰ ਜਾਣਕਾਰੀ ਦਿੰਦੇ ਰੇਲਵੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਸਿਗਨਲ ਬਾਰੇ ਜਾਣਕਾਰੀ ਲਈ ਸਾਰੇ ਲੋਕੋ ਪਾਇਲਟਾਂ ਨੂੰ ਸਿਗਨਲ ਲੋਕੇਸ਼ਨ ਬੁੱਕਲੇਟ ਵੀ ਮੁਹੱਈਆ ਕਰਵਾਏ ਗਏ ਹਨ। ਇਸ ਦੇ ਬਾਵਜੂਦ ਲੋਕੋ ਪਾਇਲਟ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ। ਲੇਵਲ ਕਰਾਸਿੰਗਾਂ ’ਤੇ ਗੇਟਮੈਨਾਂ ਅਤੇ ਸੜਕ ਉਪਭੋਗਤਾਵਾਂ ਨੂੰ ਚਿਤਾਵਨੀ ਦੇਣ ਲਈ ਲੋਕੋ ਪਾਇਲਟ ਵੱਲੋਂ ਵਾਰ-ਵਾਰ ਸੀਟੀ ਵਜਾਈ ਜਾਂਦੀ ਹੈ। Punjab Railway News
Read Also : Free Bus Service Punjab: ਪੰਜਾਬ ‘ਚ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਸਬੰਧੀ ਆਈ ਨਵੀਂ ਗੱਲ ਸਾਹਮਣੇ
ਸੁਰੱਖਿਆ ਨਾਲ ਜੁੜੇ ਸਾਰੇ ਰੇਲਵੇ ਮੁਲਾਜ਼ਮਾਂ ਨੂੰ ਪਟਾਕੇ ਮੁਹੱਈਆ ਕਰਵਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਰਦੀਆਂ ਦੌਰਾਨ ਰੇਲਵੇ ਪਟੜੀਆਂ ਦੇ ਕ੍ਰੈਕ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਨਾਈਟ ਟਰੈਕ ਗਸ਼ਤ ਸ਼ੁਰੂ ਕਰ ਦਿੱਤੀ ਗਈ ਹੈ।
Punjab Railway News
ਗਸ਼ਤ ਦੌਰਾਨ, ਦੋ ਰੇਲਵੇ ਮੁਲਾਜ਼ਮ ਦੋ ਸਟੇਸ਼ਨਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਆਉਂਦੇ ਹਨ। ਰੇਲਵੇ ਟਰੈਕ ਦੀ ਚੈਕਿੰਗ ਕਰਦੇ ਸਮੇਂ ਗਸ਼ਤ ਕਰ ਰਹੇ ਮੁਲਾਜ਼ਮਾਂ ਨੇ ਜੀਪੀਐੱਸ ਪੈਟਰੋਲਿੰਗ ਸਾਜ਼ੋ-ਸਾਮਾਨ ਆਦਿ ਨਾਲ ਲੈਸ ਹੋ ਕੇ ਉਹ ਇੱਕ ਦੂਜੇ ਦੇ ਗਸ਼ਤ ਰਜਿਸਟਰ ’ਤੇ ਅੱਧ ਵਿਚਕਾਰ ਦਸਤਖਤ ਕਰਦੇ ਹਨ ਅਤੇ ਰਜਿਸਟਰ ਦੀ ਅਦਲਾ-ਬਦਲੀ ਕਰਦੇ ਹਨ ਅਤੇ ਜੇਕਰ ਕੋਈ ਬੇਨਿਯਮੀ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਕਾਰਵਾਈ ਲਈ ਸਬੰਧਤ ਅਧਿਕਾਰੀ ਨੂੰ ਇਸ ਦੀ ਸੂਚਨਾ ਦਿੰਦੇ ਹਨ। ਇਸ ਦੇ ਨਾਲ ਧੁੰਦ ਦੇ ਮੌਸਮ ਦੌਰਾਨ ਆਪਰੇਸ਼ਨ ਅਤੇ ਮੇਨਟੇਨੈਂਸ ਸਟਾਫ਼ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਅਤੇ ਚੌਕਸੀ ਲਈ ਅਧਿਕਾਰੀ ਪੱਧਰ ਅਤੇ ਸੁਪਰਵਾਈਜ਼ਰ ਪੱਧਰ ’ਤੇ ਰੋਜ਼ਾਨਾ ਰਾਤ ਦਾ ਨਿਰੀਖਣ ਕੀਤਾ ਜਾਂਦਾ ਹੈ। Punjab Railway News