Punjab Railway News: ਪੰਜਾਬ ’ਚ ਰੇਲਵੇ ਨੇ ਲੋਕਾਂ ਦੀ ਇਸ ਗਲਤੀ ਕਰਕੇ ਕਮਾਏ 2.56 ਕਰੋੜ ਰੁਪਏ, ਰੇਲ ’ਚ ਸਫ਼ਰ ਕਰਦਿਆਂ ਰੱਖੋ ਖਾਸ ਧਿਆਨ

Punjab Railway News
Punjab Railway News: ਪੰਜਾਬ ’ਚ ਰੇਲਵੇ ਨੇ ਲੋਕਾਂ ਦੀ ਇਸ ਗਲਤੀ ਕਰਕੇ ਕਮਾਏ 2.56 ਕਰੋੜ ਰੁਪਏ, ਰੇਲ ’ਚ ਸਫ਼ਰ ਕਰਦਿਆਂ ਰੱਖੋ ਖਾਸ ਧਿਆਨ

Punjab Railway News: ਫਿਰੋਜ਼ਪੁਰ। ਰੇਲਵੇ ਨੇ ਅਕਤੂਬਰ ਵਿੱਚ ਫਿਰੋਜ਼ਪੁਰ ਡਿਵੀਜ਼ਨ ਵਿੱਚ ਪੈਂਦੇ ਸਾਰੇ ਰੇਲਵੇ ਸਟੇਸ਼ਨਾਂ ਤੋਂ ਬਿਨਾਂ ਟਿਕਟ ਯਾਤਰੀਆਂ ਤੋਂ ਜੁਰਮਾਨੇ ਵਜੋਂ 2.56 ਕਰੋੜ ਰੁਪਏ ਦੀ ਕਮਾਈ ਕੀਤੀ। 2.56 ਕਰੋੜ ’ਚੋਂ 31 ਲੱਖ ਰੁਪਏ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਬਿਨਾਂ ਟਿਕਟ ਯਾਤਰੀਆਂ ਤੋਂ ਕਮਾਏ।

Read Also : Punjab: ਪੰਜਾਬ ’ਚ ਝੋਨੇ ਦੀ ਖਰੀਦ ਦੇ ਅੰਕੜੇ ਆਏ ਸਾਹਮਣੇ, ਇਹ ਸ਼ਹਿਰ ਰਿਹਾ ਸਭ ਤੋਂ ਅੱਗੇ

ਫਿਰੋਜ਼ਪੁਰ ਡਿਵੀਜ਼ਨ ਦੀਆਂ ਟਿਕਟਾਂ ਦੀ ਜਾਂਚ ਕਰਨ ਵਾਲੀਆਂ ਟੀਮਾਂ ਨੇ ਸਾਰੇ ਅਸਲ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਰੋਕਣ ਲਈ ਰੇਲ ਗੱਡੀਆਂ ਵਿੱਚ ਸਖ਼ਤ ਟਿਕਟ ਚੈਕਿੰਗ ਕੀਤੀ। ਅਕਤੂਬਰ ਮਹੀਨੇ ਵਿੱਚ ਰੇਲ ਗੱਡੀਆਂ ਵਿੱਚ ਟਿਕਟ ਚੈਕਿੰਗ ਦੌਰਾਨ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਚੀਫ਼ ਟਿਕਟ ਇੰਸਪੈਕਟਰਾਂ ਵੱਲੋਂ ਕੁੱਲ 29,775 ਯਾਤਰੀ ਬਿਨਾਂ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਕੁੱਲ 2.56 ਕਰੋੜ ਰੁਪਏ ਦਾ ਮਾਲੀਆ ਵਸੂਲਿਆ ਗਿਆ। Punjab Railway News

ਡਿਵੀਜ਼ਨ ਵਿੱਚ ਪੈਂਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਸਟੇਸ਼ਨਾਂ ’ਤੇ ਆਮ ਲੋਕਾਂ ਨੂੰ ਕੂੜਾ ਨਾ ਸੁੱਟਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਅਕਤੂਬਰ ਵਿੱਚ ਸਟੇਸ਼ਨ ਦੇ ਕੰਪਲੈਕਸ ਵਿੱਚ ਕੂੜਾ ਸੁੱਟਣ ਲਈ 567 ਯਾਤਰੀਆਂ ਤੋਂ 1 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ ਸੀ। Punjab Railway News