ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਵੇਂ ਮੈਂਬਰ ਸਕੱਤਰ ਜੀ ਐਸ ਮਜੀਠੀਆ ਨੇ ਅਹੁਦਾ ਸੰਭਾਲਿਆ

Punjab Pollution Control Board

ਚੇਅਰਮੈਂਨ ਡਾ. ਆਦਰਸ਼ ਪਾਲ ਵਿਗ ਸਮੇਤ ਹੋਰ ਅਧਿਕਾਰੀਆਂ ਨੇ ਕੀਤਾ ਸਵਾਗਤ

  • ਸਰਕਾਰ ਵੱਲੋਂ ਦਿੱਤੇ ਗਏ ਇਸ਼ਤਿਹਾਰ ਤੋਂ ਬਾਅਦ ਹੋਈ ਸੀ ਚੋਣ ਪ੍ਰਕਿਰਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਦੇ ਨਵੇਂ ਬਣੇ ਮੈਂਬਰ ਸਕੱਤਰ ਜੀ.ਐਸ. ਮਜੀਠੀਆ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਂਨ ਡਾ. ਆਦਰਸ਼ ਪਾਲ ਵਿੱਗ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਅਨੁਸਾਰ ਸਰਕਾਰ ਪੰਜਾਬ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਦੇ ਮੈਂਬਰ ਸਕੱਤਰ ਦੇ ਅਹੁਦੇ ਲਈ ਇਸ਼ਤਿਹਾਰ ਦਿੱਤਾ ਸੀ ਅਤੇ ਸਰਕਾਰ ਦੁਆਰਾ ਗਠਿਤ ਕੀਤੀ ਚੋਣ ਕਮੇਟੀ ਵਲੋਂ 12 ਦਸੰਬਰ 2022 ਨੂੰ ਇਸ ਅਹੁਦੇ ਲਈ ਇੰਟਰਵਿਊ ਲਈ ਗਈ। ਇਸ ਪ੍ਰਕਿਰਿਆ ਤੋਂ ਬਾਅਦ ਜੀ.ਐਸ. ਮਜੀਠੀਆ ਮੁੱਖ ਵਾਤਾਵਰਣ ਇੰਜੀਨੀਅਰ ਜਲੰਧਰ ਸਰਕਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਨਵਾਂ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ।

Punjab Pollution Control Board

ਬੋਰਡ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ, ਕਰਮਚਾਰੀਆਂ ਨੇ ਕੀਤਾ ਭਰਵਾਂ ਸਵਾਗਤ

ਪਹਿਲਾ ਇਸ ਅਹੁਦੇ ਤੇ ਇੰਜ: ਕਰੁਨੇਸ ਗਰਗ ਸਨ। ਅੱਜ ਉਨ੍ਹਾਂ ਦੇ ਅਹੁਦਾ ਸੰਭਾਲਣ ਤੇ ਬੋਰਡ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ, ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੰਜ. ਮਜੀਠੀਆ ਨੇ 17 ਫਰਵਰੀ 1989 ਨੂੰ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਵਿੱਚ ਬਤੋਰ ਸਹਾਇਕ ਵਾਤਾਵਰਣ ਇੰਜੀਨੀਅਰ ਜੁਆਇਨ ਕੀਤਾ ਅਤੇ ਇਸ ਤੋਂ ਬਾਅਦ ਸਮੇਂ-ਸਮੇਂ ’ਤੇ ਉੱਚ ਅਹੁਦਿਆਂ ’ਤੇ ਤਾਇਨਾਤ ਰਹੇ। ਉਹਨਾਂ ਨੂੰ ਵਾਤਾਵਰਨ ਦੇ ਖੇਤਰ ਵਿੱਚ 32 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ। ਇਸ ਅਹੁਦੇ ਤੇ ਰਹੇ ਇੰਜ. ਕਰੁਨੇਸ਼ ਗਰਗ ਨੇ ਮੈਂਬਰ ਸਕੱਤਰ ਵਜੋਂ 4 ਸਾਲ ਤੋਂ ਜਿਆਦਾ ਸੇਵਾ ਕੀਤੀ ਹੈ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇੱਧਰ ਇੰਜ. ਸੰਦੀਪ ਬਹਿਲ ਨੂੰ ਮੁੱਖ ਵਾਤਾਵਰਣ ਇੰਜੀਨੀਅਰ ਦੇ ਅਹੁਦੇ ’ਤੇ ਪਦ ਉਨਤ ਕੀਤਾ ਗਿਆ ਹੈ ਅਤੇ ਉਸ ਨੂੰ ਮੁੱਖ ਵਾਤਾਵਰਣ ਇੰਜੀਨੀਅਰ ਪਟਿਆਲਾ ਸਰਕਲ ਲਗਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here