ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 35 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ

Amritsar News
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 35 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ

ਫਿਰੋਜ਼ਪੁਰ ਸਿਵਲ ਸਰਜ਼ਨ ਦਾ ਡਰਾਈਵਰ | Amritsar News

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Amritsar News: ਪੰਜਾਬ ਦੇ ਅੰਮ੍ਰਿਤਸਰ ’ਚ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 35 ਕਰੋੜ ਦੀ ਹੈਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਸਮੱਗਲਰ ਫਾਰਚੂਨਰ ਕਾਰ ’ਚ ਸਫਰ ਕਰ ਰਿਹਾ ਸੀ। ਪੁਲਿਸ ਨੇ ਲੁਹਾਰਕਾ ਰੋਡ ’ਤੇ ਲਾਏ ਗਏ ਨਾਕੇ ’ਤੇ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਫਾਰਚੂਨਰ ਕਾਰ ’ਚ ਸਵਾਰ ਵਿਅਕਤੀ ਫਿਰੋਜ਼ਪੁਰ ਦੇ ਸਿਵਲ ਸਰਜਨ ਦਾ ਡਰਾਈਵਰ ਹੈ।

ਇਹ ਖਬਰ ਵੀ ਪੜ੍ਹੋ : Jagjit Singh Dallewal: ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਬੀਤੇ 14 ਦਿਨ, ਦਿਨੋ-ਦਿਨ ਸਿਹਤ ਹੋ ਰਹੀ ਖਰਾਬ

ਫੜੇ ਗਏ ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਸੀਆਈਏ ਸਟਾਫ਼ ਨੇ ਲੋਹਾਰਕਾ ਰੋਡ ’ਤੇ ਨਾਕਾਬੰਦੀ ਦੌਰਾਨ ਗੁਰਵੀਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 5 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮ ਨੇ ਦੱਸਿਆ ਕਿ ਉਹ ਇਹ ਖੇਪ ਅੰਮ੍ਰਿਤਸਰ ਬਾਰਡਰ ਤੋਂ ਬਰਾਮਦ ਕਰਕੇ ਆਪਣੇ ਨਾਲ ਫਿਰੋਜ਼ਪੁਰ ਲੈ ਜਾ ਰਿਹਾ ਸੀ। ਪਰ ਉਸ ਨੂੰ ਪੁਲਿਸ ਨੇ ਰਸਤੇ ’ਚ ਹੀ ਫੜ ਲਿਆ। Amritsar News

ਤਿੰਨ ਮਹੀਨਿਆਂ ਤੋਂ ਕਰ ਰਿਹਾ ਸੀ ਨਸ਼ੇ ਦੀ ਤਸਕਰੀ | Amritsar News

ਮੁਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਤਸਕਰ ਗੁਰਵੀਰ ਸਿੰਘ ਇੱਕ ਆਮ ਡਰਾਈਵਰ ਹੈ, ਜੋ 2021 ਤੋਂ ਠੇਕੇ ’ਤੇ ਸਿਵਲ ਸਰਜਨ ਦਫ਼ਤਰ ’ਚ ਨੌਕਰੀ ਕਰਦਾ ਸੀ। ਕੁਝ ਸਮਾਂ ਪਹਿਲਾਂ ਉਹ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਸੀ। ਗਲਤ ਕੰਮਾਂ ’ਚ ਪੈਸਾ ਵੇਖ ਉਹ ਲਾਲਚ ’ਚ ਫਸ ਗਿਆ ਤੇ ਨਸ਼ੇ ਦੀ ਤਸਕਰੀ ਸ਼ੁਰੂ ਕਰ ਦਿੱਤੀ। ਮੁਲਜ਼ਮ ਤਿੰਨ ਸਾਲ ਪਹਿਲਾਂ ਹੀ ਇਸ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਇਸ ਨੈੱਟਵਰਕ ’ਚ ਉਸਦਾ 1 ਸਾਥੀ ਵੀ ਹੈ। ਜਦੋਂ ਉਸ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਉਸ ਨੇ ਤਸਕਰੀ ਲਈ ਅੰਮ੍ਰਿਤਸਰ ਸੈਕਟਰ ਨੂੰ ਚੁਣਿਆ। Amritsar News

ਨੈੱਟਵਰਕ ’ਚ ਫੜਨ ’ਚ ਲੱਗੀ ਪੁਲਿਸ | Amritsar News

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਨੈੱਟਵਰਕ ਦੀ ਇੱਕ ਕੜੀ ਹੈ। 1 ਵਿਅਕਤੀ ਚੁੱਕ ਕੇ ਦੂਜੇ ਨੂੰ ਸੌਂਪ ਦਿੰਦਾ ਹੈ। ਮੁਲਜ਼ਮ ਦਾ ਸਾਥੀ ਵੀ ਫੜਿਆ ਜਾਣਾ ਬਾਕੀ ਹੈ, ਇਸ ਲਈ ਪੁਲੀਸ ਫਿਲਹਾਲ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ’ਚ ਹੋਰ ਵੀ ਕਈ ਤਸਕਰਾਂ ਨੂੰ ਗ੍ਰਿਫਤਾਰ ਕਰੇਗੀ।

LEAVE A REPLY

Please enter your comment!
Please enter your name here