Punjab Police: ਖਰੜ (ਸੱਚ ਕਹੂੰ ਨਿਊਜ਼)। ਖਰੜ ਸਦਰ ਪੁਲਿਸ ਏਰੀਏ ਦੇ ਪਿੰਡ ਸਿੰਬਲ ਮਾਜਰਾ ਅਤੇ ਰੁੜਕੀ ਪੁਖਤਾ ਵਿਚਕਾਰ ਪੁਲਿਸ ਨੇ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਲੁਧਿਆਣਾ ਵੱਜੋਂ ਹੋਈ ਹੈ। ਇਸ ਮੌਕੇ ਐੱਸ. ਪੀ. ਸੌਰਵ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਚਾਰ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਹਦੇ ਕੋਲ ਕਾਰ ਖੋਹੀ ਸੀ।
ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੱਕ ਵਿਅਕਤੀ ਭੁਪਿੰਦਰ ਨੂੰ ਅੱਜ ਦੁਪਹਿਰ ਜਦੋਂ ਪੁਲਿਸ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਮੋਟਰਸਾਈਕਲ ’ਤੇ ਹੀ ਐੱਸਐੱਚਓ ਗੱਬਰ ਸਿੰਘ ਦੀ ਗੱਡੀ ’ਤੇ ਫਾਇਰ ਕਰ ਦਿੱਤੇ। Punjab Police
Read Also : ਕੈਨੇਡਾ ’ਚ ਘੋਲੀਆ ਖ਼ੁਰਦ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਪੁਲਿਸ ਨੇ ਵੀ ਜਵਾਬੀ ਕਾਰਵਾਈ ਦੌਰਾਨ ਫਾਇਰਿੰਗ ਕੀਤੀ ਅਤੇ ਗੈਂਗਸਟਰ ਦੀ ਲੱਤ ’ਚ ਗੋਲੀ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਡੀਐੱਸਪੀ ਖਰੜ ਕਰਨ ਸਿੰਘ ਸੰਧੂ ਥਾਣਾ ਸਦਰ ਅਤੇ ਐੱਸਐੱਚਓ ਅਮਰਿੰਦਰ ਸਿੰਘ ਸਿੱਧੂ ਮੌਜ਼ੂਦ ਸਨ।