ਪੁਲਿਸ ਹੈ ਗੈਂਗਸਟਰਾਂ ’ਤੇ ਭਾਰੀ, ਹਰ ਹਫ਼ਤੇ ਹੋ ਰਹੇ ਹਨ ਗੈਂਗਸਟਰਾਂ ਦੇ ਦੋ ਐਨਕਾਊਂਟਰ | Punjab Police
- ਪੰਜਾਬ ਦੇ ਅੱਧੀ ਦਰਜ਼ਨ ਭਰ ਜ਼ਿਲੇ੍ਹ ’ਚ ਚੱਲ ਰਹੀ ਐ ਵੱਡੇ ਪੱਧਰ ’ਤੇ ਕਾਰਵਾਈ | Punjab Police
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਪਿਛਲੇ ਇੱਕ ਮਹੀਨੇ ਤੋਂ ਗੈਂਗਸਟਰਾਂ ’ਤੇ ਭਾਰੀ ਪੈ ਰਹੀ ਹੈ। ਪੰਜਾਬ ’ਚ ਇਸ ਸਮੇਂ ਗੈਂਗਸਟਰਾਂ ਖ਼ਿਲਾਫ਼ ਨਰਮੀ ਵਰਤਣ ਦੀ ਬਜਾਇ ਹਰ ਹਫ਼ਤੇ ਦੋ ਤੋਂ ਜਿਆਦਾ ਗੈਂਗਸਟਰਾਂ ਦਾ ਐਨਕਾਊਂਟਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਸ ਦੌਰਾਨ ਗੈਂਗਸਟਰਾਂ ਨੂੰ ਪੁਲਿਸ ਦੀ ਗੋਲੀ ਤੋਂ ਬਚਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ ਪਰ ਗ੍ਰਿਫ਼ਤਾਰੀ ਦੇਣ ਦੀ ਬਜਾਇ ਪੁਲਿਸ ’ਤੇ ਹਮਲਾ ਕਰਨ ਵਾਲੇ ਗੈਂਗਸਟਰਾਂ ਨੂੰ ਗੋਲੀ ਦਾ ਜਵਾਬ ਗੋਲੀ ਦਿੰਦੇ ਹੋਏ ਉਨ੍ਹਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੀ 6 ਤੋਂ ਜਿਆਦਾ ਥਾਵਾਂ ’ਤੇ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਤੇ 3-4 ਥਾਵਾਂ ’ਤੇ ਉਨ੍ਹਾਂ ਦੇ ਪੈਰ ’ਚ ਗੋਲੀ ਮਾਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। (Punjab Police)
ਇਹ ਵੀ ਪੜ੍ਹੋ : Breaking : ਰਾਜੌਰੀ ’ਚ ਫੌਜ ’ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ, ਕਾਰਵਾਈ ਜਾਰੀ
ਹਾਲਾਂਕਿ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੁਲਿਸ ਦੀ ਇਸ ਕਾਰਵਾਈ ’ਤੇ ਸਵਾਲ ਵੀ ਖੜ੍ਹੇ ਕੀਤੇ ਗਏ ਹਨ। ਪਰ ਲਗਾਤਾਰ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਭਰ ਦੇ ਗੈਂਗਸਟਰ ਤੇ ਲੁੱਟ ਖੋਹ ਕਰਨ ਵਾਲਿਆ ਨੂੰ ਸਾਫ਼ ਸੰਕੇਤ ਦਿੱਤੇ ਸਨ ਕਿ ਹੁਣ ਤੋਂ ਬਾਅਦ ਇਨ੍ਹਾਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। (Punjab Police)
ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਦੇ ਆਉਣ ਤੋਂ ਬਾਅਦ ਪੰਜਾਬ ’ਚ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਮੌਕੇ ਜੇਕਰ ਕੋਈ ਗੈਂਗਸਟਰ ਭੱਜਣ ਦੀ ਕੋਸ਼ਸ਼ ਕਰਦਾ ਹੈ ਜਾਂ ਫਿਰ ਪੁਲਿਸ ’ਤੇ ਗੋਲੀ ਚਲਾਉਣ ਦੀ ਕੋਸ਼ਸ਼ ਕਰ ਰਿਹਾ ਹੈ ਤਾਂ ਉਸ ਦਾ ਜਵਾਬ ਵੀ ਪੁਲਿਸ ਵਲੋਂ ਗੋਲੀ ਨਾਲ ਹੀ ਦਿੱਤਾ ਜਾ ਰਿਹਾ ਹੈ। ਪਿਛਲੇ 4 ਹਫ਼ਤਿਆਂ ਦੌਰਾਨ ਇਹ ਤਰ੍ਹਾਂ ਦੀ ਘਟਨਾਵਾ ਵਿੱਚ ਕਾਫ਼ੀ ਜਿਆਦਾ ਵਾਧਾ ਹੋਇਆ ਹੈ। (Punjab Police)
ਕਦੋਂ-ਕਦੋਂ ਕਿੱਥੇ ਹੋਈ ਗੈਂਗਸਟਰਾਂ ਖ਼ਿਲਾਫ਼ ਕਾਰਵਾਈ | Punjab Police
- 4 ਨਵੰਬਰ ਨੂੰ ਬਟਾਲਾ ਵਿਖੇ ਗੈਂਗਸਟਰ ਨਵਨੀਤ ਖ਼ਿਲਾਫ ਕਾਰਵਾਈ
- 6 ਨਵੰਬਰ ਨੂੰ ਜੀਰਕਪੂੁਰ ਵਿਖੇ ਗੈਂਗਸਟਰ ਮਨਜੀਤ ਸਿੰਘ ਗੁਰੀ ਖ਼ਿਲਾਫ਼ ਕਾਰਵਾਈ
- 9 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਲੁੱਟ ਦੇ ਤਿੰਨ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ
- 29 ਨਵੰਬਰ ਨੂੰ ਲੁਧਿਆਣਾ ਵਿਖੇ ਗੈਂਗਸਟਰ ਸੰਜੀਵ ਕੁਮਾਰ ਤੇ ਸ਼ੁਭਮ ਗੋਪੀ ਖ਼ਿਲਾਫ ਕਾਰਵਾਈ
- 4 ਦਸੰਬਰ ਨੂੰ ਬਠਿੰਡਾ ਵਿਖੇ ਲੁਟੇਰਿਆਂ ਖ਼ਿਲਾਫ਼ ਕਾਰਵਾਈ
- 13 ਦਸੰਬਰ ਨੂੰ ਲੁਧਿਆਣਾ ਵਿਖੇ ਗੈਂਗਸਟਰ ਸੁਖਦੇਵ ਸਿੰਘ ਵਿੱਕੀ ਖ਼ਿਲਾਫ਼ ਕਾਰਵਾਈ
- 21 ਦਸੰਬਰ ਨੂੰ ਜੀਰਕਪੁਰ ਵਿਖੇ ਦੋ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਤੇ ਗ੍ਰਿਫ਼ਤਾਰੀ