ਹੁਣੇ-ਹੁਣੇ ਪੰਜਾਬ ਪੁਲਿਸ ਨੂੰ ਜਲੰਧਰ ’ਚ ਮਿਲੀ ਵੱਡੀ ਕਾਮਯਾਬੀ, ਪੜ੍ਹੋ….

Punjab News

Punjab News : ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜਲੰਧਰ ’ਚ ਕਾਊਂਟਰ ਇੰਟੈਲੀਜੈਂਸ ਨੇ ਸੋਮਵਾਰ ਨੂੰ ਬੱਬਰ ਖਾਲਸਾ ਇੰੰਟਰਨੈਸ਼ਨਲ ਦੇ ਇੱਕ ਮੈਂਬਰ ਨੂੰ ਭਾਰੀ ਮਾਤਰਾ ’ਚ ਅਸਲੇ ਤੇ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਇੱਕ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ’ਚ ਮੁੱਖ ਹਮਲਾਵਰ ਸਿਮਰਨਜੀਤ ਬਬਲੂ, ਜੋ ਕਿ 3 ਅਪਰੈਲ 2024 ਨੂੰ ਐਮਬੀਐੱਸ ਨਗਰ ’ਚ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ ਘਾਤਕ ਗੋਲੀਬਾਰੀ ’ਚ ਸ਼ਾਮਲ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮੋਡਿਊਲ ਨੂੰ ਪਾਕਿਸਤਾਨ ਵਿਖੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਅਮਰੀਕਾ ਵਿਖੇ ਗੋਪੀ ਨਵਾਂਸ਼ਹਿਰ ਵੱਲੋਂ ਚਲਾਇਆ ਜਾ ਰਿਹਾ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

LEAVE A REPLY

Please enter your comment!
Please enter your name here