Punjab Police: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੜ੍ਹੋ ਪੂਰੀ ਖਬਰ

Punjab Police
ਫੜੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਤੇ ਇਨਸੈੱਟ ’ਚ ਬਰਾਮਦ ਕੀਤੇ ਗਏ ਹਥਿਆਰ।

3.5 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਮੈਥਾਕੁਆਲੋਨ ਤੇ ਦੋ ਪਸਤੌਲਾਂ ਸਮੇਤ ਗਲਾਕ ਬਰਾਮਦ | Punjab Police

ਅੰਮ੍ਰਿਤਸਰ (ਰਾਜ਼ਨ ਮਾਨ)। Punjab Police: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹਥਿਆਰਾਂ ਦੇ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਤਹਿਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 3.5 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਮੈਥਾਕਲੋਨ ਤੇ ਦੋ ਪਸਤੌਲਾਂ ਸਮੇਤ ਇੱਕ ਆਧੁਨਿਕ 9 ਐਮਐਮ ਗਲਾਕ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਵੰਸ਼ ਉਰਫ ਬਿੱਲਾ (23) ਵਾਸੀ ਬਿੱਲੇ ਵਾਲਾ ਚੌਕ ਅੰਮ੍ਰਿਤਸਰ ਤੇ ਸੋਨੂੰ ਚੌਰਸੀਆ (20) ਵਾਸੀ ਦਸਮੇਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ।

ਇਹ ਖਬਰ ਵੀ ਪੜ੍ਹੋ : England News: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੰਗਲੈਂਡ ਦੀ ਧਰਤੀ ਨੂੰ ਦੇ ਰਹੀ ਐ ਤੋਹਫ਼ੇ ’ਤੇ ਤੋਹਫ਼ਾ

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਵੰਸ਼ ਉਰਫ਼ ਬਿੱਲਾ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਮੂਲੀਅਤ ਬਾਰੇ ਭਰੋਸੇਮੰਦ ਸੂਚਨਾਵਾਂ ਦੇ ਆਧਾਰ ’ਤੇ ਸੀਆਈਏ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਉਸ ਨੂੰ ਮੋਹਕਮਪੁਰਾ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੇ ਕਬਜ਼ੇ ’ਚੋਂ 3.5 ਕਿਲੋ ਹੈਰੋਇਨ, 1.5 ਕਿਲੋ ਮੈਥਾਕੁਆਲੋਨ ਪਾਊਡਰ ਤੇ ਆਸਟਰੀਆ ਨਿਰਮਿਤ ਇਕ 9 ਐਮਐਮ ਗਲਾਕ ਪਸਤੌਲ ਬਰਾਮਦ ਕੀਤਾ ਹੈ। Punjab Police

Punjab Police
ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰ।

ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਸਬੰਧੀ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇੱਕ ਹੋਰ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਮੋਹਕਮਪੁਰਾ ਦੇ ਇਲਾਕੇ ’ਚ ਬਟਾਲਾ ਰੋਡ ’ਤੇ ਸਨਸਿਟੀ ਮੋੜ ਤੋਂ ਮੁਲਜ਼ਮ ਸੋਨੂੰ ਚੌਰਸੀਆ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 32 ਬੋਰ ਦਾ ਪਸਤੌਲ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀ ਦੀ ਉਮੀਦ ਹੈ। ਇਸ ਸਬੰਧੀ ਦੋ ਵੱਖ-ਵੱਖ ਮੁਕੱਦਮੇ ਥਾਣਾ ਮੋਹਕਮਪੁਰਾ ਵਿਖੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚ ਪਹਿਲੀ ਐਫਆਈਆਰ ਨੰ. 98 ਮਿਤੀ 14-11-2024 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਤੇ 29 ਤੇ ਅਸਲਾ ਐਕਟ ਦੀ ਧਾਰਾ 25 (8) ਤਹਿਤ ਦਰਜ ਕੀਤੀ ਗਈ ਤੇ ਦੂਜੀ ਐਫਆਈਆਰ ਨੰ. 97 ਮਿਤੀ 14-11-24 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਦਰਜ ਕੀਤੀ ਗਈ ਹੈ। Punjab Police