ਪੰਜਾਬ ਪੁਲਿਸ ਨੇ SI ਹਰਜੀਤ ਸਿੰਘ ਨੂੰ ਦਿੱਤਾ ਅਨੋਖਾ ਸਨਮਾਨ

ਪੰਜਾਬ ਪੁਲਿਸ ਨੇ SI ਹਰਜੀਤ ਸਿੰਘ ਨੂੰ ਦਿੱਤਾ ਅਨੋਖਾ ਸਨਮਾਨ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪੁਲਿਸ ਦੇ ਬਹਾਦਰ ਯੋਧੇ ਏਐੱਸਆਈ ਹਰਜੀਤ ਸਿੰਘ ਨੂੰ ਅਨੋਖਾ ਸਨਮਾਨ ਦੇਣ ਲਈ ਅੱਜ 80 ਹਜ਼ਾਰ ਦੇ ਕਰੀਬ ਪੁਲਿਸ ਕਰਮੀਆਂ ਨੇ ਹਰਜੀਤ ਸਿੰਘ ਦੇ ਨਾਂਅ ਦੀ ਨੇਮ ਪਲੇਟ ਲਾਈ। ਡੀਜੀਪੀ ਪੰਜਾਬ ਤੋਂ ਲੈ ਕੇ ਇੱਕ ਸਿਪਾਹੀ ਤੱਕ ਅੱਜ ਕਰਮਚਾਰੀਆਂ ਨੇ ਆਪਣੇ ਪੰਜਾਬ ਪੁਲਿਸ ਦੇ ਇਸ ਬਹਾਦਰ ਯੋਧੇ ਦਾ ਸਨਮਾਨ ਕੀਤਾ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਵੱਲੋਂ ‘ਮੈਂ ਵੀ ਹੂੰ ਹਰਜੀਤ ਸਿੰਘ’ ਦੇ ਨਾਂਅ ਦੇ ਨਾਅਰੇ ਲਗਾਏ।

ਪਟਿਆਲਾ ਵਿਖੇ ਵੀ ਐਸਐਸਪੀ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਉੱਚ ਅਧਿਕਾਰੀਆਂ ਸਮੇਤ ਹੋਰਨਾਂ ਕਰਮਚਾਰੀਆਂ ਵੱਲੋਂ ਆਪਣੀ ਨੇਮ ਪਲੇਟ ਤੇ ਹਰਜੀਤ ਸਿੰਘ ਦੇ ਨਾਂਅ ਦੀ ਨੇਮ ਪਲੇਟ ਚਿਪਕਾਈ ਗਈ। ਦੱਸਣਯੋਗ ਹੈ ਕਿ ਏ ਐੱਸ ਆਈ ਹਰਜੀਤ ਸਿੰਘ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ ਅਤੇ ਪੁਲਿਸ ਵੱਲੋਂ ਦਿੱਤੇ ਜਾ ਰਹੇ ਇਸ ਸਨਮਾਨ ਤੋਂ ਉਹ ਗਦਗਦ ਹੈ। ਉਂਝ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਏ ਐੱਸ ਆਈ ਤੋਂ ਸਬ ਇੰਸਪੈਕਟਰ ਪ੍ਰਮੋਟ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ਵਿਖੇ ਡਿਊਟੀ ਦੌਰਾਨ ਕੁਝ ਨਹਿੰਗਾਂ ਤੋਂ ਪਾਸ ਦੀ ਮੰਗ ਕਰਨ ਤੇ ਉਨ੍ਹਾਂ ਨੇ ਬੇਰਹਿਮੀ ਹਰਜੀਤ ਸਿੰਘ ਦਾ ਤਲਵਾਰ ਨਾਲ ਹੱਥ ਕੱਟ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਗਿਆ। ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀ ਬਹਾਦਰ ਯੋਧੇ ਹਰਜੀਤ ਸਿੰਘ ਨੂੰ ਉਕਤ ਸਨਮਾਨ ਦੇਣ ਲਈ ਫ਼ਕਰ ਮਹਿਸੂਸ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।