Punjab Police: ਪੰਜਾਬ ਪੁਲਿਸ ਨੇ ਫੜਿਆ ਮਹਿਲਾ ਲੁਟੇਰਾ ਗਿਰੋਹ

Punjab Police

ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਦੀਆਂ ਸਨ ਸੋਨੇ ਅਤੇ ਚਾਂਦੀ ਦੇ ਗਹਿਣੇ | Punjab Police

ਖਰੜ (ਐੱਮ ਕੇ ਸ਼ਾਇਨਾ) Punjab Police : ਮੋਹਾਲੀ ਜ਼ਿਲੇ ਦੀ ਪੁਲਸ ਨੇ ਔਰਤਾਂ ਨੂੰ ਲੁੱਟਣ ਵਾਲੇ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਉਹ ਜਨਤਕ ਥਾਵਾਂ ‘ਤੇ ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ ਅਤੇ ਉਨ੍ਹਾਂ ਦੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਲੈਂਦੀਆਂ ਸਨ। ਇਸ ਗਿਰੋਹ ਵਿੱਚ ਛੇ ਔਰਤਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਸ਼ਕਲ ਦੇਖ ਕੇ ਕਿਸੇ ਨੂੰ ਵੀ ਉਨ੍ਹਾਂ ‘ਤੇ ਲੁਟੇਰੇ ਹੋਣ ਦਾ ਸ਼ੱਕ ਨਹੀਂ ਸੀ। ਕਿਉਂਕਿ ਉਨ੍ਹਾਂ ਦੀ ਉਮਰ 55 ਤੋਂ 60 ਸਾਲ ਦੇ ਵਿਚਕਾਰ ਸੀ। ਕੁਝ ਬਜ਼ੁਰਗ ਸਨ ਅਤੇ ਕੁਝ ਮੁਸ਼ਕਿਲ ਨਾਲ ਤੁਰ ਸਕਦੀਆਂ ਸਨ। ਥਾਣਾ ਕੁਰਾਲੀ ਦੀ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 15 ਗ੍ਰਾਮ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਹਨ।

ਇਸ ਗੱਲ ਦਾ ਖ਼ੁਲਾਸਾ ਡੀਐਸਪੀ ਖਰੜ-2 ਧਰਮਵੀਰ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਕੁਰਾਲੀ ਵਾਸੀ ਰੁਚਿਕਾ ਗਰਗ ਨੇ 23 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਉਹ ਬਿਜਲੀ ਬੋਰਡ ਵਿੱਚ ਕੰਮ ਕਰਦੀ ਹੈ। ਉਹ 19 ਜੁਲਾਈ ਨੂੰ ਪਟਿਆਲਾ ਜਾ ਰਹੀ ਸੀ ਅਤੇ ਕੁਰਾਲੀ ਦੇ ਮੋਰਿੰਡਾ ਰੋਡ ‘ਤੇ ਬੱਸ ਦੀ ਉਡੀਕ ਕਰ ਰਹੀ ਸੀ। ਉਦੋਂ 5-6 ਔਰਤਾਂ ਦੇ ਟੋਲੇ ਨੇ ਉਸ ਨੂੰ ਘੇਰ ਲਿਆ। ਜਦੋਂ ਉਹ ਇਕ ਪ੍ਰਾਈਵੇਟ ਬੱਸ ਵਿਚ ਸਵਾਰ ਹੋ ਕੇ ਬੱਸ ਦੇ ਅਗਲੇ ਖੱਬੇ ਪਾਸੇ ਦਾ ਹੈਂਡਲ ਫੜਨ ਲੱਗੀ ਤਾਂ ਇਕ ਔਰਤ ਨੇ ਉਸ ਦੇ ਗੁੱਟ ‘ਤੇ ਹੱਥ ਰੱਖ ਕੇ ਉਸ ਦੀ ਸੋਨੇ ਦੀ ਚੂੜੀ ਵੱਢ ਲਈ। ਇਸ ਸੰਬੰਧੀ ਥਾਣਾ ਸਿਟੀ ਕੁਰਾਲੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ। (Punjab Police)

ਪੰਜਾਬ ਪੁਲਿਸ ਨੇ ਫੜਿਆ ਮਹਿਲਾ ਲੁਟੇਰਾ ਗਿਰੋਹ | Punjab Police

ਪੁਲਿਸ ਵੱਲੋਂ ਫੜੀਆਂ ਸਾਰੀਆਂ ਔਰਤਾਂ ਪਟਿਆਲਾ ਅਤੇ ਸੰਗਰੂਰ ਦੀਆਂ ਰਹਿਣ ਵਾਲੀਆਂ ਹਨ। ਮੁਲਜ਼ਮਾਂ ਵਿੱਚ ਰਾਜ ਕੌਰ ਵਾਸੀ ਸੰਗਰੂਰ, ਪਰਮਲ ਕੌਰ ਵਾਸੀ ਪਟਿਆਲਾ, ਕਰਮਜੀਤ ਕੌਰ ਵਾਸੀ ਪਟਿਆਲਾ, ਸੋਮਾ ਵਾਸੀ ਪਟਿਆਲਾ, ਕਰਮਜੀਤ ਕੌਰ ਵਾਸੀ ਪਟਿਆਲਾ ਅਤੇ ਪ੍ਰਕਾਸ਼ੋ ਪਟਿਆਲਾ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੇ ਹੁਣ ਤੱਕ ਕਿੰਨੇ ਅਪਰਾਧ ਕੀਤੇ ਹਨ।

Read Also : ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਰਾਜਪਾਲ ਦੀ ਔਰਤਾਂ ਨੂੰ ਖਾਸ ਅਪੀਲ, ਪੜ੍ਹੋ ਕੀ ਕਿਹਾ

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਔਰਤਾਂ ਕਾਫੀ ਬਦਮਾਸ਼ ਸਨ। ਨਾਲ ਹੀ, ਉਹ ਦੁਬਾਰਾ ਅਪਰਾਧ ਕਰਨ ਦੀ ਯੋਜਨਾ ਬਣਾ ਰਹੀਆਂ ਸਨ। ਅਜਿਹੇ ‘ਚ ਕੁਰਾਲੀ ਪੁਲਿਸ ਨੇ ਟਰੇਸ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਇਸ ਤੋਂ ਪਹਿਲਾਂ ਵੀ ਸਾਰੀਆਂ ਔਰਤਾਂ ਖ਼ਿਲਾਫ਼ ਤਿੰਨ ਤੋਂ ਚਾਰ ਅਜਿਹੇ ਹੀ ਕੇਸ ਦਰਜ ਹਨ। ਇਨ੍ਹਾਂ ਸਾਰੀਆਂ ਔਰਤਾਂ ਨੇ ਹੁਣ ਤੱਕ ਨੌਜਵਾਨਾਂ ਨੂੰ ਨਹੀਂ ਬਲਕਿ ਉਨ੍ਹਾਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜੋ ਥੋੜ੍ਹੀ ਵੱਡੀ ਉਮਰ ਦੀਆਂ ਹੁੰਦੀਆਂ ਸਨ‌ ਅਤੇ ਦੇਖਣ ਵਿੱਚ ਘੱਟ ਅਲਰਟ ਰਹਿੰਦੀਆਂ ਸਨ। ਇਸ ਦੇ ਨਾਲ ਹੀ ਉਹ ਕੁਝ ਹੀ ਮਿੰਟਾਂ ‘ਚ ਵਾਰਦਾਤ ਨੂੰ ਅੰਜਾਮ ਦੇ ਕੇ ਚਲੀਆਂ ਜਾਂਦੀਆਂ ਸਨ।