Punjab News: ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, 8 ਅੰਤਰਰਾਸ਼ਟਰੀ ਨਸ਼ਾ ਤਸਕਰ ਗ੍ਰਿਫਤਾਰ

Punjab News
Punjab News: ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, 8 ਅੰਤਰਰਾਸ਼ਟਰੀ ਨਸ਼ਾ ਤਸਕਰ ਗ੍ਰਿਫਤਾਰ

4 ਕਿਲੋ ਹੈਰੋਇਨ, ਡਰੱਗ ਮਨੀ ਸਮੇਤ ਹਥਿਆਰ ਬਰਾਮਦ | Punjab News

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Punjab News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸਫਲ ਗੁਪਤ ਕਾਰਵਾਈ ਕਰਦੇ ਹੋਏ ਯੂਕੇ ਸਥਿਤ ਹੈਂਡਲਰ ਧਰਮਾ ਸੰਧੂ ਨਾਲ ਜੁੜੇ 8 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ’ਚ ਪੁਲਿਸ ਨੇ ਭਾਰੀ ਮਾਤਰਾ ’ਚ ਹੈਰੋਇਨ, ਹਥਿਆਰ ਤੇ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਡਤਾਰ ਕਰਕੇ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਪਿੱਛੇ ਤੇ ਅੱਗੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ। Punjab News

ਇਹ ਖਬਰ ਵੀ ਪੜ੍ਹੋ : Yamuna Expressway: ਰਫਤਾਰ ’ਤੇ ਲੱਗੇਗੀ ਲਗਾਮ, ਪੜ੍ਹ ਲਵੋ ਸਪੀਡ ਦਾ ਨਵਾਂ ਨਿਯਮ, ਨਹੀਂ ਤਾਂ ਕੱਟਿਆ ਜਾਵੇਗਾ ਤੁਹਾਡਾ ਚ…

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ 4.5 ਕਿਲੋ ਹੈਰੋਇਨ, 2 ਗਲਾਕ ਪਸਤੌਲ (9 ਐਮਐਮ), 2 ਪਸਤੌਲ (30 ਬੋਰ), 1 ਪਸਤੌਲ (32 ਬੋਰ), 1 ਜ਼ਿਗਾਨਾ ਪਸਤੌਲ (30 ਬੋਰ), 16 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ 1.5 ਲੱਖ ਰੁਪਏ ਦੀ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਨਕਦੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ’ਚ ਥਾਣਾ ਘਰਿੰਡਾ ’ਚ ਐਨਡੀਪੀਐਸ ਐਕਟ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਤਹਿਤ ਨਾ ਸਿਰਫ਼ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ’ਤੇ ਵੱਡਾ ਹਮਲਾ ਕੀਤਾ ਗਿਆ ਹੈ, ਸਗੋਂ ਇਨ੍ਹਾਂ ਦੀ ਸਪਲਾਈ ਨਾਲ ਜੁੜੇ ਪਿਛਲੇ ਤੇ ਸੰਭਾਵਿਤ ਨੈੱਟਵਰਕਾਂ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਯੂਕੇ ਤੋਂ ਆ ਰਹੇ ਸਨ ਟਾਸਕ | Punjab News

ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਅੰਤਰਰਾਸ਼ਟਰੀ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਸਪਲਾਈ ’ਚ ਸਰਗਰਮ ਸੀ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਹੋਰ ਕੜੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਵਰਤੋਂ ਕਿਹੜੀਆਂ ਵਾਰਦਾਤਾਂ ’ਚ ਹੋਈ ਤੇ ਉਨ੍ਹਾਂ ਦਾ ਸਰੋਤ ਕੀ ਸੀ। ਪੁਲਿਸ ਦਾ ਧਿਆਨ ਇਸ ਗਰੋਹ ਦੇ ਪਿਛੜੇ ਤੇ ਅਗਾਂਹਵਧੂ ਲਿੰਕਾਂ ’ਤੇ ਹੈ, ਤਾਂ ਜੋ ਪੂਰੇ ਨੈੱਟਵਰਕ ਨੂੰ ਤਬਾਹ ਕੀਤਾ ਜਾ ਸਕੇ। Punjab News