Punjab News: ਨਸ਼ੇ ਵਿਰੁੱਧ ਖੜ੍ਹੀ ਹੋਈ ਪਿੰਡ ਦੀ ਪੰਚਾਇਤ, ਪਾਇਆ ਸ਼ਾਨਦਾਰ ਮਤਾ, ਤੁਸੀਂ ਵੀ ਜਾਣੋ

Punjab News
Punjab News: ਨਸ਼ੇ ਵਿਰੁੱਧ ਖੜ੍ਹੀ ਹੋਈ ਪਿੰਡ ਦੀ ਪੰਚਾਇਤ, ਪਾਇਆ ਸ਼ਾਨਦਾਰ ਮਤਾ, ਤੁਸੀਂ ਵੀ ਜਾਣੋ

Punjab News: ਦਿੜ੍ਹਬਾ (ਪ੍ਰਵੀਨ ਗਰਗ)। ਪਿੰਡ ਰੋਗਲਾ ਦੀ ਨਵੀਂ ਬਣੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਨਸ਼ਾ ਖੋਰੀ ਤੋਂ ਬਚਾਉਣ ਲਈ ਮੁਹਿੰਮ ਛੇੜ ਦਿੱਤੀ ਹੈ। ਡਾ. ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸਰਪੰਚ ਮਨਪ੍ਰੀਤ ਕੌਰ ਦੀ ਅਗਵਾਹੀ ਵਿੱਚ ਪਿੰਡ ਰੋਗਲਾਂ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੁਲਿਸ ਚੌਂਕੀ ਕੌਹਰੀਆਂ ਇੰਚਾਰਜ ਕਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਪਿੰਡ ਵਿੱਚ ਨਸ਼ੇ ਦੀ ਕਾਰੋਬਾਰ ਜਾ ਨਸ਼ਾਖੋਰੀ ਨੂੰ ਠੱਲ ਪਾਉਣ ਲਈ ਮਤਾ ਪਾਇਆ ਗਿਆ।

Read Also : ‘IPL-2025’ ਵਿੱਚ ‘Punjab Kings’ ਲਈ ਖੇਡੇਗਾ ਲੁਧਿਆਣਾ ਦਾ ਨਿਹਾਲ ਵਡੇਰਾ | Nehal Wadhera

ਜਿਸ ਵਿੱਚ ਕਿਹਾ ਗਿਆ ਹੈ ਕਿ ਪੰਚਾਇਤ ਵੱਲੋਂ ਨਸ਼ਾ ਵੇਚਣ ਜਾਂ ਖਾਣ ਵਾਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਉਸ ਨੂੰ ਨੱਥ ਪਾਉਣ ਲਈ ਪੁਲਿਸ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਸਰਪੰਚ ਅਤੇ ਸਮੂਹ ਪੰਚਾਇਤ ਵੱਲੋਂ ਅਜਿਹੇ ਮਾੜੇ ਅੰਸਰਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਜਾਵੇਗਾ। ਜਦਕਿ ਅਜਿਹੇ ਲੋਕਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਜਾਵੇਗਾ। ਪਿੰਡ ਦੇ ਮੁਹਤਵਰ ਵਿਅਕਤੀਆਂ ਨੇ ਇਸ ਮਤੇ ਤੇ ਦਸਤਖਤ ਕਰਕੇ ਇਸ ਦੀ ਸਹਿਮਤੀ ਪ੍ਰਗਟਾਈ ਹੈ। Punjab News

ਇਸ ਮੌਕੇ ਪੰਚ ਅਮਰਜੀਤ ਕੌਰ, ਨਿਰਭੈ ਕੌਰ ਪੰਚ,ਬਲਕਾਰ ਸਿੰਘ ਪੰਚ,ਸੁਦੇਸ਼ ਕੁਮਾਰ ਪੰਚ, ਪੂਨਮ ਪੰਚ,ਰਣਜੀਤ ਸਿੰਘ ਪੰਚ, ਦਰਸ਼ਨ ਕੁਮਾਰ ਪੰਚ,ਪ੍ਰਭ ਦਿਆਲ ਪੰਚ, ਗੁਰਦਾਸ ਸਿੰਘ ਪੰਚ, ਸਾਬਕਾ ਸਰਪੰਚ ਚਾਂਦੀ ਰਾਮ, ਜਿੰਦਰ ਸਿੰਘ ਫੌਜੀ, ਰਾਜਿੰਦਰ ਸਿੰਘ ਮਾਨ, ਕੁਲਬੀਰ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਗੁਰਮੇਲ ਸਿੰਘ ਨੰਬਰਦਾਰ , ਦੇਵਰਾਜ ਇੰਸਾ ਅਤੇ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here