Aam Aadmi Party: ਸੂਬੇ ਕੋਲ 12 ਹਜ਼ਾਰ ਕਰੋੜ ਹੋਣ ਦਾ ਰਾਗ ਅਲਾਪ ਕੇ ਕੇਂਦਰ ਕਰ ਰਹੀ ਹੈ ਲੋਕਾਂ ਨੂੰ ਗੁੰਮਰਾਹ : ਵਿਧਾਇਕ ਰਾਏ

Aam Aadmi Party
ਫਤਹਿਗੜ੍ਹ ਸਾਹਿਬ : ਸਰਹਿੰਦ ਦੇ ਵਾਰਡ ਨੰਬਰ 8 ਵਿਖੇ ਵਿਕਾਸ ਕਾਰਜ ਸੁਰੂ ਕਰਵਾਉਂਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਹੋਰ। ਤਸਵੀਰ: ਅਨਿਲ ਲੁਟਾਵਾ

ਸਰਹਿੰਦ ਦੇ ਵਾਰਡ ਨੰਬਰ ਅੱਠ ਵਿਖੇ ਵਿਕਾਸ ਕਾਰਜ ਕਰਵਾਏ ਸੁਰੂ

Aam Aadmi Party: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਦੇ ਵਾਰਡ ਨੰਬਰ 8 ਵਿਖੇ ਨਵੇਂ ਵਿਕਾਸ ਕਾਰਜ ਸੁਰੂ ਕਰਵਾਏ ਗਏ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਸੂਬਾ ਬਣਾਉਣ ਦੇ ਲਈ ਯਤਨ ਜਾਰੀ ਹਨ। ਉਸੇ ਦੇ ਤਹਿਤ ਸਹਿਰਾਂ ਅਤੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸਰਹਿੰਦ ਦੇ ਵਾਰਡ ਨੰਬਰ 8 ਵਿਖੇ ਦੋ ਗਲੀਆਂ ਦਾ ਕੰਮ ਸੁਰੂ ਕਰਵਾਇਆ ਗਿਆ ਹੈ, ਛੇਤੀ ਹੀ ਇਸ ਨੂੰ ਮੁਕੰਮਲ ਕੀਤਾ ਜਾਵੇਗਾ। ਸ਼ਹਿਰ ਦੇ ਅਧੂਰੇ ਕਾਰਜ ਵੀ ਛੇਤੀ ਮੁਕੰਮਲ ਹੋਣਗੇ।

ਇਹ ਵੀ ਪੜ੍ਹੋ: Sanchayika Diwas: ਬੱਚਿਆਂ ਨੂੰ ਬੱਚਤ ਦਾ ਤਰੀਕਾ ਸਿਖਾਉਣ ਲਈ ਮਨਾਇਆ ਜਾਂਦਾ ਹੈ ਇਹ ਦਿਨ

ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ, ਸੂਬਾ ਸਰਕਾਰ ਨੂੰ ਪਰੇਸਾਨ ਕਰ ਰਹੀ ਹੈ ਅਤੇ ਕੰਮ ਕਰਨ ਦੇ ਵਿੱਚ ਅੜੀਕੇ ਲਗਾ ਰਹੀ ਹੈ। ਲੋਕਾਂ ਦੇ ਵਿੱਚ ਝੂਠੀ ਅਫਵਾਹ ਫੈਲਾਈ ਗਈ ਕਿ ਸੂਬਾ ਸਰਕਾਰ ਦੇ ਕੋਲ 12 ਹਜ਼ਾਰ ਕਰੋੜ ਰੁਪਿਆ ਆਰਡੀਐਫ ਦਾ ਪਿਆ ਹੈ, ਜਦੋਂਕਿ ਪਿਛਲੇ 12-13 ਸਾਲਾਂ ਦੇ ਰਿਕਾਰਡ ਵਿੱਚ ਵੀ ਕੇਂਦਰ ਵੱਲੋਂ 12 ਹਜ਼ਾਰ ਕਰੋੜ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਅਪੀਲ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਤੁਹਾਡੇ ਕੋਲ ਆਉਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਇਹ ਸਵਾਲ ਜ਼ਰੂਰ ਰੱਖਿਆ ਜਾਵੇ ਕਿ ਆਰਡੀਐਫ ਦਾ ਪੈਸਾ ਕਿਉਂ ਰੋਕਿਆ ਗਿਆ ਹੈ ਤੇ ਕਿਉਂ ਸੂਬੇ ਨੂੰ ਨਹੀਂ ਦਿੱਤਾ ਜਾ ਰਿਹਾ, ਜਦੋਂਕਿ ਉਨ੍ਹਾਂ ਮੁਤਾਬਕ ਕਾਨੂੰਨ ਵੀ ਬਣਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਆਏ ਹੜ੍ਹਾਂ ਨੇ ਬਹੁਤ ਜਿਆਦਾ ਤਬਾਹੀ ਮਚਾਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਹਰ ਹੜ੍ਹ ਪੀੜਤ ਦਾ ਹਾਲ ਜਾਣ ਕੇ ਉਸ ਨੂੰ ਬਣਦਾ ਮੁਆਵਜ਼ਾ ਮਿਲੇਗਾ। ਇਸ ਮੌਕੇ ਰਮੇਸ ਕੁਮਾਰ ਸੋਨੂੰ, ਪਵੇਲ ਕੁਮਾਰ ਹਾਂਡਾ, ਬਲਜਿੰਦਰ ਸਿੰਘ ਗੋਲਾ, ਪੀਏ ਮਾਨਵ ਟਿਵਾਣਾ, ਧਰਵਿੰਦਰ ਸਿੰਘ ਬਾੜਾ, ਮਨਜੋਤ ਸਿੰਘ ਜੱਗੀ, ਜੱਗਾ ਸਿੰਘ, ਬਲਜਿੰਦਰ ਸਿੰਘ ਬਿੱਲੂ, ਸੁਰਿੰਦਰ ਸਿੰਘ ਛਿੰਦਾ, ਵਿੱਕੀ ਆਦਿ ਵੀ ਹਾਜ਼ਰ ਸਨ। Aam Aadmi Party