ਘਾਟਾ ਪੂਰਾ ਕਰਨ ਲਈ ਵਿਭਾਗ ਜਾਗਿਆ | Punjab Mandi Board
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਪੰਜਾਬ ਮੰਡੀ ਬੋਰਡ ਨੂੰ ਸਾਲ 2018-19 ਦੌਰਾਨ ਪੰਜਾਬ ਰਾਜ ਦੀਆਂ ਸਮੁੱਚੀਆਂ ਫਲ ਤੇ ਸਬਜ਼ੀ ਮੰਡੀਆਂ ਦੀ ਮਾਰਕਿਟ ਫੀਸ ਤੇ ਆਰਡੀਐੱਫ ਵਿੱਚ ਲਗਭਗ 2 ਕਰੋੜ 50 ਲੱਖ ਰੁਪਏ ਦਾ ਘਾਟਾ ਪਿਆ ਹੈ। ਇਸ ਸਬੰਧੀ ਬੋਰਡ ਵੱਲੋਂ ਗੰਭੀਰਤਾ ਸਹਿਤ ਫੀਲਡ ਵਿੱਚੋਂ ਰਿਪੋਰਟਾਂ ਮੰਗਵਾ ਕੇ ਵਿਸ਼ਲੇਸ਼ਨ ਕੀਤਾ ਗਿਆ ਤੇ ਸਿੱਟਾ ਕੱਢਿਆ ਕਿ ਮਾਰਕਿਟ ਫੀਸ ਘਟਨ ਦਾ ਕਾਰਨ ਫੀਲਡ ‘ਚ ਪੂਰੀ ਤਰ੍ਹਾਂ ਇਨਫੋਰਸਮੈਂਟ ਤੇ ਫਲਾਇੰਗ ਸੁਕੈਡ ਦੀਆਂ ਰੈਗੂਲਰ ਵਿਜਿਟਾਂ ਦਾ ਨਾ ਹੋਣਾ ਹੈ।
ਇਸ ਘਾਟ ਨੂੰ ਸਾਹਮਣੇ ਰੱਖਦੇ ਹੋਏ ਫਲ ਤੇ ਸਬਜ਼ੀ ਮੰਡੀਆਂ ਦੀ ਮਾਰਕਿਟ ਫੀਸ ਵਧਾਉਣ ਲਈ ਲਈ ਨਵੇਂ ਸਿਰੇ ਤੋਂ ਫਲਾਇੰਗ ਸੁਕੈਡ ਟੀਮਾਂ ਦਾ ਗਠਨ ਕੀਤਾ ਗਿਆ। ਇਹ ਟੀਮਾਂ ਫਲ ਤੇ ਸਬਜੀ ਮੰਡੀਆਂ ਦੀ ਚੈਕਿੰਗ ਦੌਰਾਨ ਫਲ ਤੇ ਸਬਜੀਆਂ ਦੀ ਆਮਦ ਸੌ ਪ੍ਰਤੀਸ਼ਤ ਰਿਕਾਰਡਿੰਗ ਯਕੀਨੀ ਬਣਾਉਣਗੀਆਂ ਤੇ ਜਿੱਥੇ ਕਿਤੇ ਯੂਜਰ ਚਾਰਜਿਜ ਅਤੇ ਪਾਰਕਿੰਗ ਦੇ ਠੇਕੇ ਕੀਤੇ ਹੋਏ ਹਨ, ਉੱਥੇ ਡੀ. ਐਨ. ਆਈ. ਟੀ. ਦੀ ਕੰਪਲਾਇਸ ਤੇ ਮੰਡੀਆਂ ਦੀ ਸਫਾਈ ਨੂੰ ਚੈਕਿੰਗ ਕਰਨਗੀਆਂ।
ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ
ਸਰਕਾਰ ਵੱਲੋਂ ਵਿਸ਼ੇਸ਼ ਨੀਤੀ ਤਹਿਤ ਫਲ ਤੇ ਸਬਜੀ ਮੰਡੀਆਂ ਦੀ ਰੈਗੂਲਰ ਚੈਕਿੰਗ ਲਈ ਡਵੀਜਨ ਪੱਧਰ ਦੀਆਂ ਫਲਾਇੰਗ ਸੂਕੈਡ ਟੀਮਾਂ ਬਣਾਈਆਂ ਗਈਆਂ ਹਨ। ਜਿਸ ਅਨੁਸਾਰ ਜਲੰਧਰ ਡਵੀਜਨ ਲਈ ਗੁਰਭਜਨ ਸਿੰਘ ਔਲਖ ‘ਡੀਜੀਐੱਮ’ (ਪਟਿਆਲਾ ਸਰਕਲ), ਲੁਧਿਆਣਾ ਡਵੀਜਨ ਲਈ ਜਸਵੀਰ ਸਿੰਘ ਪੰਨੂ ‘ਡੀਜੀਐੱਮ'(ਜਲੰਧਰ ਸਰਕਲ), ਪਟਿਆਲਾ ਡਵੀਜਨ ਲਈ ਮਨਜੀਤ ਸਿੰਘ ‘ਜ਼ਿਲਾ ਮੰਡੀ ਅਫਸਰ’ (ਫਰੀਦਕੋਟ) ਤੇ ਫਿਰੋਜ਼ਪੁਰ ਡਵੀਜਨ ਲਈ ਵਰਿੰਦਰ ਖੇੜਾ ‘ਜ਼ਿਲ੍ਹਾ ਮੰਡੀ ਅਫਸਰ’ (ਜਲੰਧਰ) ਦੀ ਅਗਵਾਈ ਹੇਠ ਤਿੰਨ-ਤਿੰਨ ਹੋਰ ਮੈਂਬਰ ਲਏ ਗਏ ਹਨ। ਹਦਾਇਤਾਂ ਮੁਤਾਬਿਕ ਜਰੂਰਤ ਅਨੁਸਰ ਉਕਤ ਸਟਾਫ ਤੋਂ ਬਿਨਾਂ ਫਲਾਇੰਗ ਸੁਕੈਡ ਦਾ ਮੁਖੀ ਆਪਣੀ ਡਵੀਜਨ ਜਾਂ ਜ਼ਿਲ੍ਹੇ ‘ਚੋਂ ਫਲ ਤੇ ਸਬਜ਼ੀ ਮੰਡੀਆਂ ਦੀ ਚੈਕਿੰਗ ਲਈ ਹੋਰ ਸਟਾਫ ਵੀ ਲੈ ਸਕਦੇ ਹਨ। ਜਿਹੜੀਆਂ ਫਲ ਤੇ ਸਬਜੀ ਮੰਡੀਆਂ ਦੀ ਚੈਕਿੰਗ ਕੀਤੀ ਜਾਵੇਗੀ, ਉਸ ਦੀਆਂ ਲਿਸਟਾਂ ਫਲਾਇੰਗ ਸੁਕੈਡ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ।
ਸਮੂਹ ‘ਡੀਜੀਐੱਮ’ ਤੇ ਜ਼ਿਲ੍ਹਾ ਮੰਡੀ ਅਫਸਰ ਕਰਮਵਾਰ ਆਪਣੀ ਡਵੀਜਨ ਤੇ ਜ਼ਿਲ੍ਹੇ ਦੀ ਘੱਟੋ-ਘੱਟ ਇੱਕ ਮਾਰਕਿਟ ਕਮੇਟੀ ਦੀ 84 ਪ੍ਰਫਾਰਮੇ ਅਨੁਸਾਰ ਇੰਸਪੈਕਸ਼ਨ ਕਰਕੇ 15 ਸਤੰਬਰ ਤੱਕ ਰਿਪੋਰਟ ਕਰਨਗੇ। ਇਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੀ ਸਬਜੀ ਮੰਡੀ ‘ਚ ਲਗਾਤਾਰ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਰੈਗੂਲਰ ਵਿਜਿਟਾਂ ਕੀਤੀਆਂ ਜਾ ਰਹੀਆਂ ਹਨ ਤੇ ਮੰਡੀ ਇਸ ਘਾਟ ਨੂੰ ਸਾਹਮਣੇ ਰੱਖਦੇ ਹੋਏ ਫਲ ਤੇ ਸਬਜ਼ੀ ਮੰਡੀਆਂ ਦੀ ਮਾਰਕਿਟ ਫੀਸ ਵਧਾਉਣ ਲਈ ਲਈ ਨਵੇਂ ਸਿਰੇ ਤੋਂ ਫਲਾਇੰਗ ਸੁਕੈਡ ਟੀਮਾਂ ਦਾ ਗਠਨ ਕਰਦੇ ਹੋਏ ਨਿਗਰਾਨ ਵਧਾਏ ਗਏ ਹਨ। (Punjab Mandi Board)
ਜ਼ਿਲ੍ਹਾ ਮੁਕਤਸਰ ਦੀਆਂ ਮੰਡੀਆਂ ਦੀ ਆਮਦਨ ‘ਚ ਹੋਇਆ ਵਾਧਾ : ਡੀਐੱਮ
ਇਸ ਸਬੰਧੀ ਗੱਲ ਕਰਨ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੰਡੀ ਅਫਸਰ ਸ੍ਰ. ਕੁਲਬੀਰ ਸਿੰਘ ਮੱਤਾ ਨੇ ਕਿਹਾ ਕਿ ਜ਼ਿਲ੍ਹੇ ਦੀ ਸਬਜੀ ਮੰਡੀ ਦੀ ਆਮਦਨੀ ਵਿੱਚ ਸਾਲ 2018-19 ਦੌਰਾਨ ਵਾਧਾ ਹੋਇਆ। ਇਸ ਦੇ ਬਾਵਜੂਦ ਸਰਕਾਰੀ ਨੀਤੀਆਂ ਮੁਤਾਬਿਕ ਹੋਰ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। (Punjab Mandi Board)