Teacher Seniority Dispute: (ਅਨਿਲ ਲੁਟਾਵਾ) ਅਮਲੋਹ । ਅੱਜ ਗੌਰਮਿੰਟ ਪ੍ਰਮੋਸ਼ਨ ਫਰੰਟ ਦੀ ਮੀਟਿੰਗ ਅਮਲੋਹ ਵਿਖੇ ਹੋਈ। ਜਿਸ ਵਿੱਚ 21 ਅਗਸਤ ਨੂੰ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚਲੀਆਂ ਤਰੁੱਟੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਹਰਵਿੰਦਰ ਸਿੰਘ ਭੱਟੋਂ ਨੇ ਦੱਸਿਆ ਕਿ ਫਰਵਰੀ 2023 ਵਿੱਚ ਮਾਨਯੋਗ ਉੱਚ ਅਦਾਲਤ ਨੇ ਸੀਡਬਲਊਪੀ ਅਧੀਨ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਨੂੰ ਰੱਦ ਕਰਦੇ ਹੋਏ ਛੇ ਮਹੀਨੇ ਵਿੱਚ ਦੁਬਾਰਾ ਬਣਾਉਂਣ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਮਾਸਟਰ ਕਾਡਰ ਦੀ ਸੀਨੀਅਰ ਤਾਂ ਸੂਚੀ ਫਾਈਨਲ ਕਰਨ ਤੋਂ ਬਾਅਦ ਤਿੰਨ ਮਹੀਨਿਆਂ ਦੇ ਵਿੱਚ ਲੈਕਚਰਾਰਾਂ ਦੀ ਸੀਨੀਅਰਤਾ ਸੂਚੀ ਵਿੱਚ ਸੋਧ ਕਰਦੇ ਹੋਏ ਮਾਸਟਰ ਕਾਰਡ ਵਿੱਚ ਆਈਆਂ ਤਬਦੀਲੀਆਂ ਅਨੁਸਾਰ ਬਤੌਰ ਲੈਕਚਰਾਰ ਪਦ ਉਨਿਤ ਨਵੇਂ ਲੈਕਚਰਾਰਾ ਨੂੰ ਲੈਕਚਰਾਰਾਂ ਦੀ ਸੀਨੀਅਰਤਾ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ।
ਇਸ ਕਵਾਇਦ ਅਧੀਨ ਵਿਭਾਗ ਵੱਲੋਂ ਨਵੰਬਰ 2024 ਵਿੱਚ ਲੈਕਚਰਾਰਾਂ ਦੀ ਸੀਨੀਅਰਤਾ ਸੂਚੀ ਦਾ ਡਰਾਫਟ ਇਤਰਾਜ਼ ਲੈਣ ਲਈ ਜਨਤਕ ਕੀਤਾ ਗਿਆ। ਵਿਭਾਗ ਨੂੰ ਲੰਮੀ ਵਿਭਾਗੀ ਪ੍ਰਕਿਰਿਆ ਤੋਂ ਬਾਅਦ ਲੈਕਚਰਾਰਾਂ ਦੀ ਸੀਨੀਅਰਤਾ ਸੂਚੀ ਨੂੰ ਪ੍ਰੋਵੀਜਨਲ ਤੌਰ ’ਤੇ ਜਨਤਕ ਕਰਦੇ ਹੋਏ 7 ਦਿਨਾਂ ਵਿੱਚ ਇਤਰਾਜ਼ ਮੰਗੇ ਗਏ ਹਨ ਜਿਸ ਨੂੰ ਹੋਰ ਸੱਤ ਦਿਨਾਂ ਲਈ ਵਧਾਇਆ ਗਿਆ। ਉੱਪਰਲੀ ਨਜ਼ਰੇ ਦੇਖਿਆ ਸਪੱਸ਼ਟ ਹੁੰਦਾ ਹੈ ਕਿ ਇਹ ਸੀਨਿਆਰਤਾ ਸੂਚੀ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਹਨ। ਸੀਨੀਆਰਤਾ ਸੂਚੀ ਵਿੱਚ ਕਈ ਨਾਮ ਦਰਜ ਹਨ ਅਤੇ ਬਹੁਤ ਸਾਰੇ ਦੋ -ਦੋ ਸੀਨੀਅਰ ਤਾਂ ਨੰਬਰ ਇੱਕ ਹੀ ਲੈਕਚਰਾਰ ਨੂੰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Bhakra Dam: ਖਤਰਾ ਪੈਦਾ ਕਰ ਸਕਦੈ ਭਾਖੜਾ ਡੈਮ! ਹਾਈ ਅਲਰਟ ’ਤੇ ਪੰਜਾਬ ਦੇ ਇਹ ਸ਼ਹਿਰ, ਪੜ੍ਹੋ ਪੂਰੀ ਰਿਪੋਰਟ
ਦੂਜਾ ਬਹੁਤ ਸਾਰੇ ਲੈਕਚਰਾਰਾਂ ਨੂੰ ਸਿੱਧੀ ਭਰਤੀ ਅਧੀਨ ਸੀਨੀਅਰਤਾ ਨੰਬਰ ਅਲਾਟ ਕੀਤਾ ਗਿਆ ਹੈ ਅਤੇ ਉਸੇ ਹੀ ਲੈਕਚਰਾਰ ਨੂੰ ਤਰੱਕੀਆਂ ਅਧੀਨ ਵੀ ਸੀਨੀਅਰਤਾ ਨੰਬਰ ਅਲਾਟ ਕਰ ਦਿੱਤਾ ਗਿਆ ਹੈ। ਤੀਜਾ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਜਿਸ ਨੂੰ ਲੈਕਚਰਾਰ ਕਾਡਰ ਦੀ ਸੀਨੀਅਰਤਾ ਸੂਚੀ ਬਣਾਉਣ ਲਈ ਆਧਾਰ ਬਣਾਇਆ ਗਿਆ ਹੈ ਉਹ ਦੋਸ਼ ਪੂਰਨ ਹੈ ਅਤੇ ਉਸ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਕੇਸਾਂ ਤਹਿਤ ਚਣੋਤੀ ਦਿੱਤੀ ਗਈ ਹੈ ਜੋ ਅਜੇ ਪੈਂਡਿੰਗ ਹਨ।
ਚੌਥਾ ਪ੍ਰੋਵੀਜਿਨਲ ਸੂਚੀ ਵਿੱਚ 2001 ਵਿੱਚ ਜੋ ਪ੍ਰਮੋਸ਼ਨਾ ਕਰਕੇ 2001 ਸਿੱਧੀ ਭਰਤੀ ਤੋਂ ਸੀਨੀਅਰਤਾ ਵਿੱਚ ਅੱਗੇ ਰੱਖੇ ਗਏ ਲੈਕਚਰਾਰ ਦੀ ਪ੍ਰਮੋਸ਼ਨ ਮਾਸਟਰ ਕਾਡਰ ਵਿੱਚ ਸੀਨੀਅਰਤਾ ਹਾਜ਼ਰੀ ਮਿਤੀ ਤੋਂ ਨਿਰਧਾਰਿਤ ਕੀਤੀ ਗਈ ਹੈ ਜੋ ਨਿਯਮਾਂ ਦੇ ਆਧਾਰ ’ਤੇ ਗ਼ਲਤ ਹੈ। ਪੰਜਵਾਂ ਇਹ ਸੀਨੀਅਰਤਾ ਸੂਚੀ ਬਣਾਉਂਦੇ ਵਕਤ ਪਦ ਉਨਤੀ ਦੀ ਮਿਤੀ ਨੂੰ ਵਿਚਾਰਦੇ ਹੋਏ ਮਾਸਟਰ ਡਿਗਰੀ ਕਿਸ ਸੰਨ ਵਿੱਚ ਕੀਤੀ ਦਾ ਧਿਆਨ ਨਹੀਂ ਰੱਖਿਆ ਗਿਆ। ਛੇਵਾਂ ਇਸ ਸੀਨੀਅਰਤਾ ਸੂਚੀ ਵਿੱਚ ਬਤੌਰ ਲੈਕਚਰਾਰ ਤਰੱਕੀ ਦੌਰਾਨ ਡੀ ਬਾਰ ਹੋਏ ਮਾਸਟਰ ਕਾਡਰ ਦੇ ਵਿਅਕਤੀਆਂ ਨੂੰ ਉਹਨਾਂ ਦੀ ਤਰੱਕੀ ਮਿਤੀ ਉੱਤੇ ਨਹੀਂ ਵਿਚਾਰਿਆ ਗਿਆ ਅਤੇ ਨਾ ਹੀ ਸੂਚੀ ਵਿੱਚ ਵਿਸ਼ੇਸ਼ ਕਥਨ ਵਿੱਚ ਦਰਜ ਕੀਤਾ ਗਿਆ ਹੈ।
ਇਸ ਸੀਨੀਅਰਤਾ ਸੂਚੀ ਨੂੰ ਵੱਡੀ ਪੱਧਰ ਦੀਆਂ ਗਲਤੀਆਂ ਦੇ ਚੱਲਦੇ ਰੱਦ ਕੀਤਾ ਜਾਵੇ
ਸੱਤਵਾ ਸੀਨੀਅਰਤਾ ਸੂਚੀ ਵਿੱਚ ਜੋ ਮਾਸਟਰ ਕਾਡਰ ਦਾ ਰੀਵੀਓ ਦਰਸਾਇਆ ਗਿਆ ਹੈ ਉਸ ਲਈ ਕੋਈ ਅਲੱਗ ਤੋਂ ਸੂਚੀ ਜ਼ਾਰੀ ਨਹੀਂ ਕੀਤੀ ਗਈ ਤਾਂ ਜੋ ਸਟੇਕਹੋਲਡਰ ਰੀਵੀਓ ਤੋਂ ਜਾਣੂ ਹੋ ਸਕਣ। ਇਸ ਸੀਨੀਅਰਤਾ ਸੂਚੀ ਵਿੱਚ ਕੁਝ ਲੈਕਚਰਾਰਾਂ ਨੂੰ ਸੀਨੀਅਰਤਾ ਨੰਬਰ ਅਲਾਟ ਕਰਨ ਵੇਲੇ ਲੈਕਚਰਾਰ ਵੱਲੋਂ ਕੀਤੀ ਗਈ ਪੋਸਟ ਗ੍ਰੇਜੂਏਸ਼ਨ ਦੀ ਡਿਗਰੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਉਕਤ ਦਰਸਾਈਆਂ ਉਨਤਾਈਆ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਤਰੁੱਟੀਆਂ ਹਨ। ਇਹ ਪ੍ਰੋਵੀਜਨਲ ਸੀਨੀਅਰਤਾ ਬਣਾਉਣ ਸਮੇਂ ਪੱਖਪਾਤੀ ਰਾਵਈਏ ਅਧੀਨ ਮਾਨਯੋਗ ਸਰਵਉੱਚ ਅਦਾਲਤ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਬਣਾਏ ਗਏ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਫਰੰਟ ਦੇ ਨੁਮਾਇੰਦੇ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਕੋਲੋਂ ਮੰਗ ਕੀਤੀ ਕਿ ਇਸ ਸੀਨੀਅਰਤਾ ਸੂਚੀ ਨੂੰ ਵੱਡੀ ਪੱਧਰ ਦੀਆਂ ਗਲਤੀਆਂ ਦੇ ਚੱਲਦੇ ਰੱਦ ਕੀਤਾ ਜਾਵੇ ਅਤੇ 2015 ਦੀ ਸੀਨੀਅਰਤਾ ਸੂਚੀ ਨੂੰ ਲਾਗੂ ਰੱਖਦੇ ਹੋਏ ਨਵੇਂ ਪ੍ਰਮੋਟ ਹੋਏ, ਭਰਤੀ ਹੋਏ ਲੈਕਚਰਾਰ ਸਾਥੀਆਂ ਨੂੰ ਸੀਨਿਆਰਤਾ ਸੂਚੀ ਵਿੱਚ ਯੋਗ ਸੀਨੀਆਰਤਾ ਨੰਬਰ ਦੇ ਕੇ ਉਹਨਾਂ ਦੇ ਵੇਰਵੇ ਦਰਜ ਕੀਤੇ ਜਾਣ ਅਤੇ 2015 ਦੀ ਚੱਲ ਰਹੀ ਸੀਨੀਆਰਤਾ ਸੂਚੀ ਨਾਲ ਹੀ ਛੇਤੀ ਤੋਂ ਛੇਤੀ ਤਰੱਕੀਆਂ ਕੀਤੀਆਂ ਜਾਣ। ਇਸ ਮੌਕੇ ’ਤੇ ਲੈਕਚਰਾਰ ਬੀਰਰਾਜਵਿੰਦਰ ਸਿੰਘ, ਲੈਕਚਰਾਰ ਰਾਮਿੰਦਰ ਸਿੰਘ ,ਲੈਕਚਰਾਰ ਅਮਰੀਕ ਸਿੰਘ ਸਲਾਣਾ, ਲੈਕਚਰਾਰ ਕਰਮਜੀਤ ਸਿੰਘ ਜੋਗੀ ਹਾਜ਼ਰ ਸਨ।