ਟੋਲ ਪਲਾਜਾ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਤਹਿਤ ਟੋਲ ਪਲਾਜੇ ਨੂੰ ਫਰੀ ਕਰਨ ਦਾ ਕੀਤਾ ਐਲਾਨ
Ladowal Toll Plaza News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹੇ ਲੁਧਿਆਣਾ ਦੀ ਹਦੂਦ ’ਚ ਸਥਿੱਤ ਪੰਜਾਬ ਦਾ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜਾ ਇੱਕ ਵਾਰ ਪਰਚੀ ਮੁਕਤ ਹੋਵੇਗਾ। ਕਿਉਂਕਿ ਟੋਲ ਪਲਾਜ਼ੇ ’ਤੇ ਕੰਮ ਕਰਦੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਤਹਿਤ ਟੋਲ ਪਲਾਜੇ ਨੂੰ ਫਰੀ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: Punjab Government: ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ, ਹੁਣੇ ਪੜ੍ਹੋ ਪੂਰੀ ਖਬਰ
ਯੂਨੀਅਨ ਦੇ ਆਗੂ ਦਰਸ਼ਨ ਸਿੰਘ ਲਾਡੀ ਨੇ ਉਹ ਲਾਡੋਵਾਲ ਟੋਲ ਪਲਾਜਾ ’ਤੇ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਸ ਦੇ ਬਾਵਜੂਦ ਕੰਪਨੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਦਕਿ ਆਪਣੀਆਂ ਮੰਗਾਂ ਸਬੰਧੀ ਉਨ੍ਹਾਂ ਵੱਲੋਂ ਕਈ ਮਹੀਨਿਆਂ ਤੋਂ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਦੇਣ ਦੀ ਬਜਾਇ ਉਨ੍ਹਾਂ ਨੂੰ ਲਾਰੇ ਲਾ ਕੇ ਡੰਗ ਟਪਾਇਆ ਜਾ ਰਿਹਾ। Ladowal Toll Plaza News
ਸ਼ੁੱਕਰਵਾਰ ਤੋਂ ਟੋਲ ਪਲਾਜੇ ਤੋਂ ਲੰਘਣ ਵਾਲੇ ਕਿਸੇ ਵੀ ਵਾਹਨ ਤੋਂ ਕੋਈ ਪਰਚੀ ਨਹੀਂ ਲਈ ਜਾਵੇਗੀ
ਉਨ੍ਹਾਂ ਦੱਸਿਆ ਕਿ ਟੋਲ ਪਲਾਜੇ ’ਤੇ ਕੰਮ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਸਰਕਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਉਨ੍ਹਾਂ ਦਾ ਪੀਐੱਫ਼ ਕੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਟੋਲ ਪਲਾਜਾ ਕਰਮਚਾਰੀਆਂ ਨੂੰ ਕੋਈ ਈਐਸਆਈ ਤੇ ਵੈੱਲਫੇਅਰ ਸਕੀਮਾਂ ਦਾ ਸੁਵਿਧਾ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਟੋਲ ਪਲਾਜਾ ਦੇ ਕਰਮਚਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਕਰਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਇੱਕ ਬੈਠਕ ਦੌਰਾਨ ਸ਼ੁੱਕਰਵਾਰ (27 ਸਤੰਬਰ) ਤੋਂ ਲਾਡੋਵਾਲ ਟੋਲ ਪਲਾਜੇ ਨੂੰ ਅਣਮਿਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸ਼ੁੱਕਰਵਾਰ ਤੋਂ ਇਸ ਟੋਲ ਪਲਾਜੇ ਤੋਂ ਲੰਘਣ ਵਾਲੇ ਕਿਸੇ ਵੀ ਵਾਹਨ ਤੋਂ ਕੋਈ ਪਰਚੀ ਨਹੀਂ ਲਈ ਜਾਵੇਗੀ।