ਕਪਤਾਨ ਜੈਸਿਕਦੀਪ ਕੌਰ ਸਮੇਤ ਟੀਮ ’ਚ 9 ਖਿਡਾਰਨਾਂ ਪੀਆਈਐਸ ਬਠਿੰਡਾ ਤੋਂ
ਜਲੰਧਰ/ਬਠਿੰਡਾ (ਸੁਖਜੀਤ ਮਾਨ)। ਹਾਕੀ ਇੰਡੀਆ ਵੱਲੋਂ ਆਂਧਰਾ ਪ੍ਰਦੇਸ਼ ਦੇ ਸ਼ਹਿਰ ਕਾਕੀਨਾਡਾ ਵਿਖੇ ਕਰਵਾਈ ਜਾ ਰਹੀ 15ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਬਠਿੰਡਾ ਤੋਂ ਰਵਾਨਾ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨ ਪੀਆਈਐਸ ਬਠਿੰਡਾ ਦੀ ਜੈਸਿਕਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। Punjab Junior Women’s Hockey Team
ਇਹ ਖਬਰ ਵੀ ਪੜ੍ਹੋ : Naam Charcha: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ
ਉਨ੍ਹਾਂ ਦੱਸਿਆ ਕਿ ਚੁਣੀ ਗਈ ਬਾਕੀ ਟੀਮ ’ਚ ਸੁਖਪ੍ਰੀਤ ਕੌਰ, ਮਨਦੀਪ ਕੌਰ, ਹਰਲੀਨ ਕੌਰ, ਰਿੋਬਿਕਾ, ਪਵਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਪ੍ਰਭਜੋਤ ਕੋਰ, ਨਮਨੀਤ ਕੌਰ, ਨੇਹਾ, ਹਰਮਨ ਰੇਖੀ, ਮੇਘਾ, ਕਮਲਦੀਪ ਕੌਰ, ਖੁਸ਼ਵੀਰ ਕੌਰ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਸ਼ਰਨਜੀਤ ਕੌਰ ਤੇ ਮਤੀਆ ਸ਼ਾਮਲ ਹਨ। ਟੀਮ ਦੇ ਕੋਚ ਰਾਜਵੰਤ ਸਿੰਘ ਮਾਨ ਤੇ ਮੈਨੇਜਰ ਪੁਸ਼ਪਾ ਦੇਵੀ ਹੋਣਗੇ। ਪੰਜਾਬ ਟੀਮ ਆਪਣਾ ਪਹਿਲਾ ਮੈਚ 6 ਅਗਸਤ ਨੂੰ ਖੇਡੇਗੀ। ਦੱਸਣਯੋਗ ਹੈ ਕਿ ਕਪਤਾਨ ਜੈਸਿਕਦੀਪ ਕੌਰ ਸਮੇਤ ਟੀਮ ’ਚ 9 ਖਿਡਾਰਨਾਂ ਪੀਆਈਐਸ ਬਠਿੰਡਾ ਤੋਂ ਹਨ। Punjab Junior Women’s Hockey Team