Punjab Highway News: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘੇਗਾ ਇਹ ਹਾਈਵੇਅ, ਰਾਕੇਟ ਵਾਂਗ ਵੱਧਣਗੇ ਜਮੀਨਾਂ ਦੇ ਭਾਅ…

Punjab Highway News
Punjab Highway News: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘੇਗਾ ਇਹ ਹਾਈਵੇਅ, ਰਾਕੇਟ ਵਾਂਗ ਵੱਧਣਗੇ ਜਮੀਨਾਂ ਦੇ ਭਾਅ...

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Highway News: ਦਿੱਲੀ ਤੋਂ ਅੰਮ੍ਰਿਤਸਰ ਤੇ ਕਟੜਾ ਨੂੰ ਜੋੜਨ ਵਾਲਾ 650 ਕਿਲੋਮੀਟਰ ਲੰਬਾ ਐਕਸਪ੍ਰੈਸ ਵੇਅ ਫਿਰ ਸੁਰਖੀਆਂ ’ਚ ਹੈ। 8 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਚਾਰ ਮਾਰਗੀ ਹਾਈਵੇ ਅਜੇ ਤੱਕ ਨਹੀਂ ਬਣਿਆ। ਇਹ ਹਾਈਵੇਅ ਜੰਮੂ ਦੇ ਉੱਤਰ ਵਿੱਚ ਕਟੜਾ ਨੂੰ ਦਿੱਲੀ ਦੇ ਨੇੜੇ ਝੱਜਰ ਜ਼ਿਲ੍ਹੇ ’ਚ ਜਸੌਰ ਖੇੜੀ ਨਾਲ ਜੋੜਨਾ ਸੀ। ਇਸ ਹਾਈਵੇਅ ਨੂੰ ਬਣਾਉਣ ’ਚ ਹੋਈ ਦੇਰੀ ਕਾਰਨ ਲਾਗਤ ਵੀ ਵਧ ਗਈ ਹੈ। ਪਹਿਲਾਂ ਇਸ ਹਾਈਵੇਅ ਦੀ ਲਾਗਤ 25 ਹਜ਼ਾਰ ਕਰੋੜ ਰੁਪਏ ਸੀ, ਹੁਣ ਇਹ ਵਧ ਕੇ 35,406 ਕਰੋੜ ਰੁਪਏ ਹੋ ਗਈ ਹੈ।

ਇਹ ਖਬਰ ਵੀ ਪੜ੍ਹੋ : Delhi AQI Today: ਦਿੱਲੀ ਦੇ ਕਈ ਇਲਾਕਿਆਂ ’ਚ ਹਵਾ ਗੁਣਵੱਤਾ ਸੂਚਕਾਂਕ 450 ਕਰੀਬ ਪਹੁੰਚਿਆ

ਅਜੇ ਤੱਕ ਪੂਰਾ ਨਹੀਂ ਹੋਇਆ ਹੈ ਕੰਮ | Punjab Highway News

ਹਾਈਵੇਅ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਇਸ ਹਾਈਵੇ ਨੂੰ ਦੋ ਤਰੀਕਿਆਂ ਨਾਲ ਬਣਾਇਆ ਜਾ ਰਿਹਾ ਹੈ। ਕੁਝ ਹਿੱਸਾ ਪਹਿਲਾਂ ਤੋਂ ਬਣੀਆਂ ਸੜਕਾਂ ਨੂੰ ਚੌੜਾ ਕਰਕੇ ਤੇ ਕੁਝ ਹਿੱਸੇ ਨੂੰ ਨਵੀਆਂ ਸੜਕਾਂ ਬਣਾ ਕੇ ਬਣਾਇਆ ਜਾਵੇਗਾ। ਇਸ ਪੂਰੇ ਪ੍ਰਾਜੈਕਟ ’ਚ ਕੁੱਲ 17 ਹਿੱਸੇ ਤੇ 3 ਛੋਟੀਆਂ ਸੜਕਾਂ ਸ਼ਾਮਲ ਹਨ, ਪਰ ਇਨ੍ਹਾਂ ’ਚੋਂ ਕਿਸੇ ਦਾ ਵੀ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਇੱਕ ਵੱਡਾ ਪ੍ਰੋਜੈਕਟ ਹੈ, ਪਰ ਇਹ ਕਈ ਸੂਬਿਆਂ ’ਚ ਜ਼ਮੀਨ ਗ੍ਰਹਿਣ ਦੀ ਸਮੱਸਿਆ ’ਚ ਫਸਿਆ ਹੋਇਆ ਹੈ। ਕਿਉਂਕਿ ਕਿਸਾਨਾਂ ਨੂੰ ਬਹੁਤਾ ਮੁਆਵਜ਼ਾ ਨਹੀਂ ਮਿਲ ਰਿਹਾ, ਉਹ ਆਪਣੀ ਜ਼ਮੀਨ ਨਹੀਂ ਦੇ ਰਹੇ।

ਇਸ ਮੀਟਿੰਗ ’ਚ ਉਹ ਵੇਖਣਗੇ ਕਿ ਹੁਣ ਤੱਕ ਦੀ ਸਥਿਤੀ ਕੀ ਹੈ ਤੇ ਭਵਿੱਖ ’ਚ ਕੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਤੇ ਭਲਕੇ ਪੰਜਾਬ ’ਚ ਰੁਕੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਣਗੇ। ਹਰਿਆਣਾ ’ਚੋਂ ਲੰਘਦੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ਦਾ ਹਿੱਸਾ ਤਿਆਰ ਹੈ। ਇਹ ਐਕਸਪ੍ਰੈਸਵੇਅ 113 ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਬਣਨ ਤੋਂ ਬਾਅਦ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਉਮੀਦ ਹੈ ਕਿ ਦੀਵਾਲੀ ਤੋਂ ਬਾਅਦ ਇਹ ਐਕਸਪ੍ਰੈੱਸ ਵੇਅ ਸ਼ੁਰੂ ਹੋ ਜਾਵੇਗਾ। ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਨਿਰਮਾਣ ਐੱਨਐੱਚਏਆਈ ਵੱਲੋਂ ਕੀਤਾ ਜਾ ਰਿਹਾ ਹੈ।

ਇਸਦੀ ਕੁੱਲ ਲੰਬਾਈ 669 ਕਿਲੋਮੀਟਰ ਹੈ। ਇਸ ਦੀ ਉਸਾਰੀ ਦਾ ਕੰਮ ਕਈ ਹਿੱਸਿਆਂ ’ਚ ਚੱਲ ਰਿਹਾ ਹੈ। ਇਸ ਦੀ ਉਸਾਰੀ ਦਾ ਕੰਮ ਹਰਿਆਣਾ ਦੇ ਸੋਨੀਪਤ ਤੋਂ ਲੈ ਕੇ ਪੰਜਾਬ ਬਾਰਡਰ ਤੱਕ ਪੂਰਾ ਹੋ ਚੁੱਕਾ ਹੈ। ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ਸੋਨੀਪਤ ਜ਼ਿਲ੍ਹੇ ਦੇ ਲਹਿਣ ਮਾਜਰਾ ਤੇ ਗੋਹਾਨਾ, ਰੋਹਤਕ ਦੇ ਹਸਨਗੜ੍ਹ, ਸਾਂਪਲਾ-ਖਰਖੌਦਾ, ਝੱਜਰ ਜ਼ਿਲ੍ਹਾ-ਜਸੌਰ ਖੇੜੀ, ਜੀਂਦ ਤੇ ਅਸੰਧ, ਕੈਥਲ-ਨਰਵਾਣਾ-ਪਾਤੜਾਂ ’ਚੋਂ ਲੰਘੇਗਾ। Punjab Highway News

ਐਕਸਪ੍ਰੈਸਵੇਅ ਦੇ 11 ਹਿੱਸੇ ਸਿਰਫ਼ ਪੰਜਾਬ ’ਚ ਹੀ | Punjab Highway News

ਐੱਨਐੱਚਏਆਈ ਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਤੇ ਗਡਕਰੀ ਸਾਹਮਣੇ ਪੇਸ਼ ਕਰਨ ਲਈ ਇੱਕ ਪੇਸ਼ਕਾਰੀ ਤਿਆਰ ਕੀਤੀ ਹੈ। ਇਹ ਪੇਸ਼ਕਾਰੀ ਹਰੇਕ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਦੀ ਰਿਪੋਰਟ ਕਰਦੀ ਹੈ, ਜਿਸ ’ਚ ਲਾਗਤ ਤੇ ਪੂਰਾ ਹੋਣ ਦੀ ਟੀਚਾ ਮਿਤੀ ਸ਼ਾਮਲ ਹੈ। ਪੇਸ਼ਕਾਰੀ ਅਨੁਸਾਰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦੀ ਪ੍ਰਗਤੀ ਸਭ ਤੋਂ ਮਾੜੀ ਹੈ। ਇਸ ਐਕਸਪ੍ਰੈਸਵੇਅ ਦੇ ਵੱਖ-ਵੱਖ ਹਿੱਸਿਆਂ ਦੇ ਮੁਕੰਮਲ ਹੋਣ ਦੀ ਪ੍ਰਤੀਸ਼ਤਤਾ ਸਿਰਫ਼ 3 ਤੋਂ 90 ਦੇ ਵਿਚਕਾਰ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਐਕਸਪ੍ਰੈਸ ਵੇਅ ਦੇ 11 ਹਿੱਸੇ ਸਿਰਫ਼ ਪੰਜਾਬ ’ਚ ਪੈਂਦੇ ਹਨ। Punjab Highway News

ਪੰਜਾਬ ’ਚ ਹਿੱਸਾ ਜ਼ਿਆਦਾ : ਰਿਪੋਰਟ ਮੁਤਾਬਕ ਪੂਰੇ 650 ਕਿਲੋਮੀਟਰ ਲੰਬੇ ਐਕਸਪ੍ਰੈੱਸ ਵੇਅ ’ਚੋਂ 361.656 ਕਿਲੋਮੀਟਰ ਪੰਜਾਬ ’ਚ ਬਣਨਾ ਹੈ। ਇਸ ਐਕਸਪ੍ਰੈਸਵੇਅ ਦੇ ਨਵੇਂ ਬਣੇ ਹਿੱਸੇ (ਗ੍ਰੀਨਫੀਲਡ ਸੈਕਸ਼ਨ) ਨੂੰ 15 ਪੈਕੇਜਾਂ ’ਚ ਵੰਡਿਆ ਗਿਆ ਹੈ। ਇਨ੍ਹਾਂ ’ਚੋਂ 12 ਪੈਕੇਜ 397 ਕਿਲੋਮੀਟਰ ਲੰਬੇ ਦਿੱਲੀ-ਗੁਰਦਾਸਪੁਰ ਸੈਕਸ਼ਨ ’ਤੇ ਹਨ ਤੇ 3 ਪੈਕੇਜ 99 ਕਿਲੋਮੀਟਰ ਲੰਬੇ ਨਕੋਦਰ-ਅੰਮ੍ਰਿਤਸਰ ਸੈਕਸ਼ਨ ’ਤੇ ਹਨ। ਪ੍ਰਾਜੈਕਟ ਰਿਪੋਰਟ ਅਨੁਸਾਰ ਪੰਜਾਬ ’ਚ ਬਣਨ ਵਾਲੇ ਐਕਸਪ੍ਰੈਸ ਵੇਅ ਦਾ 650 ਕਿਲੋਮੀਟਰ ਹਿੱਸਾ ਪਟਿਆਲਾ ਨੇੜੇ ਪਿੰਡ ਗਲੋਲੀ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਬਾਈਪਾਸ ’ਤੇ ਸਮਾਪਤ ਹੋਵੇਗਾ। ਅੰਮ੍ਰਿਤਸਰ (ਗਰੀਨਫੀਲਡ ਕਨੈਕਟੀਵਿਟੀ) ਨੂੰ ਜੋੜਨ ਵਾਲੀ ਨਵੀਂ ਬਣੀ ਸੜਕ ਨਕੋਦਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ-ਅਜਨਾਲਾ ਰੋਡ ’ਤੇ ਨਹਿਰ ਦੇ ਕੋਲ ਸਮਾਪਤ ਹੋਵੇਗੀ।

ਪੰਜਾਬ ਵਿੱਚ ਬਣਨ ਵਾਲੇ ਐਕਸਪ੍ਰੈਸ ਵੇਅ ਦਾ ਰੂਟ ਲੁਧਿਆਣਾ, ਪਟਿਆਲਾ, ਸੰਗਰੂਰ, ਜਲੰਧਰ, ਕਪੂਰਥਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚੋਂ ਲੰਘੇਗਾ। ਅੰਮ੍ਰਿਤਸਰ ਨੂੰ ਜੋੜਨ ਵਾਲੇ ਨਵੇਂ ਰੂਟ ਦਾ ਰੂਟ ਜਲੰਧਰ, ਕਪੂਰਥਲਾ, ਤਰਨਤਾਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚੋਂ ਲੰਘੇਗਾ। ਇਸ ਐਕਸਪ੍ਰੈੱਸ ਵੇਅ ਦੇ ਬਣਨ ਨਾਲ ਦਿੱਲੀ, ਅੰਮ੍ਰਿਤਸਰ ਤੇ ਕਟੜਾ ਵਿਚਕਾਰ ਦੂਰੀ ਕਰੀਬ 40 ਕਿਲੋਮੀਟਰ ਘੱਟ ਜਾਵੇਗੀ। ਨਾਲ ਹੀ, ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਟਾਈਮ 4-4.5 ਘੰਟੇ ਤੇ ਦਿੱਲੀ ਤੋਂ ਕਟੜਾ ਦਾ ਸਫਰ ਟਾਈਮ 6.5 ਘੰਟੇ ਹੋਵੇਗਾ।

ਇਹ ਚਾਰ ਮਾਰਗੀ ਹਾਈਵੇਅ ਬਣ ਰਿਹਾ ਹੈ, ਇਸ ਨੂੰ ਹੋਰ ਚੌੜਾ ਕਰਕੇ ਅੱਠ ਮਾਰਗੀ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਇੱਕ ਵਿਸ਼ੇਸ਼ ਵਿਧੀ ਵਰਤੀ ਜਾ ਰਹੀ ਹੈ ਜਿਸ ਨੂੰ ਹਾਈਬ੍ਰਿਡ ਐਨੂਇਟੀ ਮਾਡਲ (81M) ਕਿਹਾ ਜਾਂਦਾ ਹੈ। ਇਹ ਹਾਈਵੇਅ ਪੰਜਾਬ, ਹਰਿਆਣਾ ਅਤੇ ਜੰਮੂ ਵਿੱਚੋਂ ਲੰਘੇਗਾ। ਇਸ ਨਾਲ ਕਈ ਵੱਡੇ ਸ਼ਹਿਰਾਂ ਨੂੰ ਜੋੜਨਾ ਆਸਾਨ ਹੋ ਜਾਵੇਗਾ। ਪੁਰਾਣੇ ਨੈਸ਼ਨਲ ਹਾਈਵੇਅ ਤੋਂ ਵਾਹਨਾਂ ਦੀ ਆਵਾਜਾਈ ਘੱਟ ਜਾਵੇਗੀ, ਕਿਉਂਕਿ ਜ਼ਿਆਦਾਤਰ ਵਾਹਨ ਇਸ ਨਵੇਂ ਐਕਸਪ੍ਰੈੱਸ ਵੇਅ ’ਤੇ ਚੱਲਣਗੇ।

ਇਸ ਨਾਲ ਪੁਰਾਣੀਆਂ ਸੜਕਾਂ ’ਤੇ ਜਾਮ ਘੱਟ ਹੋਣਗੇ ਤੇ ਗੱਡੀ ਚਲਾਉਣ ਲਈ ਘੱਟ ਪੈਸੇ ਖਰਚ ਹੋਣਗੇ (ਈਂਧਨ ਦੀ ਬਚਤ ਹੋਵੇਗੀ) ਤੇ ਸਮਾਂ ਵੀ ਘੱਟ ਲੱਗੇਗਾ। ਇਸ ਨਵੇਂ ਰੂਟ ਨਾਲ ਮਾਲ ਇਕ ਥਾਂ ਤੋਂ ਦੂਜੀ ਥਾਂ ਤੇਜ਼ੀ ਨਾਲ ਪਹੁੰਚਾਇਆ ਜਾ ਸਕੇਗਾ ਤੇ ਪੂਰੇ ਇਲਾਕੇ ਵਿੱਚ ਆਵਾਜਾਈ ਵਧੇਰੇ ਸੁਰੱਖਿਅਤ ਹੋ ਜਾਵੇਗੀ। ਇਸ ਤੋਂ ਇਲਾਵਾ, ਇਹ ਰੂਟ ਮਹੱਤਵਪੂਰਨ ਸਿੱਖ ਗੁਰਧਾਮਾਂ ਜਿਵੇਂ ਕਿ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰ ਤੇ ਹਾਲ ਹੀ ’ਚ ਬਣੇ ਡੇਰਾ ਬਾਬਾ (ਨਾਨਕ) ਕਰਤਾਰਪੁਰ ਸਾਹਿਬ ਇੰਟਰਨੈਸ਼ਨਲ ਕੋਰੀਡੋਰ ਨੂੰ ਜੋੜਨ ਲਈ ਇੱਕ ਤੇਜ਼ ਰਸਤਾ ਵੀ ਪ੍ਰਦਾਨ ਕਰੇਗਾ।

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਰੂਟ ਦਾ ਨਕਸ਼ਾ

ਹਰਿਆਣਾ ’ਚ ਕਨੈਕਟੀਵਿਟੀ | Punjab Highway News

  • ਝੱਜਰ ਜ਼ਿਲ੍ਹਾ : ਜਸੌਰ ਖੇੜੀ
  • ਰੋਹਤਕ : ਹਸਨਗੜ੍ਹ, ਸਾਂਪਲਾ-ਖਰਦੌਸਾ
  • ਸੋਨੀਪਤ : ਲਹਿਣ ਮਾਜਰਾ ਤੇ ਗੋਹਨਾ
  • ਜੀਂਦ : ਜੀਂਦ ਤੇ ਅਸੰਦ
  • ਕੈਥਲ : ਨਰਵਾਣਾ ਕੈਥਲ

ਪੰਜਾਬ ’ਚ ਕਨੈਕਟੀਵਿਟੀ | Punjab Highway News

  1. ਪਟਿਆਲਾ : ਕੈਥਲ : ਖਨੌਰੀ
  2. ਸੰਗਰੂਰ : ਰੋਸ਼ਨਵਾਲਾ : ਭਾਣਵੀਗੜ੍ਹ
  3. ਮਲੇਰਕੋਟਲਾ : ਮਲੇਰਕੋਟਲਾ ਤੇ ਨਾਭਾ
  4. ਲੁਧਿਆਣਾ : ਰਾਏਕੋਟ : ਜੋਧਨ : ਲੁਧਿਆਣਾ ਰੋਡ
  5. ਜਲੰਧਰ : ਨਕੋਦਰ : ਫਗਵਾੜਾ
  6. ਕਪੂਰਥਲਾ : ਫਿਰੋਜ਼ਪੁਰ : ਸੁਲਤਾਨਪੁਰ ਲੋਧੀ : ਕਪੂਰਥਲਾ ਰੋਡ
  7. ਤਰਨਤਾਰਨ : ਤਰਨਤਾਰਨ : ਗੋਇੰਦਵਾਲ ਸਾਹਿਬ : ਕਪੂਰਥਲਾ ਰੋਡ
  8. ਅੰਮ੍ਰਿਤਸਰ : ਅੰਮ੍ਰਿਤਸਰ ਬਾਈਪਾਸ, ਅੰਮ੍ਰਿਤਸਰ : ਬਟਾਲਾ : ਗੁਰਦਾਸਪੁਰ ਰੋਡ
  9. ਗੁਰਦਾਸਪੁਰ : ਅੰਮ੍ਰਿਤਸਰ ਤੇ ਸ਼੍ਰੀ ਹਰਗੋਬਿੰਦਪੁਰ ਐੱਨਐੱਚ 50ਏ ਅੰਮ੍ਰਿਤਸਰ : ਸ਼੍ਰੀ ਹਰਗੋਬਿੰਦਪੁਰ-ਉਮਰ ਟਾਂਡਾ-ਹੁਸ਼ਿਆਰਪੁਰ ਰੋਡ
  10. ਪਠਾਨਕੋਟ : ਭੋਆ : ਸੁੰਦਰ ਚੱਕ

ਜੰਮੂ ’ਚ ਕਨੈਕਟੀਵਿਟੀ

  • ਜੰਮੂ : ਕਠੂਆ