ਕਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਦੀ ਸਖਤੀ : ਜੇਕਰ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਤਾਂ ਨਹੀਂ ਮਿਲੇਗੀ ਤਨਖਾਹ

ਕੋਰੋਨਾ ਦੇ ਦੋਵੇ ਟੀਕੇ ਨਹੀਂ ਲਗਵਾਏ ਤਾਂ ਨਹੀਂ ਮਿਲੇਗੀ ਤਨਖ਼ਾਹ, ਸਰਕਾਰ ਨੇ ਚਾੜੇ ਆਦੇਸ਼

  •  ਪੰਜਾਬ ਦੇ ਸਾਰੇ ਕਰਮਚਾਰੀਆਂ ਨੂੰ ਭੇਜਣਾ ਪਏਗਾ ਸਰਟੀਫਿਕੇਟ ਤਾਂ ਹੀ ਮਿਲੇਗੀ ਤਨਖ਼ਾਹ

(ਅਸ਼ਵਨੀ ਚਾਵਲਾ) ਚੰਡੀਗੜ। ਕੋਰੋਨਾ ਦੀ ਤੀਜ਼ੀ ਲਹਿਰ ਆਉਣ ਦੇ ਖ਼ਦਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਤੁਰੰਤ ਕੋਰੋਨਾ ਦੀ ਦੂਜੀ ਡੋਜ ਵੀ ਲਗਵਾਉਣ ਦੇ ਆਦੇਸ਼ ਦਿੱਤੇ ਹਨ। ਜਿਹੜੇ ਕਰਮਚਾਰੀਆਂ ਨੇ ਕੋਰੋਨਾ ਦੇ ਦੋਵੇਂ ਟੀਕੇ ਲਗਵਾ ਕੇ ਸਰਕਾਰ ਨੂੰ ਸਰਟੀਫਿਕੇਟ ਨਹੀਂ ਭੇਜਿਆ ਤਾਂ ਉਸ ਨੂੰ ਸਰਕਾਰ ਵੱਲੋਂ ਤਨਖ਼ਾਹ ਨਹੀਂ ਦਿੱਤੀ ਜਾਏਗੀ। ਉਕਤ ਕਰਮਚਾਰੀ ਦੀ ਤੁਰੰਤ ਤਨਖ਼ਾਹ ਰੋਕ ਦਿੱਤੀ ਜਾਏਗੀ। ਇਸ ਸਬੰਧੀ ਬਕਾਇਦਾ ਹਰ ਸਰਕਾਰੀ ਕਰਮਚਾਰੀ ਵੱਲੋਂ ਆਪਣੇ ਦੋਵੇਂ ਟੀਕਿਆਂ ਦਾ ਸਰਟੀਫਿਕੇਟ ਸਰਕਾਰੀ ਪੋਰਟਲ ’ਤੇ ਅਪਲੋਡ ਕਰਨਾ ਪਏਗਾ। ਜਿਸ ਤੋਂ ਬਾਅਦ ਉਕਤ ਕਰਮਚਾਰੀ ਦੀ ਤਨਖ਼ਾਹ ਜਾਰੀ ਕਰਨ ਦੇ ਆਦੇਸ਼ ਦਿੱਤੇ ਜਾਣਗੇ।
ਪੰਜਾਬ ਸਰਕਾਰ ਦੇ ਖ਼ਜਾਨਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਲਿੱਖਿਆ ਗਿਆ ਹੈ ਕਿ ਸਰਕਾਰ ਵੱਲੋਂ ਤਨਖ਼ਾਹ ਜਾਰੀ ਕਰਨ ਵਾਲੇ ਪੋਰਟਲ ਆਈ.ਐਸ.ਆਰ.ਐਮ.ਐਸ. ਵਿੱਚ ਕੋਰੋਨਾ ਦੇ ਟੀਕੇ ਦੀ ਜਾਣਕਾਰੀ ਦੇਣ ਸਬੰਧੀ ਕਾਲਮ ਤਿਆਰ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਦੀ ਹਦਾਇਤਾਂ ਅਨੁਸਾਰ ਹਰ ਕਰਮਚਾਰੀ ਨੂੰ ਇਸ ਪੋਰਟਲ ਵਿੱਚ ਜਾ ਕੇ ਆਪਣੀ ਆਈ.ਡੀ. ਰਾਹੀਂ ਦੋਵੇਂ ਟੀਕੇ ਲਗਾਉਣ ਸਬੰਧੀ ਜਾਣਕਾਰੀ ਦੇਣੀ ਪਏਗੀ। ਇਹ ਜਾਣਕਾਰੀ ਭਰਨ ਵਾਲੇ ਕਰਮਚਾਰੀਆਂ ਨੂੰ ਹੀ ਤਨਖ਼ਾਹ ਦਿੱਤੀ ਜਾਏਗੀ, ਜਦੋਂਕਿ ਜਿਹੜੇ ਕਰਮਚਾਰੀ ਇਸ ਤਰ੍ਹਾਂ ਦੀ ਜਾਣਕਾਰੀ ਪੋਰਟਲ ‘ਤੇ ਨਹੀਂ ਭਰਨਗੇ, ਉਨਾਂ ਨੂੰ ਤਨਖ਼ਾਹ ਦੇਣ ਦੀ ਥਾਂ ’ਤੇ ਰੋਕ ਲਗਾ ਦਿੱਤੀ ਜਾਏਗੀ।

ਪੰਜਾਬ ਸਰਕਾਰ ਦੇ ਇਨਾਂ ਆਦੇਸ਼ਾਂ ਦੇ ਆਉਣ ਤੋਂ ਬਾਅਦ ਉਨਾਂ ਕਰਮਚਾਰੀਆਂ ਨੂੰ ਭਾਜੜਾ ਪੈ ਗਈਆਂ ਹਨ, ਜਿਨਾਂ ਨੇ ਕੋਰੋਨਾ ਦਾ ਇੱਕ ਵੀ ਟੀਕਾ ਨਹੀਂ ਲਗਵਾਇਆ ਹੈ ਜਾਂ ਫਿਰ ਇੱਕ ਟੀਕਾ ਲਗਵਾਉਣ ਤੋਂ ਬਾਅਦ ਦੂਜੇ ਟੀਕੇ ਨੂੰ ਲਗਵਾਉਣ ਵਿੱਚ ਅਣਗਹਿਲੀ ਵਰਤੀ ਗਈ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਭਰ ਦੇ ਸਰਕਾਰੀ ਕਰਮਚਾਰੀ ਪੋਰਟਲ ’ਤੇ ਜਾ ਕੇ ਇਸ ਸਬੰਧੀ ਜਾਣਕਾਰੀ ਭਰਨ ਵਿੱਚ ਲਗੇ ਹੋਏ ਹਨ।

ਇਹ ਵੀ ਪੜ੍ਹੋ…

ਓਮੀਕ੍ਰੋਨ ਦੇ 213 ਮਾਮਲੇ, 138.96 ਕਰੋੜ ਕੋਵਿਡ ਟੀਕੇ ਲਗਾਏ ਗਏ

Omicron Sachkahoon

ਓਮੀਕ੍ਰੋਨ ਦੇ 213 ਮਾਮਲੇ, 138.96 ਕਰੋੜ ਕੋਵਿਡ ਟੀਕੇ ਲਗਾਏ ਗਏ

ਨਵੀਂ ਦਿੱਲੀ। ਦੇਸ਼ ਵਿੱਚ ਕੋਵਿਡ ਦੇ ਨਵੇਂ ਸੰਸਕਰਣ ਓਮੀਕ੍ਰੋਨ ਦੇ ਕੁੱਲ 213 ਮਾਮਲੇ ਸਾਹਮਣੇ ਆਏ ਹਨ। ਜਿੰਨ੍ਹਾਂ ਵਿੱਚੋਂ 90 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਦਿੱਲੀ ਵਿੱਚ ਓਮੀਕ੍ਰੋਨ ਦੇ ਸਭ ਤੋਂ ਵੱਧ 57 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 54 ਲੋਕ ਓਮੀਕ੍ਰੋਨ ਨਾਲ ਸੰਕ੍ਰਮਿਤ ਪਾਏ ਗਏ ਹਨ।

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 57 ਲੱਖ 5 ਹਜ਼ਾਰ 39 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 138 ਕਰੋੜ 95 ਲੱਖ 90 ਹਜ਼ਾਰ 670 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 6317 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੇਸ਼ ਵਿੱਚ 78 ਹਜ਼ਾਰ 190 ਕੋਵਿਡ ਰੋਗਿਆਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕਰਮਿਤ ਮਾਮਲਿਆਂ ਦਾ 0.22 ਫੀਸਦੀ ਹੈ।

ਇਸੇ ਮਿਆਦ ਵਿੱਚ 6906 ਲੋਕ ਕਰੋਨਾ ਮੁਕਤ ਹੋਏ ਹਨ। ਹੁਣ ਤੱਕ ਕੁੱਲ 3 ਕਰੋੜ 42 ਲੱਖ ਇੱਕ ਹਜ਼ਾਰ 996 ਲੋਕ ਕੋਰੋਨਾ ਤੋਂ ਉਭਰ ਚੁੱਕੇ ਹਨ। ਰਿਕਵਰੀ ਦਰ 98.40 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 12 ਲੱਖ 29 ਹਜ਼ਾਰ 512 ਕੋਰੋਨਾ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁਲ 66 ਕਰੋੜ 73 ਲੱਖ 56 ਹਜ਼ਾਰ 171 ਕੋਰੋਨਾ ਟੈਸਟ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ