Punjab Government : ਡਰੱਗ ਮਾਫੀਆ ਦੇ ਘਰ ‘ਤੇ ਚੱਲਿਆ ਮਾਨ ਸਰਕਾਰ ਦਾ ਬੁਲਡੋਜ਼ਰ

Punjab Government
Punjab Government : ਡਰੱਗ ਮਾਫੀਆ ਦੇ ਘਰ 'ਤੇ ਚੱਲਿਆ ਮਾਨ ਸਰਕਾਰ ਦਾ ਬੁਲਡੋਜ਼ਰ

Punjab Government: ਸੋਮਵਾਰ ਦੇਰ ਰਾਤ ਨੂੰ ਪਿੰਡ ਤਲਵੰਡੀ ਵਿਖੇ ਨਸ਼ਾ ਤਸਕਰ ਦਾ ਘਰ ਢਾਹਿਆ

Punjab Government: ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਦੇਰ ਰੱਦ ਕੀਤੀ ਗਈ ਇਸ ਕਾਰਵਾਈ ਦੇ ਤਹਿਤ ਇੱਕ ਨਸ਼ਾ ਤਸਕਰ ਦੇ ਘਰ ਨੂੰ ਢਾਹ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਕਾਰਵਾਈ ਜੋ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਅਮਲ ਵਿਚ ਲਿਆਂਦੀ ਗਈ ਹੈ, ਦੇ ਦੌਰਾਨ ਲੁਧਿਆਣਾ ਦੇ ਲਾਡੋਵਾਲ ਨੇੜੇ ਤਲਵੰਡੀ ਪਿੰਡ ਦੇ ਡਰੱਗ ਮਾਫੀਆ ਸੋਨੂੰ ਦੇ ਘਰ ਨੂੰ ਢਾਹ ਦਿੱਤਾ ਗਿਆ। Ludhiana Drug News Today

Read Also : Ludhiana News: ਸਿਰਫਿਰੇ ਤੋਂ ਤੰਗ ਆ ਕੇ ਪਿਓ-ਧੀ ਨੇ ਚੁੱਕਿਆ ਖੌਫ਼ਨਾਕ ਕਦਮ, ਪੜ੍ਹ ਕੇ ਕੰਬ ਉੱਠੇਗੀ ਰੂਹ

ਅਧਿਕਾਰੀਆਂ ਅਨੁਸਾਰ ਸੋਨੂੰ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ ਅਤੇ ਉਸਦੇ ਖਿਲਾਫ ਵੱਖ ਵੱਖ ਪੁਲਿਸ ਥਾਣਿਆਂ ਵਿੱਚ 6 ਐਫਆਈਆਰ ਦਰਜ ਹਨ। ਇਸ ਲਈ ਉਸਦੇ ਪਿੰਡ ਤਲਵੰਡੀ ਸਥਿਤ ਘਰ ਨੂੰ ਬੁਲਡੋਜ਼ਰ ਦੀ ਮਦਦ ਨਾਲ ਤਬਾਹ ਕਰ ਦਿੱਤਾ ਗਿਆ ਹੈ।