ਸਾਡੇ ਨਾਲ ਸ਼ਾਮਲ

Follow us

17.2 C
Chandigarh
Wednesday, February 11, 2026
More
    Home Breaking News Punjab News: ...

    Punjab News: ਗੈਂਗਸਟਰਾਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਜਾਣੋ

    Punjab News
    ਫਾਈਲ ਫੋਟੋ

    ਰਾਜਪੁਰਾ ਤੋਂ ਚਲੇਗਾ ਐਂਟੀ ਗੈਂਗਸਟਰ ਟਾਸਕ ਫੋਰਸ, ਪੂਰੇ ਪੰਜਾਬ ’ਚੋਂ ਇੱਕ ਥਾਂ ਹੀ ਹੋਵੇਗੀ ਕਮਾਂਡ

    • ਗੈਂਗਸਟਰਾਂ ਲਈ ਪੁਲਿਸ ਦਾ ਹੈਡ ਕੁਆਟਰ ਬਣਾਇਆ ਰਾਜਪੁਰਾ, ਗੈਂਗਸਟਰ ਲਈ ਕਰੇਗਾ ‘ਕਾਲ’ ਦਾ ਕੰਮ

    Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਭਰ ਦੇ ਗੈਂਗਸਟਰਾਂ ਲਈ ਕੰਮ ਕਰਨ ਵਾਲੀ ਐਂਟੀ ਗੈਂਗਸਟਰ ਟਾਸਕ ਫੋਰਸ ਹੁਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤੋਂ ਅਪਰੇਟ ਕਰੇਗੀ ਅਤੇ ਰਾਜਪੁਰਾ ਨੂੰ ਹੀ ਪੰਜਾਬ ਭਰ ਦਾ ਹੈਡਕੁਆਟਰ ਬਣਾ ਦਿੱਤਾ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੀਤੀ ਜਾਣ ਵਾਲੀ ਹਰ ਗਤੀਵਿਧੀ ਅਤੇ ਐਫਆਈਆਰ ਦਰਜ਼ ਕਰਦੇ ਹੋਏ ਸਾਰੀ ਕਾਨੂੰਨੀ ਪ੍ਰੀਕ੍ਰਿਆ ਵੀ ਰਾਜਪੁਰਾ ਤੋਂ ਹੀ ਕੀਤੀ ਜਾਏਗੀ। ਰਾਜਪੁਰਾ ਵਿਖੇ ਸਟੇਟ ਐਂਟੀ ਗੈਂਗਸਟਰ ਟਾਸਕ ਫੋਰਸ ਪੁਲਿਸ ਸਟੇਸ਼ਨ ਬਣਾਉਣ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਗ੍ਰਹਿ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿ ਇਸੇ ਪੁਲਿਸ ਸਟੇਸਨ ਵਿੱਚ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਆਪਣੀ ਹਰ ਗਤੀਵਿਧੀ ਨੂੰ ਦਰਜ਼ ਕਰ ਸਕੇ।

    ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਗੈਂਗਸਟਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਕੀਤੀ ਜਾਣ ਵਾਲੀ ਸਪੈਸ਼ਲ ਟਾਕਸ ਫੋਰਸ ਵੱਲੋਂ ਹਰ ਕਾਰਵਾਈ ਨੂੰ ਉਸੇ ਜ਼ਿਲ੍ਹੇ ਅਤੇ ਇਲਾਕੇ ਦੇ ਪੁਲਿਸ ਥਾਣੇ ਵਿੱਚ ਹੀ ਦਰਜ਼ ਕਰਵਾਉਣਾ ਪੈਂਦਾ ਸੀ ਅਤੇ ਘਟਨਾ ਵਾਲੀ ਥਾਂ ਵਾਲੇ ਪੁਲਿਸ ਸਟੇਸ਼ਨ ਵੱਲੋਂ ਹੀ ਅਗਲੇਰੀ ਕਾਰਵਾਈ ਨੂੰ ਕਾਨੂੰਨ ਅਨੁਸਾਰ ਕੀਤਾ ਜਾ ਰਿਹਾ ਸੀ। ਜਿਸ ਕਾਰਨ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵਿਸ਼ੇਸ਼ ਤਾਕਤਾਂ ’ਤੇ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਸੀ। ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਸੂਬਾ ਪੱਧਰੀ ਪੁਲਿਸ ਸਟੇਸ਼ਨ ਹੀ ਬਣਾ ਦਿੱਤਾ ਗਿਆ ਹੈ ਤਾਂ ਕਿ ਸੂਬੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਕਿਸੇ ਵੀ ਥਾਂ ’ਤੇ ਕਾਰਵਾਈ ਕਰੇ ਤਾਂ ਉਹ ਉਸ ਮਾਮਲੇ ਵਿੱਚ ਐਫਆਈਆਰ ਤੋਂ ਲੈ ਕੇ ਪੁਲਿਸ ਦੀ ਕਾਰਵਾਈ ਰਾਜਪੂਰਾ ਵਿਖੇ ਹੀ ਕਰਵਾ ਸਕੇਗੀ। Punjab News

    ਇਹ ਵੀ ਪੜ੍ਹੋ: SA vs AFG: ਕੰਮ ਨਾ ਆਈ ਗੁਰਬਾਜ਼ ਦੀ ਤੂਫਾਨੀ ਪਾਰੀ, ਦੋਹਰੇ ਸੁਪਰ ਓਵਰ ’ਚ ਹਾਰਿਆ ਅਫਗਾਨਿਸਤਾਨ

    ਐਂਟੀ ਗੈਂਗਸਟਰ ਟਾਸਕ ਫੋਰਸ ਆਪਣੇ ਸੂਬਾ ਪੱਧਰੀ ਪੁਲਿਸ ਥਾਣੇ ਵਿੱਚ ਗੈਂਗਸਟਰਾਂ ਨੂੰ ਰੱਖਦੇ ਹੋਏ ਨਾ ਸਿਰਫ਼ ਪੁੱਛ ਪੜਤਾਲ ਕਰ ਪਾਏਗੀ, ਸਗੋਂ ਗੈਂਗਸਟਰਾਂ ਦਾ ਰਿਮਾਂਡ ਮਿਲਣ ਤੋਂ ਬਾਅਦ ਇੱਥੇ ਹੀ ਰੱਖਿਆ ਜਾ ਸਕੇਗਾ। ਇਸ ਨਾਲ ਹੀ ਪੰਜਾਬ ਭਰ ਦੇ ਗੈਂਗਸਟਰਾਂ ਦਾ ਸਾਰਾ ਕ੍ਰਿਮੀਨਲ ਰਿਕਾਰਡ ਵੀ ਇੱਕ ਥਾਂ ’ਤੇ ਇਕੱਠਾ ਹੋਣ ਦੇ ਨਾਲ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਜਰੂਰੀ ਕਾਗ਼ਜਾ ਨੂੰ ਇਕੱਠਾ ਕਰਨ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਆਏਗੀ।