Punjab Government Orders: ਨਹੀਂ ਤਾਂ ਪੁਲਿਸ ਕਾਰਵਾਈ ਦਾ ਕਰਨਾ ਪਏਗਾ ਸਾਹਮਣਾ
Punjab Government Orders: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਇੱਕ ਵਿਸ਼ੇਸ਼ ਸੂਚਨਾ ਦਿੰਦੇ ਹੋਏ ਉਨ੍ਹਾਂ ਲੋਕਾਂ ਨੂੰ ਉਚੇਚੇ ਤੌਰ ’ਤੇ ਸੁਚੇਤ ਕੀਤਾ ਹੈ ਜੋ ਆਪਣੇ ਘਰਾਂ/ ਫੈਕਟਰੀਆਂ ਆਦਿ ਵਿੱਚ ਨੌਕਰ ਜਾਂ ਆਪਣੇ ਕਮਰੇ ਕਿਰਾਏ ’ਤੇ ਦਿੰਦੇ ਹਨ। ਜਾਰੀ ਹਦਾਇਤਾਂ ਨਾ ਮੰਨਣ ’ਤੇ ਅਜਿਹੇ ਲੋਕਾਂ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦੌਰਾਨ ਖੱਜ਼ਲ- ਖੁਆਰੀ ਦੇ ਨਾਲ ਸਜਾ ਵੀ ਕੱਟਣੀ ਪੈ ਸਕਦੀ ਹੈ।
Read Also : Delhi Election 2025: ਦਿੱਲੀ ’ਚ ਅੱਜ ਹੋਵੇਗਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਪੈ੍ਰਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਬਾਹਰਲੇ ਸੂਬਿਆਂ, ਜ਼ਿਲਿ੍ਹਆਂ ਆਦਿ ਤੋਂ ਵੱਡੀ ਗਿਣਤੀ ਲੋਕ ਰੁਜ਼ਗਾਰ ਆਦਿ ਦੇ ਸਬੰਧ ਵਿੱਚ ਲੁਧਿਆਣਾ ਦੇ ਏਰੀਆ ਵਿੱਚ ਆਪਣੀ ਰਿਹਾਇਸ ਕਰਦੇ ਹਨ। ਇਹੀ ਨਹੀਂ ਬਾਹਰਲੇ ਸੂਬਿਆਂ ਦੇ ਅਨੇਕਾਂ ਵਿਦਿਆਰਥੀ ਵੀ ਇੱਥੋਂ ਦੇ ਸਕੂਲਾਂ/ ਕਾਲਜਾਂ ਵਿੱਚ ਪੜ੍ਹਾਈ ਕਰਦੇ ਹਨ ਜੋ ਆਪਣੀ ਰਿਹਾਇਸ ਕਿਰਾਏ ਦੇ ਮਕਾਨਾਂ/ ਪੀਜੀ ਆਦਿ ਵਿੱਚ ਕਰਦੇ ਹਨ। ਅਜਿਹੇ ਲੋਕਾਂ ਦੀ ਆੜ ਵਿੱਚ ਹੀ ਅਪਰਾਧਿਕ ਕਿਸਮ ਦੇ ਵਿਅਕਤੀ ਵੀ ਮੌਕੇ ਦਾ ਫਾਇਦਾ ਉਠਾ ਕੇ ਸ਼ਹਿਰ ਅੰਦਰ ਆਪਣਾ ਵਸੇਰਾ ਕਰਦੇ ਹਨ। Punjab Government Orders
ਜਿੰਨਾਂ ਵੱਲੋਂ ਸ਼ਹਿਰ ਅੰਦਰ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਇਸ ਲਈ ਜਰੂਰੀ ਬਣ ਜਾਂਦਾ ਹੈ ਕਿ ਕਿਸੇ ਵੀ ਉਦਯੋਗਿਕ ਇਕਾਈ, ਵਿੱਤੀ ਅਦਾਰੇ, ਘਰਾਂ ਵਿੱਚ ਕੰਮ ਕਰਨ ਲਈ ਮੁਲਾਜ਼ਮ/ਨੌਕਰ ਆਦਿ ਰੱਖਣ ਤੇ ਪੀਜੀ ਵਿੱਚ ਕਿਰਾਏ ’ਤੇ ਕਮਰੇ ਦੇਣ ਤੋਂ ਪਹਿਲਾਂ ਸਬੰਧਿਤ ਵਿਅਕਤੀ/ ਵਿਦਿਆਰਥੀ ਸਬੰਧੀ ਸਬੰਧਿਤ ਪੁਲਿਸ ਥਾਣੇ ਵਿੱਚ ਪਹਿਲ ਦੇ ਅਧਾਰ ’ਤੇ ਸੂਚਨਾ ਦਿੱਤੀ ਜਾਵੇ।
ਇਸ ਤੋਂ ਇਲਾਵਾ ਸਬੰਧਿਤ ਵਿਅਕਤੀ/ ਵਿਦਿਆਰਥੀ ਬਾਰੇ ਸਮੁੱਚੀ ਜਾਣਕਾਰੀ ਵੀ ਪੁਲਿਸ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਸਮੇਂ ਸਿਰ ਸਬੰਧਿਤ ਵਿਅਕਤੀ/ ਵਿਦਿਆਰਥੀ ਦੇ ਪਿਛੋਕੜ ਬਾਰੇ ਵੈਰੀਫਿਕੇਸ਼ਨ (ਪੜਤਾਲ) ਕਰਵਾਈ ਜਾ ਸਕੇ। ਜਾਰੀ ਹਦਾਇਤਾਂ ਮੁਤਾਬਕ ਪੁਲਿਸ ਨੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਸੂਰਵਾਰ ਉਦਯੋਗਿਕ ਇਕਾਈ, ਨਿੱਜੀ ਅਦਾਰੇ ਤੇ ਘਰ/ ਪੀਜੀ ਦੇ ਮਾਲਕ ਤੋ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।