Punjab Government News: ਸਕੂਲਾਂ ਦੇ ਵਿਦਿਆਰਥੀ ਨਾ ਕਰਨ ਨਸ਼ਾ, ‘ਖੌਫ਼’ ਪੈਦਾ ਕਰਨਗੇ ਖ਼ੁਦ ਅਧਿਆਪਕ
- ਪੁਲਿਸ ਅਤੇ ਸਿਹਤ ਵਿਭਾਗ ਅਧਿਆਪਕਾਂ ਨੂੰ ਦੇਣਗੇ ਟਰੇਨਿੰਗ, ਅਧਿਆਪਕ ਪੈਦਾ ਕਰਨਗੇ ਵਿਦਿਆਰਥੀਆਂ ’ਚ ਖੌਫ਼ | Punjab Government News
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ਾ ਕਰਨ ਤੋਂ ਰੋਕਣ ’ਚ ਹੁਣ ਤੱਕ ਨਾਕਾਮਯਾਬ ਸਾਬਤ ਹੁੰਦੀ ਪੰਜਾਬ ਸਰਕਾਰ ਨੇ ਹੁਣ ਤੋਂ ਬਾਅਦ ਜਾਗਰੂਕਤਾ ਦੀ ਥਾਂ ’ਤੇ ਵਿਦਿਆਰਥੀਆਂ ਨੂੰ ਡਰਾਉਣ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਨਸ਼ੇ ਖ਼ਿਲਾਫ਼ ਪੈਦਾ ਕੀਤੇ ਜਾਣ ਵਾਲੇ ਖੌਫ਼ ਨੂੰ ਦੇਖਦੇ ਹੋਏ ਵਿਦਿਆਰਥੀ ਇਸ ਨਸ਼ੇ ਵਾਲੇ ਪਾਸੇ ਨਾ ਜਾਣ। ਵਿਦਿਆਰਥੀਆਂ ਨੂੰ ਡਰਾਉਣ ਤੇ ਉਨ੍ਹਾਂ ਵਿੱਚ ਖੌਫ਼ ਪੈਦਾ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਹੁਣ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਵੱਲੋਂ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੂੰ ਖ਼ਾਸ ਟਰੇਨਿੰਗ ਦਿੱਤੀ ਜਾਏਗੀ। Punjab Government News
Read Also : Farmers News: ਸੰਯੁਕਤ ਕਿਸਾਨ ਮੋਰਚੇ ਨੇ ਟੋਹਾਣਾ ਤੇ ਮੋਗਾ ’ਚ ਸੱਦੀ ਐੱਸਕੇਐੱਮ ਦੀ ਮਹਾਂਪੰਚਾਇਤ
ਇਸ ਟਰੇਨਿੰਗ ਤਹਿਤ ਹੀ ਅਧਿਆਪਕ ਰੋਜ਼ਾਨਾ ਸਕੂਲ ’ਚ ਪੜ੍ਹਾਈ ਕਰਵਾਉਣ ਦੇ ਨਾਲ ਹੀ ਅੱਧਾ ਘੰਟਾ ਵਿਦਿਆਰਥੀਆਂ ਨੂੰ ਡਰਾਉਣ ’ਚ ਲਾਉਣਗੇ। ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤਰੀਕੇ ਨਾਲ ਬਕਾਇਦਾ ਇੱਕ ਕਿਤਾਬ ਤੇ ਪੀਪੀਟੀ ਵੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸਕੂਲਾਂ ’ਚ ਭੇਜਦੇ ਹੋਏ ਵਿਦਿਆਰਥੀਆਂ ਨੂੰ ਦਿਖਾਇਆ ਜਾਏਗਾ ਤਾਂ ਕਿ ਨਸ਼ੇ ਨਾਲ ਹੋਣ।
Punjab Government News
ਵਾਲੇ ਨੁਕਸਾਨ ਤੋਂ ਲੈ ਕੇ ਵਿੱਤੀ ਹਾਲਾਤ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਪੰਜਾਬ ’ਚ ਨਸ਼ਾ ਕਰਨ ਵਾਲੇ ਨੌਜਵਾਨਾਂ ’ਚ ਵੱਡੀ ਗਿਣਤੀ ’ਚ 12 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਿਸਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਕਾਫ਼ੀ ਜਿਆਦਾ ਘਬਰਾਹਟ ’ਚ ਹੈ ਕਿ ਹੁਣ ਤੱਕ ਸਿਰਫ਼ ਬੇਰੁਜ਼ਗਾਰ ਨੌਜਵਾਨਾਂ ਤੱਕ ਹੀ ਸੀਮਤ ਰਹਿਣ ਵਾਲਾ ਨਸ਼ਾ ਹੁਣ ਸਕੂਲਾਂ ਦੇ ਵਿਦਿਆਰਥੀਆਂ ਤੱਕ ਵੀ ਪੁੱਜਦਾ ਜਾ ਰਿਹਾ ਹੈ।
ਇਸ ਕਾਰਨ ਪਿਛਲੇ ਕੁਝ ਸਮੇਂ ਤੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਨਸ਼ੇ ਵੱਲ ਨੂੰ ਕੋਸ਼ਿਸ਼ ਨਾ ਜਾਣ ਪਰ ਇਸ ਜਾਗਰੂਕਤਾ ਨਾਲ ਵਿਦਿਆਰਥੀਆਂ ’ਚ ਕੋਈ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਦੇ ਸਕੂਲਾਂ ’ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ ਨਸ਼ੇੜੀ ਦੇ ਤੌਰ ’ਤੇ ਕਾਫ਼ੀ ਜਿਆਦਾ ਵਧਦੀ ਵੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਿਰਫ਼ ਜਾਗਰੂਕ ਕਰਨ ਨਾਲ ਕੋਈ ਜਿਆਦਾ ਫਾਇਦਾ ਹੋਣ ਵਾਲਾ ਨਹੀਂ ਹੈ, ਇਸ ਲਈ ਵਿਦਿਆਰਥੀਆਂ ਨੂੰ ਡਰਾਇਆ ਜਾਣਾ ਜਰੂਰੀ ਹੈ।
ਨਸ਼ੇ ਖ਼ਿਲਾਫ਼ ਟਾਸਕ ਫੋਰਸ ਤਿਆਰ ਕਰ ਰਹੀ ਐ ਕਿਤਾਬ | Punjab Government News
ਨਸ਼ੇ ਖ਼ਿਲਾਫ਼ ਪੰਜਾਬ ਪੁਲਿਸ ਦੀ ਬਣੀ ਹੋਈ ਟਾਸਕ ਫੋਰਸ ਵੱਲੋਂ ਇੱਕ ਕਿਤਾਬ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਨਸ਼ੇ ਨਾਲ ਹੋਣ ਵਾਲੇ ਸਰੀਰਕ ਨੁਕਸਾਨ ਤੋਂ ਇਲਾਵਾ ਕਾਫ਼ੀ ਜ਼ਿਆਦਾ ਡਰ ਪੈਦਾ ਕਰਨ ਵਾਲੀ ਫੋਟੋ ਤੇ ਸਮੱਗਰੀ ਨੂੰ ਪਾਈ ਜਾ ਰਹੀ ਹੈ। ਹਾਲਾਂਕਿ ਇਸ ਕਿਤਾਬ ’ਚ ਖੌਫ਼ ਪੈਦਾ ਕਰਨ ਲਈ ਕਿੰਨਾ ਜਿਆਦਾ ਡਰਾਉਣ ਵਾਲੀ ਸਮੱਗਰੀ ਹੋਏਗੀ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਵਿਭਾਗੀ ਸੂਤਰਾਂ ਅਨੁਸਾਰ ਇਸ ਕਿਤਾਬ ’ਚ ਵੀ ਵਿਦਿਆਰਥੀਆਂ ’ਚ ਡਰ ਪੈਦਾ ਕਰਨ ਵਾਲੀ ਕਾਫ਼ੀ ਗਿਣਤੀ ’ਚ ਸਮੱਗਰੀ ਹੋਏਗੀ ਤਾਂ ਕਿ ਵਿਦਿਆਰਥੀਆਂ ਦੇ ਦਿਲ ’ਚ ਅਧਿਆਪਕਾਂ ਵੱਲੋਂ ਪੈਦਾ ਕੀਤੇ ਗਏ ਖੌਫ਼ ਤੇ ਡਰ ਨੂੰ ਇਹ ਕਿਤਾਬ ਹੋਰ ਵੀ ਜਿਆਦਾ ਪੁਖ਼ਤਾ ਕਰ ਸਕੇ।
ਜਲਦ ਸ਼ੁਰੂ ਹੋਏਗੀ ਅਧਿਆਪਕਾਂ ਦੀ ਟਰੇਨਿੰਗ
ਸਿਹਤ ਵਿਭਾਗ ਤੇ ਪੁਲਿਸ ਵਿਭਾਗਾਂ ਵੱਲੋਂ ਜਲਦ ਹੀ ਅਧਿਆਪਕਾਂ ਦੀ ਟਰੇਨਿੰਗ ਨੂੰ ਸ਼ੁਰੂ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ 2-3 ਮਹੀਨੇ ਅਧਿਆਪਕਾਂ ਦੇ ਚੋਣਾਂ ’ਚ ਰੁੱਝੇ ਹੋਣ ਕਰਕੇ ਇਸ ਟਰੇਨਿੰਗ ਪ੍ਰੋਗਰਾਮ ’ਚ ਦੇਰੀ ਹੋ ਰਹੀ ਹੈ ਤੇ ਹੁਣ ਫਾਈਨਲ ਪ੍ਰੀਖਿਆਵਾਂ ਦੇ ਆਉਣ ਕਰਕੇ ਅਧਿਆਪਕਾਂ ਨੂੰ ਟਰੇਨਿੰਗ ਦੇਣ ਦਾ ਪ੍ਰੋਗਰਾਮ ਇੱਕ-ਦੋ ਮਹੀਨੇ ਬਾਅਦ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈ ਤੇ ਸੀਨੀਅਰ ਸੈਕਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਟੇ੍ਰਨਿੰਗ ਦਿੱਤੀ ਜਾਏਗੀ, ਉਸ ਤੋਂ ਬਾਅਦ ਕਾਲਜ ’ਚ ਵੀ ਪ੍ਰੋਫੈਸਰ ਨੂੰ ਟਰੇਨਿੰਗ ਦਿੱਤੀ ਜਾ ਸਕਦੀ ਹੈ।