ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਿੱਤੀ ਜਾਣਕਾਰੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਕਣਕ ਦੀ ਖਰੀਦ ਦਾ ਕੰਮ ਲੱਗਭਗ ਨਿਬੜ ਚੁੱਕਿਆ ਹੈ। ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 825 ਮੰਡੀਆਂ ’ਚ ਕਣਕ ਦੀ ਖਰੀਦ ਦਾ ਕੰਮ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਕਣਕ ਦੀ ਖਰੀਦ ਦਾ ਕੰਮ ਖਤਮ ਹੋ ਚੁੱਕਿਆ ਹੈ ਇਸ ਸਬੰਧੀ ਮੰਡੀ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਭਰ ਦੀਆਂ ਮੰਡੀਆਂ ’ਚ ਇਸ ਵਾਰ ਕੰਮ ਬਹੁਤ ਵਧੀਆ ਚੱਲਿਆ ਕਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ ਤੇ ਕਿਸਾਨਾਂ ਨੂੰ ਵੀ ਕਣਕ ਦੀ ਅਦਾਇਗੀ ਨਾਲ ਦੀ ਨਾਲ ਕੀਤੀ ਗਈ। (Wheat Mandis)
ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਮੰਡੀਆਂ ਨੂੰ ਨੋਟੀਫਿਕਸ਼ਨ ਜਾਰੀ ਕੀਤੇ ਗਏ ਹਨ ਉਨ੍ਹਾਂ ’ਚ ਬਠਿੰਡਾ ਵਿੱਚ 126, ਮੋਗਾ ਵਿੱਚ 80, ਫਾਜ਼ਿਲਕਾ ਦੀਆਂ 76, ਮਾਨਸਾ ਦੀਆਂ 65, ਫਿਰੋਜ਼ਪੁਰ ਦੀਆਂ 62, ਪਟਿਆਲਾ ਵਿੱਚ 61, ਸੰਗਰੂਰ ’ਚ 56, ਬਰਨਾਲਾ ਵਿੱਚ 54, ਲੁਧਿਆਣਾ ਪੱਛਮੀ ਵਿੱਚ 41, ਫਰੀਦਕੋਟ ‘ਚ 39, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ 28-28, ਜਲੰਧਰ ‘ਚ 21, ਸ੍ਰੀ ਮੁਕਤਸਰ ਸਾਹਿਬ ‘ਚ 19, ਫਤਿਹਗੜ ਸਾਹਿਬ ਦੀਆਂ 17, ਕਪੂਰਥਲਾ ‘ਚ 16, ਮਲੇਰਕੋਟਲਾ ‘ਚ 13, ਐੱਸ.ਏ.ਐੱਸ. ਨਗਰ ਦੀਆਂ 10, ਰੋਪੜ ਵਿੱਚ 9 ਅਤੇ ਐੱਸ.ਬੀ.ਐੱਸ. ਨਗਰ ਵਿੱਚ 4 ਮੰਡੀਆਂ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ