ਪੰਜਾਬ ਸਰਕਾਰ ਨੇ ਲਗਾਏ ਦੋ ਨਵੇਂ ਡਾਇਰੈਕਟਰ

ਮਾਨ ਸਰਕਾਰ ਵੱਲੋਂ ਪਾਵਰਕੌਮ ਤੇ ਟਰਾਂਸਕੋ ਅੰਦਰ ਡਾਇਰੈਕਟਰ ਪ੍ਰਬੰਧਕੀ ਦੇ ਅਹੁਦਿਆਂ ਤੇ ਨਿਯੁਕਤੀ

  • ਜਸਵੀਰ ਸਿੰਘ ਨੂੰ ਪਾਵਰਕੌਮ ਦਾ ਡਾਇਰੈਕਟਰ ਪ੍ਰਬੰਧਕੀ ਅਤੇ ਨੇਮ ਚੰਦ ਨੂੰ ਟਰਾਂਸਕੋ ਦਾ ਡਾਇਰੈਕਟਰ ਪ੍ਰਬੰਧਕੀ ਥਾਪਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ ਅਤੇ ਟਰਾਂਸਕੋ) ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਪਏ ਡਾਇਰੈਟਰ ਪ੍ਰਬੰਧਕੀ ਦੇ ਅਹੁਦਿਆਂ ਤੇ ਨਿਯੁਕਤੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਸਤਖਤਾਂ ਹੇਠ ਜਾਰੀ ਹੋਏ ਪੱਤਰ ਅਨੁਸਾਰ ਜਸਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੁਰ ਸਿੰਘ, ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਨੂੰ ਪਾਵਰਕੌਮ ਅੰਦਰ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤਾ ਗਿਆ ਹੈ। ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਸਾਲ 2014 ਤੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਾਵਰਕੌਮ ਅੰਦਰ ਨਿਯੁਕਤੀ ਕਰਨ ਤੇ ਧੰਨਵਾਦ ਕੀਤਾ ਹੈ।

Punjab Government
ਜਸਵੀਰ ਸਿੰਘ ਨੂੰ ਪਾਵਰਕੌਮ ਅੰਦਰ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤਾ ਗਿਆ

ਇਸ ਤੋਂ ਇਲਾਵਾ ਨੇਮ ਚੰਦ ਪੁੱਤਰ ਦੀਪ ਚੰਦ ਵਾਸੀ ਸਰਦੂਲਗੜ੍ਹ ਜਿਲ੍ਹਾ ਮਾਨਸਾ ਨੂੰ ਟਰਾਂਸਕੋ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤਾ ਗਿਆ ਹੈ। ਨੇਮ ਚੰਦ ਵੱਲੋਂ ਵੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣੀ ਇਸ ਨਿਯੁਕਤੀ ਕਰਨ ਤੇ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਮੁੱਖ ਮੰਤਰੀ ਮਾਨ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਹੈਡਲ ਰਾਹੀਂ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਵੀਆਂ ਜਿੰਮੇਵਾਰੀਆਂ ਲਈ ਸਾਥੀਆਂ ਨੂੰ ਸ਼ੁੱਭਕਾਮਨਾਵਾਂ।

ਇਹ ਵੀ ਪੜ੍ਹੋ : Indian Railways: ਖੁਸ਼ਖਬਰੀ: ਬਜ਼ੁਰਗਾਂ ਲਈ ਰੇਲਵੇ ਦਾ ਵੱਡਾ ਤੋਹਫਾ, ਰੇਲ ‘ਚ ਮਿਲੇਗੀ ਇਹ ਛੋਟ!

LEAVE A REPLY

Please enter your comment!
Please enter your name here