Punjab Government: ਹੁਣ ਸੜਕਾਂ ਨੂੰ ਗੋਦ ਦੇਵੇਗੀ ਪੰਜਾਬ ਸਰਕਾਰ, ਆਪਣੇ ਹੀ ਅਧਿਕਾਰੀਆਂ ਤੋਂ ਉੱਠਿਆ ਵਿਸ਼ਵਾਸ

Punjab Government
Punjab Government: ਹੁਣ ਸੜਕਾਂ ਨੂੰ ਗੋਦ ਦੇਵੇਗੀ ਪੰਜਾਬ ਸਰਕਾਰ, ਆਪਣੇ ਹੀ ਅਧਿਕਾਰੀਆਂ ਤੋਂ ਉੱਠਿਆ ਵਿਸ਼ਵਾਸ

ਪੰਜਾਬ ਦੇ ਕੰਮਾਂ ਨੂੰ ਗੋਦ ਲੈਣ ਦੀ ਥਾਂ, ਗੋਦ ਦੇਣ ਵਾਲੀ ਬਣਦੀ ਜਾ ਰਹੀ ਐ Punjab Government

Punjab Government: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਗੋਦ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ਨੂੰ ਵੀ ਗੋਦ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਤੋਂ ਬਾਅਦ ਪੰਜਾਬ ਦੇ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਸਣੇ ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਨੂੰ ਆਪਣੇ ਅਨੁਸਾਰ 10-10 ਕਿਲੋਮੀਟਰ ਤੱਕ ਦੀ ਸੜਕ ਨੂੰ ਗੋਦ ਲੈਣਾ ਹੋਵੇਗਾ।

ਇਨ੍ਹਾਂ ਅਧਿਕਾਰੀਆਂ ਨੂੰ ਸੜਕਾਂ ਨੂੰ ਗੋਦ ਲੈਣ ਦੀ ਕਾਰਵਾਈ ਕਰਨ ਤੱਕ ਹੀ ਸਿਰਫ਼ ਸੀਮਤ ਨਹੀਂ ਰਹਿਣਾ ਪਵੇਗਾ, ਸਗੋਂ ਗੋਦ ਲਈ ਗਈ ਸੜਕਾਂ ਦਾ ਲਗਾਤਾਰ ਮੁਆਇਨਾ ਕਰਨ ਦੇ ਨਾਲ ਹੀ ਉਨ੍ਹਾਂ ਦੀ ਦੇਖ਼ਭਾਲ ਤੇ ਸਾਫ਼-ਸਫਾਈ ਤੱਕ ਦਾ ਧਿਆਨ ਦੇਣਾ ਪਵੇਗਾ। ਕੀ ਪੰਜਾਬ ’ਚ ਪੀਡਬਲੂਡੀ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਤੋਂ ਪੰਜਾਬ ਸਰਕਾਰ ਦਾ ਵਿਸ਼ਵਾਸ ਉੱਠ ਗਿਆ ਹੈ, ਇਸ ਵੱਡਾ ਸੁਆਲ ਖੜ੍ਹਾ ਹੋਣ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੀ ਇਸ ਦਾ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਤੇ ਉਹ ਪ੍ਰੈਸ ਕਾਨਫਰੰਸ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ।

ਕੈਬਨਿਟ ਮੰਤਰੀ ਰਵਜੋਤ ਸਿੰਘ ਨਹੀਂ ਕਰ ਸਕੇ ਮੀਡੀਆ ਨੂੰ ਸੰਤੁਸ਼ਟ, ਅੱਧ ਵਿਚਕਾਰ ਛੱਡੀ ਪ੍ਰੈੱਸ ਕਾਨਫਰੰਸ

ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਪੰਜਾਬ ਦੀਆਂ ਸਾਰੀਆਂ ਸੜਕਾਂ ਨੂੰ ਸਾਫ਼-ਸੁੱਥਰਾ ਰੱਖਣ ਤੇ ਉਨ੍ਹਾਂ ਦੀ ਟੁੱਟ-ਭੱਜ ਤੱਕ ਦਾ ਖ਼ਿਆਲ ਰੱਖਣ ਲਈ ਹੁਣ ਪੰਜਾਬ ਸਰਕਾਰ ਵੱਲੋਂ 10-10 ਕਿਲੋਮੀਟਰ ਦੀਆਂ ਸੜਕਾਂ ਨੂੰ ਗੋਦ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Monsoon: ਮਾਨਸੂਨ ’ਚ ਡੁੱਬ ਸਕਦੈ ਅੱਧਾ ਪੰਜਾਬ, ਡੀਸਿਲਟਿੰਗ ਨਹੀਂ ਕਰਵਾ ਰਿਹਾ ਜਲ ਸਰੋਤ ਵਿਭਾਗ

ਇਸ ਫੈਸਲੇ ਤਹਿਤ ਪੰਜਾਬ ਦੇ ਪੁਲਿਸ ਤੇ ਸਿਵਲ ਵਿਭਾਗ ’ਚ ਤੈਨਾਤ ਅਧਿਕਾਰੀਆਂ ਵੱਲੋਂ ਇਨ੍ਹਾਂ ਸੜਕਾਂ ਨੂੰ ਗੋਦ ਲਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਦੀ ਡਿਊਟੀ ਹੋਵੇਗੀ ਕਿ ਉਹ ਗੋਦ ਲਈ ਗਈ ਸੜਕਾਂ ਦੀ ਦੇਖ਼ ਭਾਲ ਕਰਨ ਦੇ ਨਾਲ ਹੀ ਸੰਬਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਉਸ ਨੂੰ ਸਮਾਂ ਰਹਿੰਦੇ ਹੋਏ ਠੀਕ ਕਰਵਾਉਣ। ਡਾ. ਰਵਜੋਤ ਸਿੰਘ ਤੋਂ ਪੁੱਛਿਆ ਗਿਆ ਕਿ ਇਹ ਕੰਮ ਤਾਂ ਪੀਡਬਲੂਡੀ ਤੇ ਸਥਾਨਕ ਸਰਕਾਰਾਂ ਵਿਭਾਗ ਦਾ ਹੈ, ਕੀ ਉਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਹੈ, ਜਿਹੜਾ ਕਿ ਸਰਕਾਰ ਵੱਲੋਂ ਹੁਣ ਸੜਕਾਂ ਨੂੰ ਵੀ ਗੋਦ ਦੇਣ ਦਾ ਫੈਸਲਾ ਕਰ ਲਿਆ ਗਿਆ ਹੈ। ਇਸ ’ਤੇ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸੜਕਾਂ ਦੀ ਬਿਹਤਰੀ ਲਈ ਇਸ ਫੈਸਲੇ ਨੂੰ ਕੀਤਾ ਗਿਆ ਹੈ ਤਾਂ ਕਿ ਆਮ ਲੋਕਾਂ ਨੂੰ ਇਸ ਦੀ ਸੁਵਿਧਾ ਮਿਲ ਸਕੇ।

ਡਾ. ਰਵਜੋਤ ਸਿੰਘ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤੇ ਜਾਣ ਤੋਂ ਬਾਅਦ ਪੱਤਰਕਾਰਾਂ ਵੱਲੋਂ ਵੱਡੇ ਪੱਧਰ ’ਤੇ ਸਵਾਲ ਕੀਤੇ ਗਏ ਕਿ ਗੋਦ ਦੇਣ ’ਚ ਅਸਲ ਵਿੱਚ ਸਰਕਾਰ ਦਾ ਮਕਸਦ ਕੀ ਹੈ ਪਰ ਡਾ. ਰਵਜੋਤ ਸਿੰਘ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਤੇ ਅੰਤ ’ਚ ਪ੍ਰੈੱਸ ਕਾਨਫਰੰਸ ਨੂੰ ਛੱਡ ਕੇ ਚੱਲੇ ਗਏ। Punjab Government