
Punjab Government News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਸਰਕਾਰ ਤੇ ਮਾਣਯੋਗ ਰਾਜਪਾਲ ਪੰਜਾਬ ਨੇ ਅੱਜ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਜੀ ਦਾ ਬਤੌਰ ਜ਼ਿਲ੍ਹਾ ਯੋਜਨਾ ਕਮੇਟੀ ਫਰੀਦਕੋਟ ਦੇ ਚੇਅਰਮੈਨ ਵਜੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਅੱਜ 13 ਚੇਅਰਮੈਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਨਾਂ ’ਚ ਫਰੀਦਕੋਟ ਵੀ ਸ਼ਾਮਲ ਹੈ। ਗੁਰਤੇਜ ਸਿੰਘ ਖੋਸਾ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ।
ਇਹ ਖਬਰ ਵੀ ਪੜ੍ਹੋ : Satish Shah: ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ
ਹਾਈ ਕਮਾਂਡ ਦੀ ਵਫਾਦਾਰਾਂ ਵਾਲੀ ਸੂਚੀ ਵਿੱਚ ਮੋਹਰੀਆਂ ਵਿਚ ਸ਼ਾਮਲ ਹਨ। ਇੱਥੇ ਦੱਸਣਾ ਬਣਦਾ ਹੈ ਕਿ ਗੁਰਤੇਜ ਸਿੰਘ ਖੋਸਾ ਇਸ ਤੋਂ ਪਹਿਲਾਂ ਨਗਰ ਸੁਧਾਰ ਟਰੱਸਟ ਫਰੀਦਕੋਟ ਦੇ ਚੇਅਰਮੈਨ ਵੀ ਰਹੇ ਹਨ, ਜਿੱਥੇ ਉਹਨਾਂ ਦੇ ਚੇਅਰਮੈਨ ਵਜੋਂ ਕੀਤੇ ਕੰਮ ਯਾਦਗਾਰੀ ਹਨ। ਟਰੱਸਟ ਦੇ ਕਬਜ਼ੇ ਵਾਲੀਆਂ ਥਾਵਾਂ ਛੁੜਾਉਣ ਦੇ ਕੰਮ ਦਾ ਸਿਹਰਾ ਇਹਨਾਂ ਨੂੰ ਜਾਂਦਾ ਹੈ ਤੇ ਸਾਰੇ ਸ਼ਹਿਰ ਦੁਆਰਾ ਸਲਾਹਿਆ ਵੀ ਜਾਂਦਾ ਹੈ। 2024 ਪੰਚਾਇਤੀ ਇਲੈਕਸ਼ਨਾਂ ’ਚ ਇਹਨਾਂ ਦੇ ਉੱਪਰ ਮਾਈ ਗੋਦੜੀ ਸਾਹਿਬ ਦੇ ਲੋਕਾਂ ਨੇ ਵਿਸ਼ਵਾਸ ਦਿਖਾ ਕੇ ਇਹਨਾਂ ਦੇ ਪਿਤਾ ਕੁਲਦੀਪ ਸਿੰਘ ਖੋਸਾ ਨੂੰ ਸਰਪੰਚ ਤੇ 7 ਵਿੱਚੋਂ 7 ਮੈਂਬਰ ਵੀ ਇਹਨਾਂ ਦੇ ਹੀ ਜਿਤਾਏ ਅਤੇ ਇੱਕ ਨਿਰੋਲ ਪੰਚਾਇਤ ਬਣਾਈ।
ਗੁਰਤੇਜ ਸਿੰਘ ਖੋਸਾ ਦੀ ਇਮਾਨਦਾਰੀ ਜੱਗ ਜਾਹਿਰ ਹੈ ਤੇ ਇਹ ਜਿਹੜੇ ਵੀ ਕੰਮ ’ਚ ਲੱਗਦੇ ਹਨ ਉਸ ਨੂੰ ਤਨ ਦੇਹੀ ਨਾਲ ਪੂਰਾ ਕਰਦੇ ਹਨ ਇਸ ਦੇ ਨਾਲ ਨਾਲ ਖੋਸਾ ਅਗਾਂਹਵਧੂ, ਨਿਡਰ ਤੇ ਦੂਰਅੰਦੇਸ਼ੀ ਸਖਸ਼ੀਅਤ ਹਨ। ਖੋਸਾ ਨੇ ਪਾਰਲੀਮੈਂਟਰੀ ਇਲੈਕਸ਼ਨ ਦੌਰਾਨ ਕਰਮਜੀਤ ਅਨਮੋਲ ਨੂੰ ਮਾਈ ਗੋਦੜੀ ਸਾਹਿਬ ਖੇਤਰ ’ਚੋਂ ਵੱਡੀ ਲੀਡ ਦਵਾਈ ਸੀ। ਗੁਰਤੇਜ ਸਿੰਘ ਖੋਸਾ ਜੀ ਅਗਲੇ ਹਫਤੇ ਮਿਨੀ ਸਕੱਤਰੇਤ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਦਫਤਰ ਵਾਲੀ ਕੁਰਸੀ ਤੇ ਬੈਠਣਗੇ। ਗੁਰਤੇਜ ਸਿੰਘ ਖੋਸਾ ਨੂੰ ਚੇਅਰਮੈਨ ਲੱਗਣ ਤੇ ਪੰਜਾਬ ਭਰ ਦੇ ਐਮਐਲਏ ਸਾਹਿਬਾਨ, ਚੇਅਰਮੈਨ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ। Punjab Government News













