Punjab Railway News: ਪੰਜਾਬ ਨੂੰ ਮਿਲੀ ਇੱਕ ਹੋਰ ਰੇਲਵੇ ਲਾਈਨ, ਇਸ ਰੂਟ ’ਤੇ ਵਧੇਗੀ ਜ਼ਿੰਦਗੀ ਦੀ ਰਫ਼ਤਾਰ, ਲੋਕਾਂ ਦੀ ਹੋਵੇਗੀ ਬੱਲੇ! ਬੱਲੇ!

Punjab Railway News
Punjab Railway News: ਪੰਜਾਬ ਨੂੰ ਮਿਲੀ ਇੱਕ ਹੋਰ ਰੇਲਵੇ ਲਾਈਨ, ਇਸ ਰੂਟ ’ਤੇ ਵਧੇਗੀ ਜ਼ਿੰਦਗੀ ਦੀ ਰਫ਼ਤਾਰ, ਲੋਕਾਂ ਦੀ ਹੋਵੇਗੀ ਬੱਲੇ! ਬੱਲੇ!

Punjab Railway News: ਕੇਂਦਰ ਤੋਂ ਪੰਜਾਬ ਨੂੰ ਇੱਕ ਹੋਰ ਵੱਡਾ ਤੋਹਫ਼ਾ ਮਿਲਿਆ ਹੈ। ਪੰਜਾਬ ਵਿਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਾਜਪੁਰਾ-ਮੋਹਾਲੀ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦਿਨੀਂ ਇਸ ਦਾ ਐਲਾਨ ਕੀਤਾ।

ਇਸ ਨਾਲ ਪੰਜਾਬ ਦੇ ਲੋਕਾਂ ਦੀ 50 ਸਾਲ ਪੁਰਾਣੀ ਮੰਗ ਪੂਰੀ ਹੋ ਗਈ ਹੈ। 18 ਕਿਲੋਮੀਟਰ ਦੀ ਰੇਲਵੇ ਲਾਈਨ 443 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਇਹ ਸਿੱਧਾ ਮਾਲਵਾ ਖੇਤਰ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜੇਗੀ। ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਅੰਬਾਲਾ ਤੋਂ ਹੋ ਕੇ ਜਾਣਾ ਪੈਂਦਾ ਸੀ, ਜਿਸ ਨਾਲ ਦੂਰੀ ਅਤੇ ਸਮਾਂ ਦੋਵੇਂ ਵਧ ਜਾਂਦੇ ਸਨ। Punjab Railway News

ਇਹ ਲਾਈਨ ਹੁਣ ਰਾਜਪੁਰਾ ਤੇ ਮੋਹਾਲੀ ਨੂੰ ਸਿੱਧਾ ਜੋੜੇਗੀ ਅਤੇ ਤਕਰੀਬਨ 66 ਕਿਲੋਮੀਟਰ ਦੀ ਦੂਰੀ ਘਟੇਗੀ। ਇਸ ਪ੍ਰੋਜੈਕਟ ਉਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਲਈ ਕਈ ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਵਿਚੋਂ ਇਹ ਰੇਲ ਲਾਇਨ ਲੰਘੇਗੇ, ਜ਼ਮੀਨਾਂ ਦੇ ਰੇਟ ਅਸਮਾਨੀ ਪਹੁੰਚ ਜਾਣਗੇ। Punjab Railway News

Read Also : ਤਿਉਹਾਰਾਂ ਮੌਕੇ ਇਹ ਕੰਮ ਜ਼ਰੂਰ ਕਰੋ, ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਖਾਸ ਅਪੀਲ

ਇਸ ਨਾਲ ਮਾਲਵਾ ਖੇਤਰ ਦੇ ਸਾਰੇ 13 ਜ਼ਿਲ੍ਹੇ ਚੰਡੀਗੜ੍ਹ ਨਾਲ ਹੋਰ ਬਿਹਤਰ ਢੰਗ ਨਾਲ ਜੁੜ ਜਾਣਗੇ। ਇਹ ਪ੍ਰੋਜੈਕਟ ਪੰਜਾਬ ਦੇ ਟੈਕਸਟਾਈਲ, ਮੈਨੂਫੈਕਚਰਿੰਗ ਅਤੇ ਖੇਤੀਬਾੜੀ ਖੇਤਰਾਂ ਨੂੰ ਹੁਲਾਰਾ ਦੇਵੇਗਾ। ਨਵੀਂ ਵੰਦੇ ਭਾਰਤ ਐਕਸਪ੍ਰੈਸ ਸੇਵਾ ਇਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਸੇਵਾ ਵੀ ਪ੍ਰਸਤਾਵਿਤ ਹੈ ਜੋ ਫਿਰੋਜ਼ਪੁਰ ਕੈਂਟ ਤੋਂ ਬਠਿੰਡਾ, ਪਟਿਆਲਾ ਹੁੰਦੀ ਹੋਈ ਦਿੱਲੀ ਜਾਵੇਗੀ। ਇਹ ਰੇਲਗੱਡੀ ਹਫ਼ਤੇ ਵਿਚ 6 ਦਿਨ ਚੱਲੇਗੀ (ਬੁੱਧਵਾਰ ਨੂੰ ਛੱਡ ਕੇ)।

Punjab Railway News

ਇਹ 486 ਕਿਲੋਮੀਟਰ ਦੀ ਦੂਰੀ ਸਿਰਫ 6 ਘੰਟੇ 40 ਮਿੰਟ ਵਿੱਚ ਤੈਅ ਕਰੇਗੀ। ਪੰਜਾਬ ਵਿਚ ਰਿਕਾਰਡ ਰੇਲਵੇ ਨਿਵੇਸ਼ ਕੇਂਦਰ ਸਰਕਾਰ ਨੇ ਦੱਸਿਆ ਕਿ ਪੰਜਾਬ ਵਿਚ ਰੇਲਵੇ ਲਈ ਸਾਲਾਨਾ ਨਿਵੇਸ਼ 2009-14 ਦੇ 225 ਕਰੋੜ ਰੁਪਏ ਦੇ ਮੁਕਾਬਲੇ 2025-26 ਵਿਚ 5,421 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਕਿ 24 ਗੁਣਾ ਵੱਧ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ-ਪੱਟੀ ਰੇਲ ਲਾਈਨ ਸਰਹੱਦੀ ਜ਼ਿਲ੍ਹਿਆਂ ਨੂੰ ਗੁਜਰਾਤ ਦੀਆਂ ਬੰਦਰਗਾਹਾਂ ਨਾਲ ਜੋੜੇਗੀ, ਜਿਸ ਨਾਲ ਲੌਜਿਸਟਿਕਸ ਦਾ ਖਰਚਾ ਕਾਫੀ ਘਟੇਗਾ।