Punjab Flood News: ਪੰਜਾਬ ਦੇ ਇਸ ਇਲਾਕੇ ਦੇ ਲੋਕ ਰਹਿਣ ਅਲਰਟ, ਲਗਾਤਾਰ ਵੱਧ ਰਿਹੈ ਪਾਣੀ ਦਾ ਪੱਧਰ, ਕੀਤੀ ਜਾ ਰਹੀ ਅਪੀਲ

Punjab Flood News
Punjab Flood News: ਪੰਜਾਬ ਦੇ ਇਸ ਇਲਾਕੇ ਦੇ ਲੋਕ ਰਹਿਣ ਅਲਰਟ, ਲਗਾਤਾਰ ਵੱਧ ਰਿਹੈ ਪਾਣੀ ਦਾ ਪੱਧਰ, ਕੀਤੀ ਜਾ ਰਹੀ ਅਪੀਲ

ਮੋਹਾਲੀ (ਸੱਚ ਕਹੂੰ ਨਿਊਜ਼)। Punjab Flood News: ਲਗਾਤਾਰ ਹੋ ਰਹੀ ਬਾਰਿਸ਼ ਤੇ ਪਹਾੜਾਂ ਤੋਂ ਆ ਰਹੇ ਪਾਣੀ ਕਾਰਨ ਘੱਗਰ ਨਦੀ ਤੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਐਸਏਐਸ ਨਗਰ (ਮੁਹਾਲੀ) ਨੇ ਇਲਾਕਾ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਦਰਿਆ ਤੇ ਨਾਲਿਆਂ ਦੇ ਕੰਢੇ ਰਹਿਣ ਵਾਲੇ ਲੋਕ ਖਾਸ ਤੌਰ ’ਤੇ ਚੌਕਸ ਰਹਿਣ ਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। Punjab Flood News

ਇਹ ਖਬਰ ਵੀ ਪੜ੍ਹੋ : Drug Deaddiction: ਰੋਜ਼ਾਨਾ ਲਾਉਂਦਾ ਸੀ ਨਸ਼ੇ ਦੇ 30 ਟੀਕੇ, ਡੇਰਾ ਸੱਚਾ ਸੌਦਾ ’ਚ ਮਿਲੀ ਨਿਜ਼ਾਤ

ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਤੇ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਪੂਰੀ ਤਰ੍ਹਾਂ ਸਰਗਰਮ ਹਨ ਤੇ ਸਥਿਤੀ ’ਤੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਸਗੋਂ ਪੂਰੀ ਚੌਕਸੀ ਰੱਖਣ। ਬੇਲੋੜੇ ਦਰਿਆ ਤੇ ਨਾਲਿਆਂ ਦੇ ਨੇੜੇ ਨਾ ਜਾਣ ਤੇ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣ। Punjab Flood News