Punjab Fire Accident: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪਿੰਡ ਛਾਜਲੀ ਵਿਖੇ ਰੇਲਵੇ ਰੋਡ ਸਥਿਤ ਮਿਸਤਰੀ ਚਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰ ਨੂੰ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ, ਪੀੜਤ ਦੇ ਭਰਾ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਸਰਬਜੀਤ ਕੌਰ ਮਿਕਸੀ ਨਾਲ ਦਵਾਈ ਵਗੈਰਾ ਪੀਸ ਰਹੀ ਸੀ ਅਚਾਨਕ ਕੋਲ ਪਈ ਸਿਉਂਕ ਵਾਲੀ ਦਵਾਈ ਕੈਮੀਕਲ ਨੂੰ ਮਿਕਸੀ ’ਚੋਂ ਸਪਾਰਕ ਹੋਣ ਕਾਰਨ ਚਿਗਾੜੇ ਨਿਕਲਣ ਕਾਰਨ ਅੱਗ ਲੱਗ ਗਈ। Punjab Fire Accident
ਇਹ ਖਬਰ ਵੀ ਪੜ੍ਹੋ : Satish Shah: ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ
ਅੱਗ ਇਨ੍ਹੀਂ ਤੇਜ਼ ਸੀ ਕਿ ਵੇਖਦੇ ਹੀ ਵੇਖਦੇ ਅੱਗ ਨੇ ਘਰ ਦਾ ਸਾਰਾ ਸਮਾਨ ਮੋਟਰਸਾਈਕਲ, ਫਰਿੱਜ਼ ਕੂਲਰ ਫਿਲਟਰ ਕੱਪੜੇ ਤੇ 30 ਹਜ਼ਾਰ ਰੁਪਏ ਨੰਗਦੀ ਆਪਣੀ ਲਪੇਟ ’ਚ ਲੈ ਲਿਆ, ਸਰਬਜੀਤ ਕੌਰ 70 ਫੀਸਦੀ ਅੱਗ ਦੀਆਂ ਲਾਟਾਂ ਵਿੱਚ ਝੁਲਸੀ ਗਈ ਜਦਕਿ ਚਰਨਜੀਤ ਸਿੰਘ ਦੇ ਹੱਥ ਸੜ ਗਏ, ਉਨ੍ਹਾਂ ਨੂੰ ਤੁਰੰਤ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਉਨ੍ਹਾਂ ਸਰਬਜੀਤ ਕੌਰ ਦੀ ਹਾਲਤ ਗੰਭੀਰ ਵੇਖਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਭੇਜਿਆ ਗਿਆ, ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਛਾਜਲੀ ਦੇ ਮੁਖੀ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ 10 ਮਿੰਟਾਂ ਦੇ ’ਚ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਸੜਕ ਤੇ ਸੈਰ ਕਰ ਰਹੇ ਨੋਜਵਾਨਾਂ ਨੇ ਅੱਗ ਲੱਗਣ ਦੀ ਘਟਨਾ ਦਾ ਰੌਲਾ ਪਾਉਣ ਤੇ ਪਿੰਡ ਵਾਸੀਆਂ ਨੇ ਇੱਕ ਘੰਟੇ ਦੀ ਜੱਦੋ-ਜਹਿਦ ਤੱਕ ਅੱਗ ’ਤੇ ਕਾਬੂ ਪਾਇਆ। Punjab Fire Accident
ਇੱਕ ਘੰਟੇ ਤੱਕ ਸੁਨਾਮ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਵਿੱਚ ਮੱਦਦ ਕੀਤੀ, ਮਿਸਤਰੀ ਚਰਨਜੀਤ ਸਿੰਘ ਲੱਕੜ ਦਾ ਮਿਸਤਰੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਮਿਸਤਰੀ ਚਰਨਜੀਤ ਸਿੰਘ ਦੀ ਲੱਤ ਟੁੱਟਣ ਕਾਰਨ ਆਰਥਿਕ ਮੰਦਹਾਲੀ ਵਿਚ ਜੀਵਨ ਗੁਜ਼ਾਰ ਰਿਹਾ ਸੀ, ਪਿੰਡ ਵਾਸੀਆਂ ਵੱਲੋਂ ਪਿਉ ਧੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮੱਦਦ ਲਈ ਅਪੀਲ ਕੀਤੀ ਗਈ ਹੈ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਿਸਤਰੀ ਚਰਨਜੀਤ ਸਿੰਘ ਦਾ ਅੱਗ ਲੱਗਣ ਨਾਲ 2 ਲੱਖ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।














