Punjab News: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਕਰ ਰਹੇ ਹਨ ਸੰਬੋਧਨ, ਜਾਣੋ ਕੀ ਕਿਹਾ

Punjab News
Punjab News: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਕਰ ਰਹੇ ਹਨ ਸੰਬੋਧਨ, ਜਾਣੋ ਕੀ ਕਿਹਾ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਹਿਮ ਮੁੱਦੇ ’ਤੇ ਹਰਪਾਲ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ 2017 ਤੋਂ ਲੈ ਕੇ 2022 ਤੱਕ ਟੈਕਸ ਦੀ 63042 ਕਰੋੜ ਦੀ ਕੁਲੈਕਸ਼ਨ ਸੀ। 2022 ਤੋਂ ਲੈ ਕੇ ਹੁਣ ਤੱਕ ਟੈਕਸ ਦੀ ਕੁਲੈਕਸ਼ਨ 62733 ਕਰੋੜ ਰੁਪਏ ਦੀ ਹੋਈ ਹੈ। ਪਿੱਛਲੇ 3 ਸਾਲਾਂ ਦੌਰਾਨ ਕਾਂਗਰਸ ਦੇ 5 ਸਾਲ ਦੇ ਬਰਾਬਰ ਹੋਈ ਹੈ।

ਪੰਜਾਬ ਦਾ ਟੈਕਸ ਮਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਅੱਜ ਉਹ ਸਾਰਾ ਟੈਕਸ ਮਾਲੀਆ ਪੰਜਾਬ ਦੇ ਖਜ਼ਾਨੇ ਚ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਲੀ ਫਰਜ਼ੀ ਫਰਮਾਂ ਬਣਾ ਕੇ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਲੁੱਟ ਲਿਆ ਜਾਂਦਾ ਸੀ। ਬਹੁਤ ਸਾਰੇ ਕਾਂਗਰਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਅੱਜ ਕਲ ਕਾਫੀ ਤੜਫ ਰਹੇ ਹਨ, ਜਿਨਾਂ ਦੀ ਸਾਂਝ ਜਿਨਾਂ ਦੀ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਲੁੱਟ ਲੈਂਦੇ ਸੀ। ਜਾਅਲੀ ਫਰਮਾਂ ਨੂੰ ਫੜਨ ਦੇ ਲਈ ਸਾਡਾ ਮਹਿਕਮੇ ਨੇ ਕੰਮ ਕੀਤਾ। Punjab News

ਲਗਭਗ 195 ਫਰਮਾ ਜਿਹੜੀਆਂ ਉਹ ਆਈਡੈਂਟੀਫਾਈ ਕੀਤੀਆਂ ਗਈਆਂ। ਇਹਨਾਂ ਨੇ ਲਗਭਗ 76 ਕਰੋੜ ਦੀ ਇਨਪੁਟ ਟੈਕਸ ਵਾਪਿਸ ਮੰਗਿਆ ਜਾ ਰਿਹਾ ਸੀ। ਉਹ ਵੀ ਬਲਾਕ ਕੀਤਾ ਗਿਆ। ਬੋਗਸ ਬਿਲਿਗ 423 ਕਰੋੜ ਰੁਪਏ ਡਿਟੇਟਕਟ ਕੀਤਾ ਗਿਆ ਹੈ। ਇਹ ਪੈਸੇ ਬਚਾਇਆ ਗਿਆ ਹੈ।