Punjab farmers Protest: ਕਿਸਾਨਾਂ ‘ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

Punjab farmers Protest
Punjab farmers Protest: ਕਿਸਾਨਾਂ 'ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

ਹਰਿਆਣਾ ਪੁਲਿਸ ਨਾਲ ਮੁੜ ਹੋਵੇਗਾ ਟਕਰਾਓ | Punjab farmers Protest

Punjab farmers Protest: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ੰਭੂ ਬਾਰਡਰ ਤੇ ਕਿਸਾਨ ਮੁੜ ਦਿੱਲੀ ਕੂਚ ਲਈ ਅੱਗੇ ਵੱਧ ਚੁੱਕਾ ਹੈ।। ਕਿਸਾਨਾਂ ਦਾ 101 ਮਰਜ਼ੀਵੜਿਆਂ ਦਾ ਜੱਥਾ ਪੈਦਲ ਦਿੱਲੀ ਕੂਚ ਲਈ ਵਾਲੇ ਪਾਸੇ ਅੱਗੇ ਵੱਧ ਚੁੱਕਾ ਹੈ ਅਤੇ ਹਰਿਆਣਾ ਪੁਲਿਸ ਵਿਚਕਾਰ ਹੋ ਸਕਦਾ ਕਿਸਾਨਾਂ ਦਾ ਮੁੜ ਟਕਰਾਓ। ਇਧਰ ਹਰਿਆਣਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਤੇ ਆਪਣੇ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ । ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਤੋਂ ਇਲਾਵਾ ਸ਼ੈਡ ਉਪਰ ਚਾਦਰਾਂ ਲਾ ਕੇ ਉੱਚਾ ਚੁੱਕਿਆ ਗਿਆ ਹੈ।

ਕਿਸਾਨਾਂ ‘ਤੇ ਸੁੱਟਿਆ ਅਥਰੂ ਗੈਸ ਦਾ ਗੋਲਾ | Punjab farmers Protest

ਪਾਣੀ ਦੀ ਪ੍ਰਸ਼ਾਸਨ ਦੇ ਵਿਚਾਰ ਬਾਛੜ ਨਾਲ ਵੀ ਕਿਸਾਨਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ। ਕਿਸਾਨਾਂ ਵੱਲੋਂ ਦਿੱਲੀ ਵਧਣ ਮੌਕੇ ਹਰਿਆਣਾ ਪੁਲਿਸ ਵੱਲੋਂ ਲਾਈ ਗਈ ਜਾਲੀ ਨੂੰ ਤੋੜਨ ਲਈ ਰੱਸਾ ਬੰਨਿਆ ਗਿਆ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਪਾਣੀ ਦੀ ਵਾਛੜ ਕਰ ਦਿੱਤੀ ਗਈ ।

ਇਸ ਤੋਂ ਇਲਾਵਾ ਅੱਥਰੂ ਪਹਿਲਾਂ ਤਾਂ ਗੈਸ ਦਾ ਗੋਲਾ ਵੀ ਕਿਸਾਨਾਂ ਉੱਪਰ ਸੁੱਟ ਦਿੱਤਾ ਗਿਆ ਤਾਂ ਜੋ ਕਿਸਾਨਾਂ ਨੂੰ ਪਿੱਛੇ ਧੱਕਿਆ ਜਾ ਸਕੇ। ਅੱਥਰੂ ਗੈਸ ਦਾ ਇਸਤੇਮਾਲ ਹੋਣ ਤੋਂ ਬਾਅਦ ਕਿਸਾਨ ਪਿੱਛੇ ਮੁੜੇ ਹਨ ਅਤੇ ਧੂਆ-ਰੋਲ ਹੋ ਗਿਆ। ਅੱਥਰੂ ਗੈਸ ਦਾ ਇਸਤੇਮਾਲ ਕਰਨ ਤੋਂ ਬਾਅਦ ਇੱਕ ਕਿਸਾਨ ਜ਼ਖਮੀ ਹੋਇਆ ਹੈ ਜਿਸ ਨੂੰ ਕਿ ਐਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। Punjab farmers Protest

ਕਿਸਾਨਾਂ ਤੇ ਲਗਾਤਾਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਿਸਾਨਾਂ ਉੱਪਰ ਜੋ ਪਾਣੀ ਬਰਾਇਆ ਜਾ ਰਿਹਾ ਹੈ ਉਹ ਘੱਗਰ ਦਾ ਹੀ ਪਾਣੀ ਹੈ ਜੋ ਕਿ ਗੰਦਾ ਮੰਦਾ ਹੈ। ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਲਗਾਤਾਰ ਅੱਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਹਨ। ਇਸ ਦੌਰਾਨ ਕਾਫੀ ਕਿਸਾਨ ਜ਼ਖਮੀ ਹੋਏ ਹਨ ਜਿਨਾਂ ਨੂੰ ਕਿ ਐਂਬੂਲੈਂਸਾਂ ਰਾਹੀਂ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਜਾਲੀ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਹੀ ਅੱਥਰੂ ਗੈਸ ਛੱਡੀ ਜਾ ਰਹੀ ਹੈ। ਸ਼ੰਭੂ ਬਾਰਡਰ ਤੇ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੈ ।

Read Also : Farmers Protest Punjab: ਸ਼ੰਭੂ ਬਾਰਡਰ ’ਤੇ ਕਿਸਾਨਾਂ ਮੁੜ ਕੀਤੀ ਹਲਚਲ, ਹੋਇਆ ਵੱਡਾ ਐਲਾਨ

LEAVE A REPLY

Please enter your comment!
Please enter your name here